ਮਿਸ਼ਨ ਨਿਸ਼ਚੇ ਤਹਿਤ ਭਲਕੇ ਗੁਰਦਾਸਪੁਰ ਅੰਦਰ ਹੋਵੇਗੀ ਮੈਰਾਥਨ ਦੌੜ, ਐਸਐਸਪੀ ਨੇ ਦਿੱਤਾ ਆਮ ਲੋਕਾ ਨੂੂੰ ਨਸ਼ੇ ਖਿਲਾਫ਼ ਸੱਦਾ
ਅਹਿਮ ਬਦਲਾਵ ਲਈ ਹੋਵੇਗੀ ਮੈਰਾਥਨ ਦੌੜ- ਐਸਐਸਪੀ ਹਰੀਸ਼ ਦਾਯਮਾ
ਗੁਰਦਾਸਪੁਰ, 10 ਦਿਸੰਬਰ 2023 (ਦੀ ਪੰਜਾਬ ਵਾਇਰ)। ਪੁਲਿਸ ਜਿਲ੍ਹਾ ਗੁਰਦਾਸਪੁਰ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿਮ ਅਤੇ ‘ਮਿਸ਼ਨ ਨਿਸ਼ਚੇ’ ਤਹਿਤ ਮੈਰਾਥਨ ਦੌੜ ਅਤੇ ਸੱਭਿਆਚਾਰਕ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਾਯਮਾ ਨੇ ਦੱਸਿਆ ਕਿ ਗੁਰਦਾਸਪੁਰ ਜਿਲ੍ਹਾ ਪੁਲਿਸ ਵੱਲੋਂ 11 ਦਿਸੰਬਰ ਦਿੰਨ ਸੋਮਵਾਰ ਨੂੰ ਸਰਕਾਰੀ ਕਾਲੇਜ ਗੁਰਦਾਸਪੁਰ ਤੋਂ ਫਿਸ਼ ਪਾਰਕ ਤੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨਸ਼ੇ ਖਿਲਾਫ਼ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਇਸ ਮੁਹਿੰਮ ਵਿੱਚ ਉਹ ਆਮ ਲੋਕਾਂ ਦੀ ਸ਼ਮਹੂਲਿਤ ਨੂੰ ਮੁੱਖ ਰੱਖਦੇ ਹੋਏ ਆਮ ਉਹ ਆਮ ਲੋਕਾਂ ਨੂੰ ਵੀ ਇਸ ਵਿੱਚ ਸੱਦਾ ਦਿੰਦੇ ਹਨ।
ਐਸਐਸਪੀ ਹਰੀਸ਼ ਦਾਯਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਵਲੋਂ ਨੌਜਵਾਨਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਦੇ ਮੰਤਵ ਨਾਲ ਅਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ,ਤਾਂ ਜੋ ਵੱਧ ਤੋਂ ਵੱਧ ਨੌਜਵਾਨ ਖੇਡਾਂ ਨਾਲ ਜੁੜਨ ਅਤੇ ਨਸ਼ੇ ਤੋਂ ਤੌਬਾ ਕਰਨ। ਉਨ੍ਹਾਂ ਦੱਸਿਆ ਕਿ ਇਸਦੇ ਤਹਿਤ ਦੁਪਿਹਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲੇਜ ਅੰਦਰ ਕਲਚਰਲ ਪ੍ਰੋਗ੍ਰਾਮ ਹੋਣਗੇ ਅਤੇ ਬਾਅਦ ਵਿੱਚ ਮੈਰਾਥਨ ਦੌੜ ਕੀਤੀ ਜਾਵੇਗੀ। ਐਸਐਸਪੀ ਦਾਯਮਾ ਨੇ ਕਿਹਾ ਕਿ ਇਹ ਦੌੜ ਇੱਕ ਅਹਿਮ ਬਦਲਾਵ ਲਈ ਹੋਵੇਗੀ।