ਗੁਰਦਾਸਪੁਰ, 15 ਅਗਸਤ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸਿਟੀ ਪੁਲਿਸ ਵੱਲੋਂ ਚਾਰ ਲੱਖ ਦੀ ਫਿਰੋਤੀ ਦੀ ਮੰਗ ਕਰਨ ਅਤੇ ਧਮਕਾਉਣ ਦੇ ਚਲਦੇ ਤਿੰਨ ਦੋਸ਼ੀਆ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਕੋਲੋ 02 ਰੋਂਦ 30 ਬੋਰ ਅਤੇ 05 ਰੋਂਦ 32 ਬੋਰ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਇਹ ਮਾਮਲਾ ਦੀਪਕ ਸੈਣੀ ਪੁੱਤਰ ਅਸ਼ਵਨੀ ਕੁਮਾਰ ਸੈਣੀ ਵਾਸੀ ਗੋਲਡਨ ਐਵਿਨਿਓ ਨੇੜੇ ਸਰਕਾਰੀ ਕਾਲੇਜ ਦੇ ਬਿਆਨਾਂ ਦੇ ਆਧਾਰ ਤੇ ਦਰਜ਼ ਕੀਤਾ ਗਿਆ ਹੈ। ਦੋਸ਼ੀਆਂ ਦੀ ਪਝਾਣ ਰਾਜ ਕੁਮਾਰ ਉਰਫ਼ ਕਾਲੂ ਵਾਸੀ ਸੰਤ ਨਗਰ ਗੁਰਦਾਸਪੁਰ, ਰੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਬੱਬੇਹਾਲੀ ਥਾਣਾ ਤਿੱਬੜ ਅਤੇ ਮਲਕੀਤ ਸਿੰਘ ਉਰਫ਼ ਗੁੱਲੂ ਵਾਸੀ ਲੱਖਣਪਾਲ ਥਾਣਾ ਪੁਰਾਣਾ ਸ਼ਾਲਾ ਵਜੋ ਹੋਈ ਹੈ।
ਜਾਂਚ ਅਧਿਕਾਰੀ ਐਸਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਲਾਟਰੀ ਸਟਾਲ ਦਾ ਕੰਮ ਕਰਦਾ ਹੈ ਉਸ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾ ਉਸ ਦੇ ਵੱਟਸ ਐਪ ਤੇ ਕਾਲ ਆਈ ਅਤੇ ਮੁਦਈ ਕੋਲੋ 4 ਲੱਖ ਰੁਪਏ ਫਿਰੋਤੀ ਮੰਗੀ ਗਈ। ਮੁਦਈ ਨੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਉਸਦਾ ਨਾਮ ਅਤੇ ਪੈਸੇ ਦੇਣ ਵਾਲੀ ਜਗਾ ਦਾ ਨਾਮ ਪੁੱਛਿਆ ਤਾਂ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸ ਦਾ ਨਾਮ ਧੰਨਾ ਵਾਸੀ ਲੱਖਣਪਾਲ ਹੈ ਅਤੇ ਪੈਸੇ ਲੈਣ ਵਾਲੀ ਜਗਾ ਬਾਰੇ ਬਾਅਦ ਵਿੱਚ ਦੱਸਿਆ ਜਾਵੇਗਾ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਪੈਸਿਆਂ ਦੀ ਮੰੰਗ ਪੂਰੀ ਨਹੀ ਕੀਤੀ ਤਾਂ ਤੇਰਾ ਅਤੇ ਤੇਰੇ ਪਰਿਵਾਰ ਦਾ ਨੁਕਸਾਨ ਕਰ ਦਿਆਂਗਾ।ਸ਼ਿਕਾਇਤਕਰਤਾ ਨੇ ਦੱਸਿਆ ਕਿ ਘੋਖ ਕਰਨ ਤੇ ਪਤਾ ਲੱਗਾ ਕਿ ਉਕਤ ਦੋਸ਼ੀ ਉਸ ਦੇ ਘਰ ਨੇੜੇ ਘੁੰਮਦੇ ਰਹਿੰਦੇ ਸਨ। ਜਿਨਾਂ ਵਿਚੋ ਰਾਜ ਕੁਮਰ ਉਰਫ ਕਾਲੂ ਨੇ ਉਸ ਨੂੰ ਰਸਤੇ ਵਿੱਚ ਰੋਕ ਕੇ ਕਿਹਾ ਕਿ ਧੰਨੇ ਨੇ ਜੋ ਕਿਹਾ ਉਸਦੀ ਮੰਗ ਪੂਰੀ ਕਰ ਨਹੀ ਤਾਂ ਤੇਰਾ ਅਤੇ ਤੇਰੇ ਪਰਿਵਾਰ ਦਾ ਨੁਕਸਾਨ ਕਰਾਂਗੇ। ਇਸ ਦੇ ਚਲਦੇ ਪੁਲਿਸ ਵੱਲੋਂ ਉਕਤ ਤਿੰਨੋਂ ਦੋਸ਼ੀਆਂ ਖਿਲਾਫ਼ ਆਈਪੀਸੀ ਧਾਰਾ 385,387, 341, 506 ਦੇ ਤਹਿਤ ਦਰਜ਼ ਕੀਤੀ ਗਈ ਅਤੇ ਉਕਤ ਦੋਸ਼ੀਆਂ ਨੂੰ ਗ੍ਰਿਰ਼ਤਾਰ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਤਿੰਨੋਂ ਦੋਸ਼ੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਕਤ ਦੋਸ਼ੀਆ ਕੋਲੋ 2 ਰੋਂਦ 30 ਬੋਰ ਅਤੇ 5 ਰੋਂਦ 32 ਬੋਰ ਬਰਾਮਦ ਹੋਏ ਹਨ।