ਮੁੱਖ ਖ਼ਬਰ

ਤਿਰੰਗੇ ਦੇ ਰੰਗ ਵਿੱਚ ਰੰਗਿਆ ਗੁਰਦਾਸਪੁਰ, ਆਜ਼ਾਦੀ ਦਿਹਾੜੇ ਨੂੰ ਲੈ ਕੇ ਸੱਜਿਆ ਗੁਰਦਾਸਪੁਰ, ਰੇਹੜੀ ਵਾਲੇ ਲਹਿਰਾ ਰਹੇ ਤਿਰੰਗਾ

ਤਿਰੰਗੇ ਦੇ ਰੰਗ ਵਿੱਚ ਰੰਗਿਆ ਗੁਰਦਾਸਪੁਰ, ਆਜ਼ਾਦੀ ਦਿਹਾੜੇ ਨੂੰ ਲੈ ਕੇ ਸੱਜਿਆ ਗੁਰਦਾਸਪੁਰ, ਰੇਹੜੀ ਵਾਲੇ ਲਹਿਰਾ ਰਹੇ ਤਿਰੰਗਾ
  • PublishedAugust 14, 2023

ਗੁਰਦਾਸਪੁਰ, 14 ਅਗਸਤ 2023 (ਦੀ ਪੰਜਾਬ ਵਾਇਰ)। ਆਜਾਦੀ ਦਿਹਾੜੇ ਤੋਂ ਇਕ ਦਿਨ ਪਹਿਲ੍ਹਾ ਹੀ ਗੁਰਦਾਸਪੁਰ ਸ਼ਹਿਰ ਪੂਰੀ ਤਰ੍ਹਾਂ ਤਿਰੰਗੇ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਆਜ਼ਾਜੀ ਦਿਹਾੜੇ ਨੂੰ ਲੈ ਕੇ ਜਿੱਥੇ ਸਰਕਾਰੀ ਇਮਾਰਤਾਂ ਤਿਰੰਗੇ ਦੀ ਰੌਸ਼ਨੀ ਵਿੱਚ ਚਮਕੀਆ ਨਜ਼ਰ ਆਇਆ। ਉੱਥੇ ਹੀ ਰੇਹੜੀ ਚਾਲਕਾਂ ਅੰਦਰ ਵੀ ਆਜ਼ਾਦੀ ਨੂੰ ਲੈ ਕੇ ਤਿਰੰਗੇ ਤੱਕ ਆਪਣੀ ਰੇਹੜੀ ਤੇ ਸਜ਼ਾਏ ਨਜ਼ਰ ਆਏ।

ਦੀ ਪੰਜਾਬ ਵਾਇਰ ਵਾਇਰ ਵੱਲੋਂ ਦੇਰ ਸ਼ਾਮ ਜੱਦ ਸ਼ਹਿਰ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਤਾਂ ਭਾਈ ਲਾਲੋਂ ਚੌਂਕ (ਕਾਹਨੂਵਾਨ ਚੌਕ), ਕਲਾ ਕੇਂਦਰ ਗੁਰਦਾਸਪੁਰ ਦੀ ਇਮਾਰਤ, ਹਨੂਮਾਨ ਚੌਕ, ਜਹਾਜ਼ ਚੌਰ, ਰੇਲਵੇ ਸਟੇਸ਼ਨ, ਡੀਸੀ ਰਿਹਾਸ਼ਇਸ਼ ਅਤੇ ਡੀਸੀ ਕੰਪਲੈਕਸ ਪੂਰੀ ਤਰ੍ਹਾਂ ਆਜਾਦੀ ਦਿਹਾੜੇ ਦੇ ਚਲਦਿਆ ਪੂਰੀ ਤਰ੍ਹਾਂ ਰੌਸ਼ਨੀ ਵਿੱਚ ਸੱਜਿਆ ਨਜ਼ਰ ਆਇਆ।

ਜਿੱਥੇ ਡੀਸੀ ਗੁਰਦਾਸਪੁਰ ਦੀ ਰਿਹਾਇਸ ਤੇ ਵੀ ਰੌਸ਼ਨੀ ਦੀ ਚਕਾਚੌਦ ਨਜਰ ਆਈ ਉੱਥੇ ਹੀ ਡੀਸੀ ਕੰਪਲੈਕਸ ਤੇ ਵੀ ਆਜ਼ਾਦੀ ਪਰਵ ਨੂੰ ਲੈ ਕੇ ਖਾਸੇ ਇੰਤਜਾਮ ਕੀਤੇ ਗਏ। ਇਹੀ ਹਾਲ ਗੁਰਦਾਸਪੁਰ ਦੇ ਜਹਾਜ ਚੌਕ ਅਤੇ ਬੱਸ ਸਟੈਡ ਅਤੇ ਰੇਲਵੇ ਸਟੇਸ਼ਨ ਦਾ ਰਿਹਾ। ਇੱਥੇ ਬੇਸ਼ਕ ਚਮਕੀਲੀ ਲੜੀਆ ਨਜ਼ਰ ਨਹੀਂ ਆਇਆਂ ਪਰ ਇਹ ਆਮ ਦਿਨ ਤੋਂ ਵੱਖਰੇ ਸਾਫ਼ ਸੁਥਰੇ ਜਰੂਰ ਨਜ਼ਰ ਆਏ। ਇਹ ਹੀ ਹਾਲ ਪੂਰੇ ਸ਼ਹਿਰ ਦਾ ਸੀ।

ਪਰ ਸੱਭ ਤੋਂ ਜਿਆਦਾ ਹੈਰਤ ਅਤੇ ਖੁਸ਼ੀ ਇਸ ਗੱਲ਼ ਦੀ ਦਿੱਸੀ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਆਮ ਰੇਹੜੀ ਵਾਲਾ ਵੀ ਤਿਰੰਗਾ ਲਹਿਰਾਉਂਦਾ ਨਜ਼ਰ ਆਇਆ। ਬਾਟਾ ਚੌਕ ਵਿੱਚ ਰੇਹੜੀ ਤੇ ਸਬਜੀ ਵੇਖ ਰਿਹਾ ਰਾਜਪਾਲ ਪੁੱਤਰ ਕਸਤੂਰੀ ਲਾਲ ਨਿਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੂੰ ਤਿਰੰਗੇ ਨਾਲ ਬੇਹਦ ਪਿਆਰ ਹੈ ਅਤੇ ਉਹ ਹਰ ਵਾਰ ਤਿਰੰਗੇ ਨੂੰ ਲੇ ਕੇ ਆਪਣੀ ਰੇਹੜੀ ਤੇ ਸਜਾਉੰਦਾ ਹੈ। ਉਹ ਆਮ ਲੋਕਾ ਨੂੰ ਜਾਗਰੁਕ ਕਰਨਾ ਚਾਹੁੰਦਾ ਹੈ ਕਿ ਆਜ਼ਾਦੀ ਦਿਹਾੜੇ ਸਾਡੇ ਵਾਸਤੇ ਕਿੰਨਾ ਅਹਿਮ ਹੈ। ਸਾਡੇ ਸ਼ਹੀਦਾ ਨੇ ਕੁਰਬਾਣਿਆ ਦੇ ਕੇ ਆਜ਼ਾਦੀ ਲਈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹਿਦੀ ਹੈ।

ਇਸੇ ਤਰ੍ਹਾਂ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿੱਚ ਵੀ ਤਿਰੰਗੇ ਝੰਡੇ ਦੁਕਾਨੇ ਤੇ ਸਜਾਏ ਗਏ ਅਤੇ ਲੋਕਾਂ ਵੱਲੋਂ ਆਜ਼ਾਦੀ ਲਈ ਸ਼ਹੀਦ ਹੌਏ ਯੋਧਿਆਂ ਨੂੰ ਯਾਦ ਕੀਤਾ ਗਿਆ।

Written By
The Punjab Wire