ਗੁਰਦਾਸਪੁਰ

ਮਨੁੱਖੀ ਅਧਿਕਾਰ ਦਿਵਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਵੱਲੋਂ ਅਧਿਕਾਰਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਦਿੱਤਾ ਸੱਦਾ

ਮਨੁੱਖੀ ਅਧਿਕਾਰ ਦਿਵਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਵੱਲੋਂ ਅਧਿਕਾਰਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਦਿੱਤਾ ਸੱਦਾ
  • PublishedDecember 11, 2023

23 ਦਿਸੰਬਰ ਨੂੰ ਜਮਹੂਰੀ ਅਧਿਕਾਰ ਚੇਤਨਾ ਕਨਵੈਨਸ਼ਨ ਕਰਵਾਉਣ ਦਾ ਫ਼ੈਸਲਾ

ਗੁਰਦਾਸਪੁਰ 11 ਦਸੰਬਰ 2023 (ਦੀ ਪੰਜਾਬ ਵਾਇਰ)। ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਵਲੋਂ 23 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਦੇ ਸਬੰਧ ਵਿੱਚ ਜਮਹੂਰੀ ਅਧਿਕਾਰ ਚੇਤਨਾ ਕਨਵੈਨਸਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਐਤਵਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਡਾਕਟਰ ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਕੀਤੀ ਗਈ।

ਜਿਥੇ ਪਿਛਲੇ ਦਿਨੀਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਮੁਢਲੇ ਮੈਂਬਰ ਸੂਬਾਈ ਆਗੂ ਨਾਮਦੇਵ ਭੁਟਾਲ ਦੀ ਅਚਾਨਕ ਮੌਤ ਤੇ ਸ਼ੋਕ ਸਭਾ ਕੀਤੀ ਗਈ ਅਤੇ ਵਿਛੜੇ ਸਾਥੀ ਨਾਮਦੇਵ ਭੁਟਾਲ ਅਤੇ ਮਾਸਟਰ ਬਲਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅਸ਼ਵਨੀ ਕੁਮਾਰ ਜਿਲ੍ਹਾ ਸਕੱਤਰ , ਐਡਵੋਕੇਟ ਰਣਬੀਰ ਅਕਾਸ਼ ਅਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਸਭਾ ਵਲੋਂ ਜਾਰੀ ਲੋਕ ਵਿਰੋਧੀ ਤਾਕਤਾਂ ਦੇ ਫਾਸ਼ੀਵਾਦੀ ਵਰਤਾਰੇ ਦਾ ਵਿਰੋਧ ਕਰੋ , ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦਾ ਐਲਾਨ ਨਾਮਾ ਆਦਿ ਲੀਫਲੈਟ ਪੜ੍ਹ ਕੇ ਮੌਜੂਦਾ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਵਿੱਚ ਤਬਦੀਲੀ ਕਰਕੇ ਆਮ ਸ਼ਹਿਰੀਆਂ ਦੇ ਮਨੁੱਖੀ ਅਧਿਕਾਰ ਖੋਹਣ ਲਈ ਫਾਸ਼ੀਵਾਦੀ ਫੈਸਲੇ ਲੈ ਰਹੀ ਹੈ। ਮੀਟਿੰਗ ਵਿੱਚ ਇਹਨਾਂ ਦਸਤਾਵੇਜ਼ਾਂ ਨੂੰ ਜਨਤਕ ਤੌਰ ਤੇ ਵੰਡਣ ਦਾ ਫੈਸਲਾ ਕੀਤਾ ਗਿਆ ।

ਇਸ ਮੌਕੇ ਰਣਜੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਡਾਕਟਰ ਅਸ਼ੋਕ ਭਾਰਤੀ ਨੇ ਜੇਲਾਂ ਵਿੱਚ ਬੰਦ ਬੁਧੀਜੀਵੀਆਂ ਦੀ ਰਿਹਾਈ ਲਈ ਹਿੰਦੁਸਤਾਨ ਪੱਧਰ ਤੇ ਇੱਕ ਸਾਂਝੀ ਲਹਿਰ ਚਲਾਉਣ ਤੇ ਜ਼ੋਰ ਦਿੱਤਾ । ਸੰਸਾਰ ਪੱਧਰ ਤੇ ਅਮਰੀਕੀ ਸਾਮਰਾਜ ਦੀ ਧੋਂਸਬਾਜੀ ਹੇਠ ਇਜ਼ਰਾਈਲ ਵਲੋਂ ਫਲਸਤੀਨ ਦੇ ਮਾਸੂਮ ਲੋਕਾਂ ਉੱਤੇ ਕੀਤੀ ਜਾ ਬੰਬਾਰੀ ਦੀ ਵੱਖ-ਵੱਖ ਬੁਲਾਰਿਆਂ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ। ਬਹਿਸ ਵਿੱਚ ਹਿੱਸਾ ਲੈਂਦਿਆਂ ਅਮਰਜੀਤ ਸ਼ਾਸਤਰੀ, ਹਰਭਜਨ ਸਿੰਘ ਮਾਂਗਟ, ਰੂਪ ਸਿੰਘ ਦੀਨਾਨਗਰ, ਕਰਨੈਲ ਸਿੰਘ ਚਿੱਟੀ , ਜੋਗਿੰਦਰ ਪਾਲ ਪਨਿਆੜ ਨੇ ਸਭਾ ਦੀ ਮੈਂਬਰ ਸਿਪ ਵਧਾਉਣ ਲਈ ਸਮਾਜ ਦੇ ਵੱਖ ਵੱਖ ਤਬਕਿਆਂ ਤੱਕ ਪਹੁੰਚ ਕਰਨ ਤੇ ਜ਼ੋਰ ਦਿੱਤਾ। ਇਸ ਮੋਕਾ ਤੇ ਉਪਰੋਕਤ ਤੋਂ ਇਲਾਵਾ ਰਣਜੀਤ ਸਿੰਘ ਧਾਲੀਵਾਲ , ਅਜੀਤ ਸਿੰਘ , ਗੁਰਦਿਆਲ ਸਿੰਘ ਬਾਲਾਪਿੰਡੀ ਅਤੇ ਕਰਣੈਲ ਸਿੰਘ ਚਿੱਟੀ ਆਦਿ ਵੀ ਹਾਜ਼ਰ ਸਨ ।

Written By
The Punjab Wire