ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਦਵਾਈਆਂ ਦੇਣ ਲਈ ਹਰੇਕ ਛੇ ਮਹੀਨੇ ਮਗਰੋਂ ਯੂਰੇਨ ਟੈਸਟ ਸ਼ੁਰੂ ਕੀਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ•, 1 ਅਗਸਤ। ਪੰਜਾਬ ਸਰਕਾਰ ਨਸ਼ਾ ਛੁਡਾਊ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਹਰ ਛੇ ਮਹੀਨਿਆਂ ਬਾਅਦ ਨਸ਼ਾ ਛੁਡਾਊ ਕੇਂਦਰਾਂ ਵਿੱਚ ਯੂਰੇਨ (ਪਿਸ਼ਾਬ) ਟੈਸਟ ਜਲਦ ਸ਼ੁਰੂ ਕਰਨ ਜਾ ਰਹੀ ਹੈ। ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਆਪਣੇ ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਸਵਾਲ’ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਕਹੀ।

ਲੁਧਿਆਣਾ ਦੇ ਇਕ ਨੌਜਵਾਨ ਵੱਲੋਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਉਹ ਓਟ ਕਲੀਨਿਕਾਂ ਲਈ ਇਹ ਨਿਰਦੇਸ਼ ਦੇਣ ਕਿ ਪੁਰਾਣੀ ਰਵਾਇਤ ਅਨੁਸਾਰ ਇਕ ਸਮੇਂ ਵਿੱਚ 10 ਦਿਨਾਂ ਲਈ ਦਵਾਈ ਦਿੱਤੀ ਜਾਵੇ, ਨਹੀਂ ਤਾਂ ਰੋਜ਼ ਦੀ ਦਵਾਈ ਲੈਣ ਲਈ ਰੋਜ਼ਾਨਾ ਲੰਬਾ ਸਮਾਂ ਲਾਈਨਾਂ ਵਿੱਚ ਖੜ• ਕੇ ਖਰਾਬ ਹੁੰਦਾ ਹੈ। ਨੌਜਵਾਨ ਨੇ ਕਿਹਾ ਕਿ ਰੋਜ਼ਾਨਾ ਲੰਬੀ ਉਡੀਕ ਵਿੱਚ ਸਮਾਂ ਖਰਾਬ ਹੋਣ ਕਰਕੇ ਉਹ ਹਰ ਦਿਨ ਆਪਣੇ ਕੰਮ ਤੋਂ ਲੇਟ ਹੋ ਜਾਂਦਾ ਹੈ।
ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਛੇਤੀ ਹੀ ਹਰੇਕ ਛੇ ਮਹੀਨਿਆਂ ਬਾਅਦ ਯੂਰੇਨ ਟੈਸਟ ਸ਼ੁਰੂ ਕਰਨ ਜਾ ਰਹੀ ਹੈ ਤਾ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਵਾਈ ਵਿੱਚ ਕੋਈ ਤਬਦੀਲੀ ਤਾਂ ਕਰਨ ਦੀ ਲੋੜ ਨਹੀਂ। ਉਨ•ਾਂ ਕਿਹਾ ਕਿ ਹਾਲਾਂਕਿ ਸਰਕਾਰ ਵੱਲੋਂ 7 ਦਿਨਾਂ ਲਈ ਨਸ਼ਾ ਛੁਡਾਊ ਦਵਾਈਆਂ ਘਰ ਲਿਜਾਣ ਦੀ ਆਗਿਆ ਦਿੱਤੀ ਗਈ ਹੈ ਪਰ ਜ਼ਿਆਦਾ ਮਾਤਰਾ ਵਿੱਚ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਇਸ ਨਾਲ ਇਸ ਦੀ ਦੁਰਵਰਤੋਂ ਦੀ ਸੰਭਾਵਨਾ ਹੋ ਸਕਦੀ ਹੈ।

ਕੋਵਿਡ ਦੀਆਂ ਬੰਦਿਸ਼ਾਂ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਓਟ ਕਲੀਨਿਕਾਂ ਵਿਖੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਤੇ ਦਵਾਈਆਂ ਦੀ ਵੰਡ ਵਿੱਚ ਵੱਡਾ ਵਾਧਾ ਹੋਇਆ ਹੈ ਜਿਸ ਕਾਰਨ ਨਸ਼ਾ ਗ੍ਰਸਤ ਲੋਕਾਂ ਲਈ ਦਵਾਈਆਂ ਦੀ ਉਪਲੱਬਧਤਾ ਪ੍ਰਭਾਵਿਤ ਹੋਈ ਹੈ। ਜੁਲਾਈ 2018 ਤੋਂ ਜੂਨ 2020 ਤੱਕ ਇਲਾਜ ਲਈ ਆਉਂਦੇ ਮਰੀਜ਼ਾਂ ਦੀ ਗਿਣਤੀ ਵਿੱਚ ਤਿੰਨ ਗੁਣਾਂ ਵਾਧਾ ਹੋਇਆ ਹੈ। ਜੁਲਾਈ 2019 ਵਿੱਚ ਮਰੀਜ਼ਾਂ ਦੀ ਗਿਣਤੀ 1,03,553 ਸੀ ਜੋ ਕਿ ਜੂਨ 2020 ਵਿੱਚ ਸਿਰਫ ਇਕ ਸਾਲ ਦੇ ਅੰਦਰ ਵਧ ਕੇ 3,26,301 ਹੋ ਗਈ।

Coronavirus Update (Live)

Coronavirus Update

error: Content is protected !!