Close

Recent Posts

ਪੰਜਾਬ

ਮਹਿਲਾਵਾਂ ਦੇ ਹੱਕਾਂ ਦੇ ਝੂਠੇ ਨਾਅਰੇ ਲਾਉਣ ਵਾਲੀਆਂ ਕਾਂਗਰਸ, ਅਕਾਲੀ ਦਲ ਤੇ AAP ਪਾਰਟੀਆਂ ਦਾ “ਮਹਿਲਾ ਵਿਰੋਧੀ” ਚਿਹਰਾ ਹੋਇਆ ਨੰਗਾ-ਬੱਲੀਏਵਾਲ

ਮਹਿਲਾਵਾਂ ਦੇ ਹੱਕਾਂ ਦੇ ਝੂਠੇ ਨਾਅਰੇ ਲਾਉਣ ਵਾਲੀਆਂ ਕਾਂਗਰਸ, ਅਕਾਲੀ ਦਲ ਤੇ AAP ਪਾਰਟੀਆਂ ਦਾ “ਮਹਿਲਾ ਵਿਰੋਧੀ” ਚਿਹਰਾ ਹੋਇਆ ਨੰਗਾ-ਬੱਲੀਏਵਾਲ
  • PublishedApril 18, 2026

ਨੰਨ੍ਹੀ ਛਾਂ ਹੀ ਨੰਨ੍ਹੀ ਛਾਂਵਾਂ ਦੇ ਹੱਕ ਦੀ ਵਿਰੋਧੀ ਹੋ ਗਈ !

ਚੰਡੀਗੜ੍ਹ, 18 ਅਪ੍ਰੈਲ 2026 (ਦੀ ਪੰਜਾਬ ਵਾਇਰ)—ਲੋਕ ਸਭਾ ਵਿੱਚ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਨਾਰੀ ਸ਼ਕਤੀ ਵੰਦਨ ਬਿੱਲ ਦੇ ਵਿਰੋਧ ਵਿੱਚ ਵੋਟਾ ਪਾਏ ਜਾਣ ਤੇ ਭਾਜਪਾ ਪੰਜਾਬ ਦੇ ਬੁਲਾਰੇ ਸ. ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਅਸਲੀ ਮਹਿਲਾ ਵਿਰੋਧੀ ਤੇ ਦੇਸ਼ ਵਿਰੋਧੀ ਚਿਹਰਾ ਹੁਣ ਜਨਤਾ ਦੇ ਸਾਹਮਣੇ ਆ ਗਿਆ ਹੈ। ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਧੀਆਂ ਦਾ ਸਨਮਾਨ ਕਰੋ, ਪੁੱਤਰਾਂ ਵਾਂਗ ਪਿਆਰ ਕਰੋਦੇ ਨਾਅਰੇ ਲਗਾਉਣ ਵਾਲੇ ਅੱਜ ਮਹਿਲਾਵਾਂ ਦੇ ਅਧਿਕਾਰਾਂ ਦੇ ਵਿਰੋਧ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ, ਪੰਜਾਬ ਤੋਂ ਅਕਾਲੀ ਦਲ ਦੀ ਇਕੱਲੀ ਮਹਿਲਾ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵੀ ਮਹਿਲਾਵਾਂ ਦੇ ਹੱਕ ਵਿੱਚ ਆਏ ਕਾਨੂੰਨ ਦੇ ਵਿਰੋਧ ਵਿੱਚ ਵੋਟ ਪਾ ਕੇ ਆਪਣੀ ਪਾਰਟੀ ਦੀ ਦੋਹਰੀ ਸੋਚ ਨੂੰ ਬੇਨਕਾਬ ਕਰ ਦਿੱਤਾ ਹੈ, ਜੋ ਕਿ ਬਹੁਤ ਦੁਖਦਾਈ ਅਤੇ ਨਿੰਦਣਯੋਗ ਹੈ।

ਬੱਲੀਏਵਾਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਸਦਾਂ ਤੋਂ ਤਾਂ ਇਹ ਉਮੀਦ ਸੀ ਕਿ ਉਹ ਆਪਣੀ ਹਾਈਕਮਾਨ ਦੇ ਇਸ਼ਾਰਿਆਂ ਤੇ ਚੱਲਦੇ ਹਨ ਤੇ ਉਨ੍ਹਾਂ ਦੇ ਹੁਕਮਾਂ ਦੇ ਅਧੀਨ ਕੰਮ ਕਰਨਗੇ, ਪਰ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ, ਜੋ ਸਿੱਖ ਪਰੰਪਰਾਵਾਂ ਅਤੇ ਮਹਿਲਾਵਾਂ ਦੇ ਸਨਮਾਨ ਦੀ ਗੱਲ ਕਰਦੀ ਹੈ, ਉਸ ਵੱਲੋਂ ਵੀ ਇਸ ਤਰ੍ਹਾਂ ਦਾ ਦੋਹਰਾ ਸਟੈਂਡ ਲੈਣਾ ਬਹੁਤ ਹੈਰਾਨੀਜਨਕ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਵਿਰੋਧੀ ਪਾਰਟੀਆਂ ਲਈ ਮਹਿਲਾਵਾਂ ਦੇ ਹੱਕ ਨਹੀਂ, ਸਿਰਫ਼ ਰਾਜਨੀਤੀ ਮਹੱਤਵਪੂਰਨ ਹੈ। ਭਾਰਤੀ ਜਨਤਾ ਪਾਰਟੀ ਹਮੇਸ਼ਾ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਰਹੀ ਹੈ ਅਤੇ ਅੱਗੇ ਵੀ ਦੇਸ਼ ਦੀਆਂ ਧੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਡਟ ਕੇ ਖੜ੍ਹੀ

Written By
The Punjab Wire