ਗੁਰਦਾਸਪੁਰ, 3 ਅਗਸਤ 2025 (ਮੰਨਨ ਸੈਣੀ)। ਸੈਣੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰ ਰਹੀ ਸੈਣੀ ਸਭਾ ਗੁਰਦਾਸਪੁਰ ਨੇ ਇੱਕ ਅਹਿਮ ਮੀਟਿੰਗ ਦੌਰਾਨ ਵੱਡਾ ਫ਼ੈਸਲਾ ਲਿਆ ਹੈ। ਸੈਣੀ ਸਭਾ ਗੁਰਦਾਸਪੁਰ ਦੀ ਜਨਰਲ ਕਮੇਟੀ ਦੀ ਮੀਟਿੰਗ 3 ਅਗਸਤ 2025 ਨੂੰ ਸ਼ਾਮ 4:30 ਵਜੇ ਨਵੇਂ ਸੈਣੀ ਭਵਨ ਲਈ ਖਰੀਦੀ ਗਈ ਜ਼ਮੀਨ ‘ਤੇ ਹੋਈ। ਇਹ ਜ਼ਮੀਨ ਜਾਫਲਪੁਰ ਰੋਡ, ਬਾਬੋਵਾਲ ਚੌਕ, ਗੁਰਦਾਸਪੁਰ ਵਿਖੇ ਸਥਿਤ ਹੈ।
ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਪ੍ਰਧਾਨ ਬਖ਼ਸ਼ੀਸ਼ ਸਿੰਘ ਸੈਣੀ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਖਰੀਦੀ ਗਈ ਜ਼ਮੀਨ ਅਤੇ ਉਸ ਉੱਪਰ ਬਣੀ ਇਮਾਰਤ ਦੀ ਥਾਂ ਦੀ ਬਹੁਤ ਸ਼ਲਾਘਾ ਕੀਤੀ। ਮੀਟਿੰਗ ਵਿੱਚ ਹੇਠ ਲਿਖੇ ਅਹਿਮ ਫੈਸਲੇ ਲਏ ਗਏ:
- ਇਮਾਰਤ ਦੀ ਮਾਮੂਲੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇਗਾ।
- ਜ਼ਮੀਨ ਦੀ ਰਜਿਸਟ੍ਰੇਸ਼ਨ ਲਈ ਫੰਡ ਇਕੱਠੇ ਕਰਨ ਦੀ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ।
- ਨਿਰਧਾਰਿਤ ਸਮੇਂ ਅੰਦਰ ਜ਼ਮੀਨ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ।
ਪ੍ਰਧਾਨ ਬਖ਼ਸ਼ੀਸ਼ ਸਿੰਘ ਸੈਣੀ ਨੇ ਭਾਈਚਾਰੇ ਨੂੰ ਇਕਜੁੱਟਤਾ, ਸਮਰਪਣ ਅਤੇ ਲਗਨ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਸਮੇਂ ਸਿਰ ਪੂਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੈਣੀ ਭਵਨ ਸਮਾਜ ਦੀ ਭਲਾਈ ਲਈ ਇੱਕ ਮਹੱਤਵਪੂਰਨ ਕੇਂਦਰ ਬਣੇਗਾ।
ਇਸ ਮੌਕੇ ਸਰਪ੍ਰਸਤ ਦਰਸ਼ਨ ਸਿੰਘ, ਜਨਰਲ ਸਕੱਤਰ ਮਲਕੀਤ ਸਿੰਘ, ਮੀਤ ਪ੍ਰਧਾਨ ਸਰੇਸ਼ ਸੈਣੀ, ਕਰਮ ਸਿੰਘ, ਕਮਲਜੀਤ ਸਿੰਘ ਰੱਬ, ਕੈਸੀਅਰ ਬਲਜਿੰਦਰ ਸਿੰਘ , ਮੈਨੇਜਰ ਪਰਮਜੀਤ ਸਿੰਘ ਸਕੱਤਰ ਜਰਨੈਲ ਸਿੰਘ, ਸਲਾਹਕਾਰ ਦਿਲਬਾਗ ਸਿੰਘ, ਯੂਥ ਪ੍ਰਧਾਨ ਸੈਣੀ ਸਭਾ ਗੁਰਦਾਸਪੁਰ ਦਰਕੀਰਤ ਸਿੰਘ, ਮੀਡੀਆ ਸਲਾਹਕਾਰ ਮੰਨਨ ਸੈਣੀ, ਗੁਲਸ਼ਨ ਸੈਣੀ,ਗੁਰਜੀਤ ਸਿੰਘ, ਗੁਰਨਾਮ ਸਿੰਘ, ਪ੍ਰੀਤਮ ਸਿੰਘ, ਹੀਰਾ ਸਿੰਘ, ਮਲਹਾਰ ਸਿੰਘ, ਬਲਬੀਰ ਸੈਣੀ, ਬਲਜਿੰਦਰ ਸਿੰਘ, ਮਲਕੀਤ ਸਿੰਘ ਬੁੱਢਾਕੋਟ, ਕੁਲਜੀਤ ਸਿੰਘ ਸਮੇਤ ਕਈ ਹੋਰ ਪਤਵੰਤੇ ਮੈਂਬਰ ਹਾਜ਼ਰ ਸਨ।