ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਸਰਕਾਰੀ ਰਿਹਾਇਸ਼ੀ ਸਕੂਲ ਸੇਖਵਾਂ ਦਾ ਦੌਰਾ- ਬੱਚਿਆਂ ਨਾਲ ਬੈਠ ਕੇ ਨਾਸ਼ਤਾ ਕੀਤਾ
ਕਾਦੀਆਂ/ਗੁਰਦਾਸਪੁਰ, 2 ਮਾਰਚ 2026 (ਮੰਨਨ ਸੈਣੀ)— ਹਲਕਾ ਇੰਚਾਰਜ ਕਾਦੀਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਸਰਕਾਰੀ ਰਿਹਾਇਸ਼ੀ ਸਕੂਲ ਸੇਖਵਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਨਾਲ ਬੈਠ ਕੇ ਨਾਸ਼ਤਾ ਕੀਤਾ।
ਗੱਲਬਾਤ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਰਿਹਾਇਸ਼ੀ ਸਕੂਲ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਰੈਜ਼ੀਡੈਂਸ਼ੀਅਲ ਸਕੂਲ ਹੈ। ਇਥੇ ਬੱਚਿਆਂ ਨੂੰ ਖਾਣਾ ਪੋਸ਼ਟਿਕ ਅਤੇ ਸੁਆਦਿਸ਼ਟ ਦਿੱਤਾ ਜਾਂਦਾ ਹੈ। ਰਸੋਈ ਸਾਫ਼-ਸੁਥਰੀ ਅਤੇ ਬੱਚਿਆਂ ਦੇ ਕਮਰੇ ਬਹੁਤ ਵਧੀਆ ਹਨ। ਉਨ੍ਹਾਂ ਹੋਸਟਲ ਵਾਰਡਨ ਨੂੰ ਬਾਥਰੂਮਾਂ ਦੀ ਹੋਰ ਸਾਫ਼-ਸੁਫ਼ਾਈ ਕਰਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਇਹ ਸਕੂਲ ਮੇਰੇ ਪਿਤਾ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਜੀ ਦੀ ਇਲਾਕਾ ਨਿਵਾਸੀਆਂ ਲਈ ਇਕ ਵੱਡੀ ਦੇਣ ਹੈ ਅਤੇ ਬੱਚਿਆਂ ਦਾ ਭਵਿੱਖ ਹੀ ਸਾਡੀ ਅਸਲੀ ਤਾਕਤ ਹੈ।
ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਹੋਸਟਲ ਸੇਖਵਾਂ ਵਿੱਚ ਇਸ ਸਮੇਂ 52 ਵਿਦਿਆਰਥੀ ਪੜ ਰਹੇ ਹਨ, ਜਦਕਿ ਹੋਸਟਲ ਦੀ ਕੁੱਲ ਸਮਰੱਥਾ 100 ਵਿਦਿਆਰਥੀਆਂ ਦੀ ਹੈ। ਇਹ ਹੋਸਟਲ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਸਿਰਫ਼ ਲੜਕਿਆਂ ਲਈ ਹੈ। ਹੋਸਟਲ ਵਿੱਚ ਅਨਾਥ ਬੱਚੇ, ਇਕੱਲੇ ਮਾਪਿਆਂ ਵਾਲੇ ਬੱਚੇ, ਆਰਥਿਕ ਤੌਰ ’ਤੇ ਕਮਜ਼ੋਰ ਵਰਗ (EWS) ਅਤੇ ਹੋਰ ਯੋਗ ਵਰਗਾਂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ।