ਪੰਜਾਬ

ਪੰਜਾਬ ਭਾਜਪਾ ਨੇ ਖਾੜੀ ਦੇਸ਼ਾਂ ਵਿਚ ਫਸੇ ਪੰਜਾਬੀਆਂ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ

  • PublishedMarch 2, 2026

-ਪੰਜਾਬੀਆਂ ਦੀ ਕੇਂਦਰ ਸਰਕਾਰ ਦੇ ਮਾਰਫ਼ਤ ਕੀਤੀ ਜਾਵੇਗੀ ਹਰ ਮਦਦ-ਸੁਨੀਲ ਜਾਖੜ

–ਰਾਹੁਲ ਗਾਂਧੀ ਪਾਰਟੀ ਤੇ ਆਪਣਾ ਪ੍ਰਭਾਵ ਗੁਆ ਚੁੱਕੇ

-ਕਾਂਗਰਸ ਪੰਜਾਬ ਵਿਚ ਬਣੀ ਆਪ ਦੀ ਬੀ ਟੀਮ

ਚੰਡੀਗੜ੍ਹ, 2 ਮਾਰਚ 2026 (ਦੀ ਪੰਜਾਬ ਵਾਇਰ)– ਭਾਰਤੀ ਜਨਤਾ ਪਾਰਟੀ ਨੇ ਖਾੜੀ ਦੇਸ਼ਾ ਵਿਚ ਇਰਾਨ-ਇਜਰਾਇਲ-ਅਮਰੀਕਾ ਸੰਕਟ ਦੇ ਮੱਦੇਨਜਰ ਖਾੜੀ ਦੇਸ਼ਾਂ ਵਿਚ ਫਸੇ ਪੰਜਾਬੀਆਂ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਹੈਲਪਲਾਈਨ ਨੰਬਰ 75085-60065 ਤੇ ਖਾੜੀ ਦੇਸ਼ਾਂ ਵਿਚ ਹਾਲਾਤ ਵਿਗੜਨ ਕਾਰਨ ਫਸੇ ਪੰਜਾਬੀ ਜਾਂ ਉਨ੍ਹਾਂ ਦੇ ਇੱਧਰ ਦੇ ਪਰਿਵਾਰਕ ਮੈਂਬਰ ਸੰਪਰਕ ਕਰ ਸਕਦੇ ਹਨ। ਪਾਰਟੀ ਕੇਂਦਰ ਸਰਕਾਰ ਦੀ ਮਦਦ ਨਾਲ ਅਜਿਹੇ ਲੋਕਾਂ ਤੱਕ ਹਰ ਪ੍ਰਕਾਰ ਦੀ ਮਦਦ ਪਹੁੰਚਾਉਣ ਜਾਂ ਉਨ੍ਹਾਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਸਬੰਧੀ ਹਰ ਸੰਭਵ ਮਦਦ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਹਿਲਾਂ ਹੀ ਇੰਨ੍ਹਾਂ ਦੇਸ਼ਾਂ ਵਿਚ ਸਾਡੇ ਸਫਾਰਤਖਾਨਿਆਂ ਨੂੰ ਹਦਾਇਤ ਕੀਤੀ ਹੈ ਕਿ ਉਥੇ ਰਹਿ ਰਹੇ ਭਾਰਤੀਆਂ ਦੀ ਹਰ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ, ਸੂਚਨਾ ਤੇ ਸੁਰੱਖਿਆ ਮੁਹਈਆ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਹਰ ਢੁੱਕਵੀਂ ਕਾਰਵਾਈ ਕਰੇਗੀ।

ਦੁਜੇ ਪਾਸੇ ਸੁਨੀਲ ਜਾਖੜ ਨੇ ਕਾਂਗਰਸ ਦੀ ਗੱਲ ਕਰਦਿਆਂ ਆਖਿਆ ਹੈ ਕਿ ਕਾਂਗਰਸ ਤੇ ਆਪ ਪਾਰਟੀ ਅਦਿੱਖ ਗਠਬੰਧਨ ਵਿਚ ਹਨ ਅਤੇ ਕਾਂਗਰਸ ਆਪ ਦੀ ਬੀ ਟੀਮ ਵਾਂਗ ਕੰਮ ਕਰ ਰਹੀ ਹੈ। ਅੱਜ ਰਾਜ ਦੇ ਲੋਕ ਆਪ ਸਰਕਾਰ ਦੀਆਂ ਨੀਤੀਆਂ ਤੋਂ ਅੱਤ ਦੇ ਦੁੱਖੀ ਹਨ, ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਖਰਾਬ ਪੱਧਰ ਤੇ ਹੈ, ਨਸ਼ੇ ਅਮਰਵੇਲ ਵਾਂਗ ਵੱਧ ਰਹੇ ਹਨ ਪਰ ਕਾਂਗਰਸੀ ਆਗੂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮੁੰਹ ਖੋਲਣ ਦੀ ਵੀ ਹਿੰਮਤ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਹੋਰ ਤਾਂ ਹੋਰ ਬਰਨਾਲੇ ਰੈਲੀ ਵਿਚ ਆਏ ਰਾਹੂਲ ਗਾਂਧੀ ਨੇ ਵੀ ਆਪ ਦੀ ਸਰਕਾਰ ਖਿਲਾਫ ਇਕ ਸ਼ਬਦ ਨਹੀਂ ਬੋਲਿਆ ਜਦ ਕਿ ਮੁੱਖ ਵਿਰੋਧੀ ਪਾਰਟੀ ਹੋਣ ਨਾਤੇ ਇਸ ਪਾਰਟੀ ਦਾ ਇਹ ਨੈਤਿਕ ਫਰਜ ਬਣਦਾ ਸੀ ਕਿ ਲੋਕਾਂ ਦੇ ਮੁੱਦੇ ਉਠਾਏ।

ਇਸੇ ਤਰਾਂ ਰਾਹੁਲ ਗਾਂਧੀ ਵੱਲੋਂ ਜਨਤਕ ਤੌਰ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਜਲੀਲ ਕੀਤੇ ਜਾਣ ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਗੱਲ ਅੰਦਰ ਬੈਠਕੇ ਸਮਝਾਈ ਜਾ ਸਕਦੀ ਸੀ ਉਸਦੇ ਲਈ ਜੇਕਰ ਰਾਹੁਲ ਨੂੰ ਰੈਲੀ ਕਰਨੀ ਪਈ ਤਾਂ ਇਹ ਪ੍ਰਮਾਣ ਹੈ ਕਿ ਹੁਣ ਰਾਹੁਲ ਗਾਂਧੀ ਪਾਰਟੀ ਦੇ ਆਪਣਾ ਪ੍ਰਭਾਵ ਗੁਆ ਚੁੱਕੇ ਹਨ। ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਦੱਸਣ ਵਾਲੇ ਕਾਂਗਰਸੀ ਹੁਣ ਕੀ ਮੁੰਹ ਲੈਕੇ ਲੋਕਾਂ ਵਿਚ ਜਾਣਗੇ।

ਉਨ੍ਹਾਂ ਨੇ ਕਾਂਗਰਸ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਵੱਲੋਂ ਕੀਤੇ ਕਿਸੇ ਵੀ ਸਮਝੋਤੇ ਕਾਰਨ ਪੰਜਾਬ ਦੇ ਕਿਸਾਨਾਂ ਤੇ ਕੋਈ ਵੀ ਅਸਰ ਨਹੀਂ ਹੋਣ ਵਾਲਾ ਹੈ।

ਪੰਜਾਬ ਭਾਜਪਾ ਨੇ ਖਾੜੀ ਦੇਸ਼ਾਂ ਵਿਚ ਫਸੇ ਪੰਜਾਬੀਆਂ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ

-ਪੰਜਾਬੀਆਂ ਦੀ ਕੇਂਦਰ ਸਰਕਾਰ ਦੇ ਮਾਰਫ਼ਤ ਕੀਤੀ ਜਾਵੇਗੀ ਹਰ ਮਦਦ-ਸੁਨੀਲ ਜਾਖੜ

–ਰਾਹੁਲ ਗਾਂਧੀ ਪਾਰਟੀ ਤੇ ਆਪਣਾ ਪ੍ਰਭਾਵ ਗੁਆ ਚੁੱਕੇ

-ਕਾਂਗਰਸ ਪੰਜਾਬ ਵਿਚ ਬਣੀ ਆਪ ਦੀ ਬੀ ਟੀਮ

ਚੰਡੀਗੜ੍ਹ, 2 ਮਾਰਚ

ਭਾਰਤੀ ਜਨਤਾ ਪਾਰਟੀ ਨੇ ਖਾੜੀ ਦੇਸ਼ਾ ਵਿਚ ਇਰਾਨ-ਇਜਰਾਇਲ-ਅਮਰੀਕਾ ਸੰਕਟ ਦੇ ਮੱਦੇਨਜਰ ਖਾੜੀ ਦੇਸ਼ਾਂ ਵਿਚ ਫਸੇ ਪੰਜਾਬੀਆਂ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਹੈਲਪਲਾਈਨ ਨੰਬਰ 75085-60065 ਤੇ ਖਾੜੀ ਦੇਸ਼ਾਂ ਵਿਚ ਹਾਲਾਤ ਵਿਗੜਨ ਕਾਰਨ ਫਸੇ ਪੰਜਾਬੀ ਜਾਂ ਉਨ੍ਹਾਂ ਦੇ ਇੱਧਰ ਦੇ ਪਰਿਵਾਰਕ ਮੈਂਬਰ ਸੰਪਰਕ ਕਰ ਸਕਦੇ ਹਨ। ਪਾਰਟੀ ਕੇਂਦਰ ਸਰਕਾਰ ਦੀ ਮਦਦ ਨਾਲ ਅਜਿਹੇ ਲੋਕਾਂ ਤੱਕ ਹਰ ਪ੍ਰਕਾਰ ਦੀ ਮਦਦ ਪਹੁੰਚਾਉਣ ਜਾਂ ਉਨ੍ਹਾਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਸਬੰਧੀ ਹਰ ਸੰਭਵ ਮਦਦ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਹਿਲਾਂ ਹੀ ਇੰਨ੍ਹਾਂ ਦੇਸ਼ਾਂ ਵਿਚ ਸਾਡੇ ਸਫਾਰਤਖਾਨਿਆਂ ਨੂੰ ਹਦਾਇਤ ਕੀਤੀ ਹੈ ਕਿ ਉਥੇ ਰਹਿ ਰਹੇ ਭਾਰਤੀਆਂ ਦੀ ਹਰ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ, ਸੂਚਨਾ ਤੇ ਸੁਰੱਖਿਆ ਮੁਹਈਆ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਹਰ ਢੁੱਕਵੀਂ ਕਾਰਵਾਈ ਕਰੇਗੀ।

ਦੁਜੇ ਪਾਸੇ ਸੁਨੀਲ ਜਾਖੜ ਨੇ ਕਾਂਗਰਸ ਦੀ ਗੱਲ ਕਰਦਿਆਂ ਆਖਿਆ ਹੈ ਕਿ ਕਾਂਗਰਸ ਤੇ ਆਪ ਪਾਰਟੀ ਅਦਿੱਖ ਗਠਬੰਧਨ ਵਿਚ ਹਨ ਅਤੇ ਕਾਂਗਰਸ ਆਪ ਦੀ ਬੀ ਟੀਮ ਵਾਂਗ ਕੰਮ ਕਰ ਰਹੀ ਹੈ। ਅੱਜ ਰਾਜ ਦੇ ਲੋਕ ਆਪ ਸਰਕਾਰ ਦੀਆਂ ਨੀਤੀਆਂ ਤੋਂ ਅੱਤ ਦੇ ਦੁੱਖੀ ਹਨ, ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਖਰਾਬ ਪੱਧਰ ਤੇ ਹੈ, ਨਸ਼ੇ ਅਮਰਵੇਲ ਵਾਂਗ ਵੱਧ ਰਹੇ ਹਨ ਪਰ ਕਾਂਗਰਸੀ ਆਗੂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮੁੰਹ ਖੋਲਣ ਦੀ ਵੀ ਹਿੰਮਤ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਹੋਰ ਤਾਂ ਹੋਰ ਬਰਨਾਲੇ ਰੈਲੀ ਵਿਚ ਆਏ ਰਾਹੂਲ ਗਾਂਧੀ ਨੇ ਵੀ ਆਪ ਦੀ ਸਰਕਾਰ ਖਿਲਾਫ ਇਕ ਸ਼ਬਦ ਨਹੀਂ ਬੋਲਿਆ ਜਦ ਕਿ ਮੁੱਖ ਵਿਰੋਧੀ ਪਾਰਟੀ ਹੋਣ ਨਾਤੇ ਇਸ ਪਾਰਟੀ ਦਾ ਇਹ ਨੈਤਿਕ ਫਰਜ ਬਣਦਾ ਸੀ ਕਿ ਲੋਕਾਂ ਦੇ ਮੁੱਦੇ ਉਠਾਏ।

ਇਸੇ ਤਰਾਂ ਰਾਹੁਲ ਗਾਂਧੀ ਵੱਲੋਂ ਜਨਤਕ ਤੌਰ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਜਲੀਲ ਕੀਤੇ ਜਾਣ ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਗੱਲ ਅੰਦਰ ਬੈਠਕੇ ਸਮਝਾਈ ਜਾ ਸਕਦੀ ਸੀ ਉਸਦੇ ਲਈ ਜੇਕਰ ਰਾਹੁਲ ਨੂੰ ਰੈਲੀ ਕਰਨੀ ਪਈ ਤਾਂ ਇਹ ਪ੍ਰਮਾਣ ਹੈ ਕਿ ਹੁਣ ਰਾਹੁਲ ਗਾਂਧੀ ਪਾਰਟੀ ਦੇ ਆਪਣਾ ਪ੍ਰਭਾਵ ਗੁਆ ਚੁੱਕੇ ਹਨ। ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਦੱਸਣ ਵਾਲੇ ਕਾਂਗਰਸੀ ਹੁਣ ਕੀ ਮੁੰਹ ਲੈਕੇ ਲੋਕਾਂ ਵਿਚ ਜਾਣਗੇ।

ਉਨ੍ਹਾਂ ਨੇ ਕਾਂਗਰਸ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਵੱਲੋਂ ਕੀਤੇ ਕਿਸੇ ਵੀ ਸਮਝੋਤੇ ਕਾਰਨ ਪੰਜਾਬ ਦੇ ਕਿਸਾਨਾਂ ਤੇ ਕੋਈ ਵੀ ਅਸਰ ਨਹੀਂ ਹੋਣ ਵਾਲਾ ਹੈ।

Written By
The Punjab Wire