ਗੁਰਦਾਸਪੁਰ

ਰਮਨ ਬਹਿਲ ਵੱਲੋਂ ਪਿੰਡ ਭੰਗਵਾਂ ਵਿਖੇ ਜਲ ਸਪਲਾਈ ਸਕੀਮ ਦਾ ਉਦਘਾਟਨ

ਰਮਨ ਬਹਿਲ ਵੱਲੋਂ ਪਿੰਡ ਭੰਗਵਾਂ ਵਿਖੇ ਜਲ ਸਪਲਾਈ ਸਕੀਮ ਦਾ ਉਦਘਾਟਨ
  • PublishedMarch 2, 2026

ਪਿੰਡ ਦੇ 187 ਘਰਾਂ ਨੂੰ ਪੀਣਯੋਗ ਸਾਫ ਸੁਥਰਾ ਪਾਣੀ ਮੁਹੱਈਆ ਹੋਵੇਗਾ

ਗੁਰਦਾਸਪੁਰ, 2ਮਾਰਚ 2026 (ਮੰਨਨ ਸੈਣੀ)– ਪਿੰਡ ਭੰਗਵਾਂ, ਬਲਾਕ ਗੁਰਦਾਸਪੁਰ ਵਿਖੇ ਜਲ ਸਪਲਾਈ ਸਕੀਮ ਦੀ ਉਸਾਰੀ ਦਾ ਉਦਘਾਟਨ ਰਮਨ ਬਹਿਲ ਹਲਕਾ ਇੰਚਾਰਜ ਗੁਰਦਾਸਪੁਰ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆ ਰਮਨ ਬਹਿਲ ਨੇ ਦੱਸਿਆ ਕਿ ਜਲ ਸਪਲਾਈ ਸਕੀਮ ਦੀ ਲਾਗਤ 51.58 ਲੱਖ ਰੁਪਏ ਹੈ ਅਤੇ ਇਹ ਕੰਮ 22 ਜੁਲਾਈ 2026 ਤੱਕ ਮੁਕੰਮਲ ਕੀਤਾ ਜਾਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਭੰਗਵਾਂ ਵਿਖੇ ਜਲ ਸਪਲਾਈ ਸਕੀਮ ਲੱਗਣ ਨਾਲ ਇਸ ਪਿੰਡ ਦੇ ਪੈਂਦੇ 187 ਘਰਾਂ ਨੂੰ ਪੀਣਯੋਗ ਸਵੱਛ ਪਾਣੀ ਦੀ ਉੱਚਿਤ ਮਾਤਰਾ ਵਿੱਚ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਇਸ ਸਕੀਮ ਅਧੀਨ ਨਵਾਂ ਟਿਊਬਵੈੱਲ, ਨਵੀਂ ਪਾਈ ਦੀ ਟੈਂਕੀ, ਪਾਈਪ ਲਾਈਨ, ਸੋਲਰ ਪੈਨਲ, ਕਲੋਰੀਨੇਟਰ, ਪਾਈ ਦੇ ਨਵੇਂ ਕੁਨੈਕਸ਼ਨ ਆਦਿ ਦਾ ਕੰਮ ਕਰਵਾਇਆ ਜਾਣਾ ਹੈ।

ਇਸ ਮੌਕੇ ਰਮਨ ਬਹਿਲ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਪੀਣ ਯੋਗ ਸਵੱਛ ਪਾਈ ਮਹੁੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ।

ਰਮਨ ਬਹਿਲ ਨੇ ਦੱਸਿਆ ਕਿ ਪਿੰਡ ਭੰਗਵਾਂ ਦੀ ਅਬਾਦੀ ਵਧਣ ਕਾਰਨ ਅਤੇ ਜੀ.ਪੀ.ਡਬਲਿਊ ਐਸ.ਸੀ ਕਮੇਟੀ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਪਿੰਡ ਵਿੱਚ ਪਾਣੀ ਖਰਾਬ ਹੋਣ ਕਰਕੇ ਬਹੁਤ ਜਿਆਦਾ ਕੈਂਸਰ ਦੇ ਕੇਸ ਆ ਰਹੇ ਹਨ, ਜਿਸ ਕਰਕੇ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ।

ਉਨ੍ਹਾਂ ਦੱਸਿਆਂ ਕਿ ਹੁਣ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ, ਪਿੰਡ ਭੰਗਵਾਂ ਨੂੰ ਪਾਈਪਡ ਜਲ ਸਪਲਾਈ ਸਕੀਮ ਰਾਹੀਂ ਮੱਦ ਨਬਾਰਡ-30 ਅਧੀਨ ਕਵਰ ਕਰਦੇ ਹੋਏ ਨਵੀਂ ਜਲ ਸਪਲਾਈ ਸਕੀਮ ਬਣਾਈ ਗਈਹੈ। ਜਿਸ ਦੀ ਲਾਗਤ 51.58 ਲੱਖ ਰੁਪਏ ਆਈ ਹੈ। ਜਿਸ ਵਿੱਚ ਟੈਂਕੀ, ਟਿਊਬਵੈੱਲ, ਪੰਪ ਚੈਂਬਰ, ਪਾਣੀ ਦੀਆਂ ਪਾਈਪਾਂ, ਪੰਪਿੰਗ ਮਸ਼ੀਨਰੀ ਅਤੇ ਪਾਣੀ ਦੇ ਕੁਨੈਕਸ਼ਨ ਸ਼ਾਮਲ ਹਨ।

ਉਨਾਂ ਅੱਗੇ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਸਬਰਪੱਖੀ ਵਿਕਾਸ ਲਈ ਵਚਨਵੱਧ ਹਨ ਅਤੇ ਹਲਕੇ ਅੰਦਰ ਜਿਥੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ, ਉਥੇ ਲੋਕ ਹਿੱਤ ਵਿੱਚ ਚਹੁਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ, ਰਾਜੇਸ਼ ਭੰਗਵਾਂ ਸਰਪੰਚ-ਕਮ-ਚੇਅਰਮੈਨ ਜੀ.ਪੀ.ਡਬਲਯੂ.ਐਸ.ਸੀ. ਸਮੇਤ ਸਮੂਹ ਮੈਂਬਰ ਅਤੇ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Written By
The Punjab Wire