Close

Recent Posts

ਗੁਰਦਾਸਪੁਰ ਪੰਜਾਬ

ਪੰਜਾਬ ਸਰਕਾਰ ਨੇ ਵਾਰਡਬੰਦੀ ਦਾ ਕੀਤਾ ਐਲਾਨ, ਮਈ ਦੇ ਆਖਰੀ ਹਫਤੇ ਹੋ ਸਕਦੀਆਂ ਨੇ ਮਿਊਂਸੀਪਲ ਚੋਣਾਂ

ਪੰਜਾਬ ਸਰਕਾਰ ਨੇ ਵਾਰਡਬੰਦੀ ਦਾ ਕੀਤਾ ਐਲਾਨ, ਮਈ ਦੇ ਆਖਰੀ ਹਫਤੇ ਹੋ ਸਕਦੀਆਂ ਨੇ ਮਿਊਂਸੀਪਲ ਚੋਣਾਂ
  • PublishedApril 16, 2026

ਗੁਰਦਾਸਪੁਰ ਸਮੇਤ 33 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵਾਰਡਾਂ ਦੀ ਰਾਖਵੇਂਕਰਨ ਸੂਚੀ ਜਾਰੀ

ਗੁਰਦਾਸਪੁਰ, 16 ਅਪ੍ਰੈਲ 2026 (ਮੰਨਨ ਸੈਣੀ) । ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਅੱਜ ਪੰਜਾਬ ਸਰਕਾਰੀ ਗਜ਼ਟ ਵਿੱਚ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕਰਦਿਆਂ ਸੂਬੇ ਦੀਆਂ 33 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਵਾਰਡਾਂ ਦੀ ਗਿਣਤੀ ਅਤੇ ਰਾਖਵੇਂਕਰਨ ਦਾ ਵੇਰਵਾ ਜਾਰੀ ਕਰ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਇਸ ਕਦਮ ਨੂੰ ਮਈ ਦੇ ਆਖਰੀ ਹਫਤੇ ਜਾਂ ਜੂਨ ਦੇ ਸ਼ੁਰੂ ਵਿੱਚ ਚੋਣਾਂ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਨੋਟੀਫਿਕੇਸ਼ਨ ਨੰਬਰ 5/88/2017/MEO/DA/67 ਅਨੁਸਾਰ ਇਹ ਕਾਰਵਾਈ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 8 ਅਤੇ ਰਾਖਵੇਂਕਰਨ ਨਿਯਮ 1994 (ਸੋਧੇ) ਅਧੀਨ ਕੀਤੀ ਗਈ ਹੈ। ਇਸ ‘ਤੇ ਸਕੱਤਰ ਮਨਜੀਤ ਸਿੰਘ ਬਰਾੜ (IAS), ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੇ ਦਸਤਖਤ ਹਨ।
ਗੁਰਦਾਸਪੁਰ ਦੀ ਵਾਰਡਬੰਦੀ

ਗੁਰਦਾਸਪੁਰ ਨਗਰ ਕੌਂਸਲ ਵਿੱਚ ਕੁੱਲ 29 ਵਾਰਡ ਹਨ। ਇਨ੍ਹਾਂ ਵਿੱਚੋਂ ਵਾਰਡ ਨੰਬਰ 1, 21 ਤੇ 23 ਅਨੁਸੂਚਿਤ ਜਾਤੀਆਂ ਲਈ, ਵਾਰਡ ਨੰਬਰ 4, 18, 24 ਤੇ 29 ਅਨੁਸੂਚਿਤ ਜਾਤੀ ਮਹਿਲਾਵਾਂ ਲਈ, ਅਤੇ ਵਾਰਡ ਨੰਬਰ 14 ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂ ਕੀਤੇ ਗਏ ਹਨ। ਵਾਰਡ ਨੰਬਰ 2, 6, 8, 10, 12, 16, 20, 22, 26 ਤੇ 28 ਮਹਿਲਾਵਾਂ ਲਈ ਅਤੇ ਬਾਕੀ ਵਾਰਡ ਜਨਰਲ ਸ਼੍ਰੇਣੀ ਲਈ ਰੱਖੇ ਗਏ ਹਨ।

ਇਸ ਤੋਂ ਇਲਾਵਾ ਅਜਨਾਲਾ, ਅਮਰਗੜ੍ਹ, ਭਵਾਨੀਗੜ੍ਹ, ਫ਼ਾਜ਼ਿਲਕਾ, ਕੋਟਕਪੂਰਾ, ਮਾਨਸਾ, ਨਾਭਾ, ਰੂਪਨਗਰ, ਸ਼੍ਰੀ ਮੁਕਤਸਰ ਸਾਹਿਬ ਅਤੇ ਜ਼ੀਰਕਪੁਰ ਸਮੇਤ ਵੱਡੇ ਸ਼ਹਿਰਾਂ ਦੇ ਵਾਰਡਾਂ ਦੀ ਵੇਰਵੇਵਾਰ ਸੂਚੀ ਵੀ ਜਾਰੀ ਕੀਤੀ ਗਈ ਹੈ।
ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਵਾਰਡਬੰਦੀ ਨੋਟੀਫਿਕੇਸ਼ਨ ਚੋਣ ਪ੍ਰਕਿਰਿਆ ਦਾ ਪਹਿਲਾ ਕਦਮ ਹੁੰਦਾ ਹੈ ਅਤੇ ਆਮ ਤੌਰ ‘ਤੇ ਇਸ ਤੋਂ ਛੇ ਤੋਂ ਅੱਠ ਹਫਤਿਆਂ ਦੇ ਅੰਦਰ ਚੋਣ ਕਾਰਜਕ੍ਰਮ ਜਾਰੀ ਹੋ ਜਾਂਦਾ ਹੈ। ਅਜਿਹੇ ਵਿੱਚ ਮਈ ਦੇ ਆਖਰੀ ਹਫਤੇ ਜਾਂ ਜੂਨ ਦੀ ਸ਼ੁਰੂਆਤ ਵਿੱਚ ਵੋਟਾਂ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Written By
The Punjab Wire