ਡਿਸਚਾਰਜ ਪਾਲਿਸੀ ਅਧੀਨ ਵੀਰਵਾਰ ਨੂੰ 6 ਲੋਕਾਂ ਨੂੰ ਭੇਜਿਆ ਘਰ, ਕਰੋਨਾ ਰੀਕਵਰ ਕਰਨ ਵਾਲਿਆਂ ਦੀ ਸੰਖਿਆ ਹੋਈ 71
ਆਓ ਕਰੋਨਾ ਪ੍ਰਤੀ ਜਾਗਰੁਕ ਹੋ ਕੇ ਪੰਜਾਬ ਬਣਾਈਏ ਕਰੋਨਾ ਮੁਕਤ-ਡਿਪਟੀ ਕਮਿਸ਼ਨਰ
ਪਠਾਨਕੋਟ,11 ਜੂਨ 2020 — ਜਿਲਾ ਪਠਾਨਕੋਟ ਵਿੱਚ ਅੱਜ ਵੀਰਵਾਰ ਨੂੰ 259 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚੋਂ 19 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਜਦਕਿ 240 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨਾ ਦੱਸਿਆ ਕਿ ਵੀਰਵਾਰ ਨੂੰ 19 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਉਂਣ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 132 ਹੋ ਗਈ ਹੈ ਜਿਨਾਂ ਵਿੱਚੋਂ 71 ਲੋਕ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ, ਵੀਰਵਾਰ ਨੂੰ ਵੀ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ 5 ਲੋਕ ਪਠਾਨਕੋਟ ਤੋਂ ਅਤੇ 1 ਵਿਅਕਤੀ ਗਿਆਨ ਸਾਗਰ ਹਸਪਤਾਲ ਤੋਂ ਕਰੋਨਾ ਪਾਜੀਟਿਵ ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦੇ ਲੱਛਣ ਨਾ ਹੋਣ ਤੇ ਘਰ ਭੇਜਿਆ ਗਿਆ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦਿੱਤੇ ਆਦੇਸਾਂ ਅਨੁਸਾਰ ਲੋਕਾਂ ਨੂੰ ਮਿਸ਼ਨ ਫਤਿਹ ਲਈ ਜਾਗਰੁਕ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਅਗਰ ਲੋਕ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ ਤਾਂ ਜਿਲੇ ਵਿੱਚ ਕਰੋਨਾ ਪਾਜੀਟਿਵ ਦਾ ਆਂਕੜਾ ਘੱਟ ਹੋ ਸਕਦਾ ਹੈ। ਉਨਾਂ ਕਿਹਾ ਕਿ ਇਸ ਸਮੇਂ ਸਾਡਾ ਇਹ ਉਪਰਾਲਾ ਹੈ ਕਿ ਲੋਕਾਂ ਨੂੰ ਮਿਸ਼ਨ ਫਤਿਹ ਲਈ ਜਿਆਦਾ ਤੋਂ ਜਿਆਦਾ ਜਾਗਰੁਕ ਕਰੀਏ ਤਾਂ ਜੋ ਪੰਜਾਬ ਸਰਕਾਰ ਵੱਲੋਂ ਕਰੋਨਾ ਮੁਕਤ ਪੰਜਾਬ ਲਈ ਜੋ ਮਿਸ਼ਨ ਚਲਾਇਆ ਉਸ ਨੂੰ ਸਫਲ ਕੀਤਾ ਜਾ ਸਕੇ।
ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਅੱਜ ਵੀਰਵਾਰ ਨੂੰ ਜਿਲਾ ਪਠਾਨਕੋਟ ਵਿੱਚ 19 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਨਾਂ ਵਿੱਚੋਂ 7 ਲੋਕ ਪੰਗੋਲੀ ਚੋਕ ਨਿਵਾਸੀ, 3 ਲੋਕ ਪੂਰੀ ਮੁਹੱਲਾ ਸੁਜਾਨਪੁਰ, 1 ਉਪਲ ਮੁਹੱਲਾ ਸੁਜਾਨਪੁਰ, 2 ਲੋਕ ਪਿੰਡ ਭਨਵਾਲ, 4 ਲੋਕ ਚਾਰ ਮਰਲਾ ਕਵਾਟਰ, ਇੱਕ ਮਿਸਤਰੀ ਮੁਹੱਲਾ ਪਠਾਨਕੋਟ ਅਤੇ ਇੱਕ ਕਰੋਨਾ ਪਾਜੀਟਿਵ ਪਠਾਨਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਦਾ ਮਰੀਜ ਹੈ। ਉਨਾਂ ਦੱਸਿਆ ਕਿ ਅੱਜ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਡਿਸਚਾਰਜ ਪਾਲਿਸੀ ਦੇ ਅਧੀਨ ਨਿਰਧਾਰਤ ਸਮਂਾ ਪੂਰਾ ਕਰਨ ਤੇ 6 ਲੋਕਾਂ ਨੂੰ ਆਪਣੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ ਜਿਨਾਂ ਵਿੱਚੋਂ 5 ਲੋਕ ਪਠਾਨਕੋਟ ਤੋਂ ਅਤੇ ਇੱਕ ਗਿਆਨ ਸਾਗਰ ਹਸਪਤਾਲ ਤੋਂ ਆਪਣੇ ਘਰ ਪਹੁੰਚਿਆ ਹੈ।
ਜਿਸ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾਂ ਵਾਈਰਸ ਨੂੰ ਰਿਕਵਰ ਕਰਨ ਵਾਲੇ ਲੋਕਾਂ ਦੀ ਸੰਖਿਆ 71 ਹੋ ਗਈ ਹੈ। ਉਨਾਂ ਦੱਸਿਆ ਕਿ ਹੁਣ ਜਿਲਾ ਪਠਾਨਕੋਟ ਵਿੱਚ ਕੁਲ 132 ਕੇਸ ਹੋ ਗਏ ਹਨ ਜਿਨਾਂ ਵਿੱਚੋਂ 71 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 57 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 4 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਅਧੀਨ ਕੋਵਿਡ-19 ਅਧੀਨ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।