Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਯੂਪੀ ਚ ਪੰਜਾਬੀਆਂ ਦੀ ਐਂਟਰੀ ਬੈਨ, ਪੰਜਾਬ ਸਰਕਾਰ ਨੂੰ ਲਿਖ ਕੀਤੀ ਬੇਨਤੀ, ਕਿਸੇ ਪੰਜਾਬੀ ਨੂੰ ਨਾ ਦਿੱਤੀ ਜਾਵੇ ਆਉਣ ਦੀ ਇਜਾਜ਼ਤ

ਯੂਪੀ ਚ ਪੰਜਾਬੀਆਂ ਦੀ ਐਂਟਰੀ ਬੈਨ, ਪੰਜਾਬ ਸਰਕਾਰ ਨੂੰ ਲਿਖ ਕੀਤੀ ਬੇਨਤੀ, ਕਿਸੇ ਪੰਜਾਬੀ ਨੂੰ ਨਾ ਦਿੱਤੀ ਜਾਵੇ ਆਉਣ ਦੀ ਇਜਾਜ਼ਤ
  • PublishedOctober 4, 2021

ਉੱਤਰ ਪ੍ਰਦੇਸ਼ ਸਰਕਾਰ ਨੇ ਲਖੀਮਪੁਰ ਖੀਰੀ ਵਿੱਚ ਵਾਪਰੇ ਘਟਨਾਕ੍ਰਮ ਸੰਬੰਧੀ ਇੱਕ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਹੈ। ਜਿਸ ਵਿਚ ਯੂਪੀ ਦੇ ਸਚਿਵ ਤਰੁਣ ਗਾਬਾ ਨੇ ਮੁਖ ਸਕੱਤਰ ਪੰਜਾਬ ,ਚੰਡੀਗੜ੍ਹ ਅਤੇ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਲਖੀਮਪੁਰ ਖੀਰੀ ਵਿਚ ਘਟੀ ਘਟਨਾ ਦੇ ਸਬੰਧ ਵਿੱਚ ਜ਼ਿਲ੍ਹਾ ਅਧਿਕਾਰੀ ਵੱਲੋਂ ਧਾਰਾ 144 ਲਗਾਈ ਗਈ ਹੈ। ਜਿਸ ਦੇ ਚਲਦਿਆਂ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਆਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ।

ਦੱਸਣਯੋਗ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ ਨੂੰ ਵੀ ਲਖਨਊ ਏਅਰਪੋਰਟ ਤੇ ਰੋਕ ਲਿਆ ਗਿਆ ਹੈ।

ਗ੍ਰਹਿ ਮੰਤਰੀ ਰੰਧਾਵਾ ਵੱਲੋਂ ਟਵੀਟ ਕਰ ਕਿਹਾ ਗਿਆ ਹੈ ਕਿ ਸਾਨੂੰ ਇਹ ਹਰ ਤਰੀਕੇ ਦੇ ਨਾਲ ਰੋਕ ਰਹੇ ਹਨ। ਪਰ ਅਸੀ ਹਰ ਹਾਲ ਵਿੱਚ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਾਂਗੇ,ਜੇਕਰ ਲੋੜ ਪਈ ਤਾਂ ਅਸੀ ਆਪਣੇ ਕਿਸਾਨਾਂ ਦੇ ਲਈ ਗਿਰਫਤਾਰੀ ਵੀ ਦੇਵਾਂਗੇ।

Written By
The Punjab Wire