Close

Recent Posts

ਪੰਜਾਬ ਮੁੱਖ ਖ਼ਬਰ

4 ਆਈਏਐਸ ਅਤੇ 44 ਪੀਸੀਐਸ ਅਧਿਕਾਰੀਆਂ ਦਾ ਹੋਇਆ ਤਬਾਦਲਾ

4 ਆਈਏਐਸ ਅਤੇ 44 ਪੀਸੀਐਸ ਅਧਿਕਾਰੀਆਂ ਦਾ ਹੋਇਆ ਤਬਾਦਲਾ
  • PublishedDecember 10, 2023

ਚੰਡੀਗੜ੍ਹ, 10 ਦਿਸੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਐਤਵਾਰ ਦੇਰ ਸ਼ਾਮ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਡੇ ਪੱਧਰ ‘ਤੇ ਫੇਰਬਦਲ ਕੀਤੇ ਹਨ। ਸੂਬੇ ਵਿੱਚ ਤਾਇਨਾਤ 4 ਆਈਏਐਸ ਅਤੇ 44 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿੱਚ 2021 ਬੈਚ ਦੇ ਆਈਏਐਸ ਅਧਿਕਾਰੀ ਨਿਤੀਸ਼ ਕੁਮਾਰ ਜੈਨ ਨੂੰ ਸਰਦੂਲਗੜ੍ਹ ਵਿੱਚ ਐਸਡੀਐਮ, ਸਿਮਰਨਜੀਤ ਸਿੰਘ ਨੂੰ ਤਰਨਤਾਰਨ ਵਿੱਚ ਐਸਡੀਐਮ, ਮਹਿਲਾ ਆਈਏਐਸ ਅਰਪਨਾ ਨੂੰ ਮਲੇਰਕੋਟਲਾ ਵਿੱਚ ਐਸਡੀਐਮ ਅਤੇ ਅਕਸ਼ਿਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ ਐਸਡੀਐਮ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 44 ਪੀਸੀਐਸ ਅਧਿਕਾਰੀਆਂ ਨੂੰ ਏਡੀਸੀ ਅਤੇ ਐਸਡੀਐਮ ਵਜੋਂ ਤਾਇਨਾਤ ਕੀਤਾ ਗਿਆ ਹੈ।

Written By
The Punjab Wire