ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਖੀਮਪੁਰ ਖੀਰੀ ਵਿੱਚ ਪੀੜਿਤ ਪਰਿਵਾਰਾ ਨੂੰ ਮਿਲਣ ਲਈ ਜਾਣਗੇ। ਇਸ ਸੰਬੰਧੀ ਪੰਜਾਬ ਸਰਕਾਰ ਦੇ ਸਿਵਲ ਏਵਿਏਸ਼ਨ ਡਾਇਰੇਕਟਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਅਵਿਨੀਸ਼ ਅਵਸਥੀ ਨੂੰ ਚਿੱਠੀ ਲਿੱਖੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਜਾਣਾ ਚਾਹੁੰਦੇ ਹਨ। ਇਸ ਸੰਬੰਧੀ ਮੁੱਖ ਮੰਤਰੀ ਦੇ ਚਾਪਰ ਦੀ ਲੈਡਿੰਗ ਅਤੇ ਉਡਾਨ ਦੀ ਇਜਾਜਤ ਦਿੱਤੀ ਜਾਵੇ ਅਤੇ ਉਥੇ ਪੀੜਿਤ ਪਰਿਵਾਰ ਨਾਲ ਮੁੱਖ ਮੰਤਰੀ ਦੀ ਮਿਲਣੀ ਸੰਬੰਧੀ ਪੁਖਤਾ ਇੰਤਜਾਮ ਕਿਤੇ ਜਾਣ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋ ਲਖੀਮਪੁਰ ਖੀਰੀ ਵਿੱਚ ਕਿਸੇ ਵੀ ਪੰਜਾਬੀ ਦੇ ਜਾਣ ਦੀ ਮਨਾਹੀ ਕੀਤੀ ਹੈ। ਇਸ ਤੋਂ ਪਹਿਲਾ ਉੱਤਰ ਪ੍ਰਦੇਸ਼ ਸਰਕਾਰ ਵੱਲੋ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਜਾਣ ਦੀ ਇਜਾਜਤ ਨਹੀ ਦਿੱਤੀ ਗਈ।