ਪੰਜਾਬ

ਪੰਜਾਬ ਸਰਕਾਰ ਵੱਲੋਂ 25 ਤਹਿਸੀਲਦਾਰਾਂ ਦੀਆਂ ਬਦਲੀਆਂ; 4 ਤੈਨਾਤੀ ਉਡੀਕ ਰਹੇ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਤੈਨਾਤੀਆਂ

ਪੰਜਾਬ ਸਰਕਾਰ ਵੱਲੋਂ 25 ਤਹਿਸੀਲਦਾਰਾਂ ਦੀਆਂ ਬਦਲੀਆਂ; 4 ਤੈਨਾਤੀ ਉਡੀਕ ਰਹੇ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਤੈਨਾਤੀਆਂ
  • PublishedNovember 11, 2026

ਚੰਡੀਗੜ੍ਹ, 10 ਨਵੰਬਰ 2026 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਵਿਭਾਗ (ਮਾਲ ਅਮਲਾ-1 ਸ਼ਾਖਾ) ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕੀ ਪੱਖਾਂ ਅਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮਾਲ ਵਿਭਾਗ ਦੇ ਤਹਿਸੀਲਦਾਰਾਂ ਦੀਆਂ ਹੇਠ ਦਰਸਾਏ ਅਨੁਸਾਰ ਬਦਲੀਆਂ/ਤੈਨਾਤੀਆਂ ਕੀਤੀਆਂ ਜਾਂਦੀਆਂ ਹਨ। ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਹਨ ਅਤੇ ਤੁਰੰਤ ਲਾਗੂ ਹੋਣਗੇ। ਹੁਕਮਾਂ ‘ਤੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ, ਮਾਲ, ਪੰਜਾਬ ਜਸਪ੍ਰੀਤ ਤਲਵਾੜ ਦੇ ਦਸਤਖ਼ਤ ਹਨ।

ਤਹਿਸੀਲਦਾਰ ਦਾ ਨਾਮ — ਕਿਥੋਂ — ਕਿੱਥੇ

  1. ਜਗਸੀਰ ਸਿੰਘ ਮਿੱਤਲ — ਅਜਨਾਲਾ — ਬਠਿੰਡਾ
  2. ਅਜੈ ਕੁਮਾਰ — ਮਜੀਠਾ — ਤਰਨਤਾਰਨ
  3. ਅਰਚਨਾ ਸ਼ਰਮਾ — ਤਰਨਤਾਰਨ — ਜਲੰਧਰ-1
  4. ਗੁਰਮੁਖ ਸਿੰਘ — ਨਵਾਂ ਸ਼ਹਿਰ — ਫਿਲੌਰ
  5. ਸਰਵੇਸ਼ ਰਾਜਨ — ਬੰਗਾ — ਨਵਾਂ ਸ਼ਹਿਰ
  6. ਸਵਪਨਦੀਪ ਕੌਰ — ਜਲੰਧਰ-1 — ਮਜੀਠਾ
  7. ਗੁਰਪ੍ਰੀਤ ਸਿੰਘ ਢਿੱਲੋਂ — ਐਸ.ਏ.ਐਸ. ਨਗਰ — ਰਾਜਪੁਰਾ
  8. ਰਮਨ ਕੁਮਾਰ — ਲੁਧਿਆਣਾ (ਪੂਰਬੀ) — ਸੁਨਾਮ
  9. ਰੇਸ਼ਮ ਸਿੰਘ — ਰਾਏਕੋਟ — ਮੋਗਾ
  10. ਸੁਖਬੀਰ ਕੌਰ — ਗੁਰੂ ਹਰਸਹਾਏ — ਤਲਵੰਡੀ ਸਾਬੋ
  11. ਅੰਮ੍ਰਿਤਪਾਲ ਕੌਰ — ਲਹਿਰਾਗਾਗਾ — ਗੁਰੂ ਹਰਸਹਾਏ
  12. ਕੰਵਲਦੀਪ ਸਿੰਘ ਬਰਾੜ — ਬਠਿੰਡਾ — ਬਾਘਾ ਪੁਰਾਣਾ
  13. ਮਨਦੀਪ ਸਿੰਘ ਪੁੱਤਰ ਸ੍ਰੀ ਸ਼ਿਵਰਾਜ ਸਿੰਘ — ਰਾਜਪੁਰਾ — ਐਸ.ਏ.ਐਸ. ਨਗਰ
  14. ਮਨਿੰਦਰ ਸਿੰਘ — ਮੋਗਾ — ਸਬ-ਰਜਿਸਟਰਾਰ, ਪਟਿਆਲਾ
  15. ਅੰਮ੍ਰਿਤਬੀਰ ਸਿੰਘ — ਸੁਨਾਮ — ਲੁਧਿਆਣਾ (ਪੂਰਬੀ)
  16. ਗੁਰਪ੍ਰੀਤ ਸਿੰਘ ਪੁੱਤਰ ਸ੍ਰੀ ਹਰਭਜਨ ਸਿੰਘ — ਸਬ-ਰਜਿਸਟਰਾਰ, ਜਲੰਧਰ-1 — ਗਿੱਦੜਬਾਹਾ
  17. ਗੁਰਪ੍ਰੀਤ ਪੁੱਤਰ ਸ੍ਰੀ ਹਰਮੇਸ਼ ਸਿੰਘ — ਨਕੋਦਰ — ਸੰਗਰੂਰ
  18. ਅਨੁਦੀਪ ਸ਼ਰਮਾ — ਫਿਲੌਰ — ਚਮਕੌਰ ਸਾਹਿਬ
  19. ਕੁਲਵਿੰਦਰ ਸਿੰਘ — ਚਮਕੌਰ ਸਾਹਿਬ — ਧੂਰੀ
  20. ਅਮਿਤ ਕੁਮਾਰ — ਧੂਰੀ — ਅਜਨਾਲਾ
  21. ਜਤਿੰਦਰਪਾਲ ਸਿੰਘ — ਗਿੱਦੜਬਾਹਾ — ਫਰੀਦਕੋਟ
  22. ਜਗਤਾਰ ਸਿੰਘ — ਤੈਨਾਤੀ ਲਈ ਉਪਲੱਬਧ — ਖੰਨਾ
  23. ਲਾਰਸਨ — ਤੈਨਾਤੀ ਲਈ ਉਪਲੱਬਧ — ਰਾਏਕੋਟ
  24. ਗੁਰਵਿੰਦਰ ਕੌਰ — ਤੈਨਾਤੀ ਲਈ ਉਪਲੱਬਧ — ਖਮਾਣੋਂ
  25. ਨਵਜੀਵਨ ਛਾਬੜਾਂ — ਤੈਨਾਤੀ ਲਈ ਉਪਲੱਬਧ — ਅੰਮ੍ਰਿਤਸਰ-1
Written By
The Punjab Wire