ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵੱਲੋਂ 20 ਆਈ.ਏ.ਐਸ. ਅਧਿਕਾਰੀਆਂ ਦੀਆਂ ਬਦਲੀਆਂ; 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ

ਪੰਜਾਬ ਸਰਕਾਰ ਵੱਲੋਂ 20 ਆਈ.ਏ.ਐਸ. ਅਧਿਕਾਰੀਆਂ ਦੀਆਂ ਬਦਲੀਆਂ; 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ
  • PublishedNovember 11, 2026

ਚੰਡੀਗੜ੍ਹ, 10 ਨਵੰਬਰ 2026 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ (ਆਈ.ਏ.ਐਸ. ਸ਼ਾਖਾ) ਵੱਲੋਂ ਪੰਜਾਬ ਦੇ ਰਾਜਪਾਲ ਜੀ ਦੇ ਹੁਕਮਾਂ ਅਨੁਸਾਰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਅਨੁਸਾਰ ਅਧਿਕਾਰੀਆਂ ਦੀਆਂ ਬਦਲੀਆਂ/ਤੈਨਾਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਜਾਂਦੀਆਂ ਹਨ। ਇਹ ਹੁਕਮ ਮੁੱਖ ਸਕੱਤਰ, ਪੰਜਾਬ ਸਰਕਾਰ ਕੇ.ਏ.ਪੀ. ਸਿਨਹਾ ਵੱਲੋਂ 10-11-2026 ਨੂੰ ਜਾਰੀ ਕੀਤੇ ਗਏ।

ਅਧਿਕਾਰੀ ਦਾ ਨਾਮ ਅਤੇ ਮੌਜੂਦਾ ਤੈਨਾਤੀ — ਨਵੀਂ ਤੈਨਾਤੀ

  1. ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. (2014), ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ — ਡਿਪਟੀ ਕਮਿਸ਼ਨਰ, ਰੂਪਨਗਰ (ਸ੍ਰੀ ਅਦਿੱਤਿਆ ਡਚਲਵਾਲ, ਆਈ.ਏ.ਐਸ. ਦੀ ਥਾਂ ਤੇ)।
  2. ਸ੍ਰੀ ਹਿਮਾਂਸ਼ੂ ਅਗਰਵਾਲ, ਆਈ.ਏ.ਐਸ. (2014), ਡਿਪਟੀ ਕਮਿਸ਼ਨਰ, ਪਟਿਆਲਾ — ਡਿਪਟੀ ਕਮਿਸ਼ਨਰ, ਲੁਧਿਆਣਾ (ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਦੀ ਥਾਂ ਤੇ)।
  3. ਸ੍ਰੀ ਅਭਿਜੀਤ ਕਪਲਿਸ਼, ਆਈ.ਏ.ਐਸ. (2015), ਮੁੱਖ ਕਾਰਜਕਾਰੀ, ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਵਾਧੂ ਚਾਰਜ ਡਾਇਰੈਕਟਰ, ਖੇਡਾਂ ਅਤੇ ਯੁਵਕ ਸੇਵਾਵਾਂ — ਡਿਪਟੀ ਕਮਿਸ਼ਨਰ, ਬਰਨਾਲਾ ਅਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਬਰਨਾਲਾ (ਸ੍ਰੀ ਹਰਪ੍ਰੀਤ ਸਿੰਘ, ਆਈ.ਏ.ਐਸ. ਦੀ ਥਾਂ ਤੇ)।
  4. ਸ੍ਰੀ ਅਦਿੱਤਿਆ ਡਚਲਵਾਲ, ਆਈ.ਏ.ਐਸ. (2016), ਡਿਪਟੀ ਕਮਿਸ਼ਨਰ, ਰੂਪਨਗਰ — ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ (ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. ਦੀ ਥਾਂ ਤੇ)।
  5. ਸ੍ਰੀ ਰਾਹੁਲ ਗੁਪਤਾ, ਆਈ.ਏ.ਐਸ. (2016), ਮੈਨੇਜਿੰਗ ਡਾਇਰੈਕਟਰ, ਮਿਲਕਫ਼ੈਡ — ਵਿਸ਼ੇਸ਼ ਸਕੱਤਰ, ਟਰਾਂਸਪੋਰਟ।
  6. ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. (2017), ਡਿਪਟੀ ਕਮਿਸ਼ਨਰ, ਲੁਧਿਆਣਾ — ਡਿਪਟੀ ਕਮਿਸ਼ਨਰ, ਪਟਿਆਲਾ (ਸ੍ਰੀ ਹਿਮਾਂਸ਼ੂ ਅਗਰਵਾਲ, ਆਈ.ਏ.ਐਸ. ਦੀ ਥਾਂ ਤੇ)।
  7. ਸ੍ਰੀ ਰਾਹੁਲ, ਆਈ.ਏ.ਐਸ. (2017), ਡਿਪਟੀ ਕਮਿਸ਼ਨਰ, ਤਰਨ ਤਾਰਨ — ਅਧਿਕਾਰੀ ਦੀ ਤੈਨਾਤੀ ਬਤੌਰ ਮੈਨੇਜਿੰਗ ਡਾਇਰੈਕਟਰ, ਮਿਲਕਫ਼ੈਡ (ਸ੍ਰੀ ਰਾਹੁਲ ਗੁਪਤਾ, ਆਈ.ਏ.ਐਸ. ਦੀ ਥਾਂ ਤੇ) ਕਰਨ ਲਈ ਉਸਦੀਆਂ ਸੇਵਾਵਾਂ ਸਹਿਕਾਰਤਾ ਵਿਭਾਗ ਦੇ ਸਪੁਰਦ ਕੀਤੀਆਂ ਜਾਂਦੀਆਂ ਹਨ ਅਤੇ ਵਾਧੂ ਚਾਰਜ ਮੁੱਖ ਕਾਰਜਕਾਰੀ, ਪੰਜਾਬ ਊਰਜਾ ਵਿਕਾਸ ਏਜੰਸੀ (ਸ੍ਰੀ ਅਭਿਜੀਤ ਕਪਲਿਸ਼, ਆਈ.ਏ.ਐਸ. ਦੀ ਥਾਂ ਤੇ)।
  8. ਸ੍ਰੀਮਤੀ ਅਨੁਪਮ ਕਲੇਰ, ਆਈ.ਏ.ਐਸ. (2017), ਕਮਿਸ਼ਨਰ, ਨਗਰ ਨਿਗਮ, ਕਪੂਰਥਲਾ — ਵਿਸ਼ੇਸ਼ ਸਕੱਤਰ, ਰੱਖਿਆ ਸੇਵਾਵਾਂ ਭਲਾਈ ਵਿਭਾਗ।
  9. ਸ੍ਰੀ ਹਰਪ੍ਰੀਤ ਸਿੰਘ, ਆਈ.ਏ.ਐਸ. (2019), ਡਿਪਟੀ ਕਮਿਸ਼ਨਰ, ਬਰਨਾਲਾ ਅਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਬਰਨਾਲਾ — ਡਾਇਰੈਕਟਰ, ਖੇਡਾਂ ਅਤੇ ਯੁਵਕ ਸੇਵਾਵਾਂ (ਸ੍ਰੀ ਅਭਿਜੀਤ ਕਪਲਿਸ਼, ਆਈ.ਏ.ਐਸ. ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)।
  10. ਸ੍ਰੀਮਤੀ ਮਨੀਸ਼ਾ ਰਾਣਾ, ਆਈ.ਏ.ਐਸ. (2019), ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ., ਪਟਿਆਲਾ — ਡਾਇਰੈਕਟਰ, ਸੂਚਨਾ ਤਕਨੀਕ ਉਦਯੋਗ ਤਰੱਕੀ (ਖਾਲੀ ਥਾਂ ਤੇ)।
  11. ਸ੍ਰੀ ਨਿਰਮਲ ਉਸੇਪਚਨ, ਆਈ.ਏ.ਐਸ. (2019), ਵਧੀਕ ਸਕੱਤਰ, ਤਾਲਮੇਲ ਅਤੇ ਵਾਧੂ ਚਾਰਜ ਵਿਸ਼ੇਸ਼ ਕਾਰਜ ਅਫਸਰ/ਮੁੱਖ ਸਕੱਤਰ, ਪੰਜਾਬ — ਡਿਪਟੀ ਕਮਿਸ਼ਨਰ, ਤਰਨ ਤਾਰਨ (ਸ੍ਰੀ ਰਾਹੁਲ, ਆਈ.ਏ.ਐਸ. ਦੀ ਥਾਂ ਤੇ)।
  12. ਸ੍ਰੀ ਨਿਕਾਸ ਕੁਮਾਰ, ਆਈ.ਏ.ਐਸ. (2020), ਵਧੀਕ ਸਕੱਤਰ, ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ — ਵਧੀਕ ਸਕੱਤਰ, ਤਾਲਮੇਲ ਅਤੇ ਵਾਧੂ ਚਾਰਜ ਵਿਸ਼ੇਸ਼ ਕਾਰਜ ਅਫਸਰ/ਮੁੱਖ ਸਕੱਤਰ, ਪੰਜਾਬ (ਸ੍ਰੀ ਨਿਰਮਲ ਉਸੇਪਚਨ, ਆਈ.ਏ.ਐਸ. ਦੀ ਥਾਂ ਤੇ)।
  13. ਸ੍ਰੀਮਤੀ ਕੰਚਨ, ਆਈ.ਏ.ਐਸ. (2020), ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਬਠਿੰਡਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਬਠਿੰਡਾ — ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸ੍ਰੀ ਮੁਕਤਸਰ ਸਾਹਿਬ (ਸ੍ਰੀ ਡੈਵੀ ਗੋਇਲ, ਆਈ.ਏ.ਐਸ. ਦੀ ਥਾਂ ਤੇ)।
  14. ਸ੍ਰੀ ਕ੍ਰਿਸ਼ਨਾ ਪਾਲ ਰਾਜਪੂਤ, ਆਈ.ਏ.ਐਸ. (2022), ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਿਰੋਜ਼ਪੁਰ — ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਿਰੋਜ਼ਪੁਰ (ਸ੍ਰੀਮਤੀ ਅਮਨਦੀਪ ਕੌਰ-II, ਪੀ.ਸੀ.ਐਸ. ਦੀ ਥਾਂ ਤੇ)।
  15. ਸ੍ਰੀ ਡੈਵੀ ਗੋਇਲ, ਆਈ.ਏ.ਐਸ. (2022), ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸ੍ਰੀ ਮੁਕਤਸਰ ਸਾਹਿਬ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਮੁਕਤਸਰ ਸਾਹਿਬ — ਵਧੀਕ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ।
  16. ਸ੍ਰੀ ਸੁਨੀਲ, ਆਈ.ਏ.ਐਸ. (2023), ਉੱਪ ਮੰਡਲ ਮੈਜਿਸਟਰੇਟ, ਬਲਾਚੌਰ — ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਪਟਿਆਲਾ (ਸ੍ਰੀ ਦਮਨਜੀਤ ਸਿੰਘ ਮਾਨ, ਪੀ.ਸੀ.ਐਸ. ਦੀ ਥਾਂ ਤੇ)।
  17. ਸ੍ਰੀ ਰਾਕੇਸ਼ ਕੁਮਾਰ ਮੀਨਾ, ਆਈ.ਏ.ਐਸ. (2023), ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਹੁਸ਼ਿਆਰਪੁਰ — ਵਧੀਕ ਡਿਪਟੀ ਕਮਿਸ਼ਨਰ (ਜਨਰਲ), ਪਠਾਨਕੋਟ (ਸ੍ਰੀ ਅਰਸ਼ਦੀਪ ਸਿੰਘ ਲੋਬਾਣਾ, ਪੀ.ਸੀ.ਐਸ. ਨੂੰ ਵਾਧੂ ਚਾਰਜ ਤੋਂ ਰਲੀਵ ਕਰਦੇ ਹੋਏ)।
  18. ਸ੍ਰੀ ਆਯੁਸ਼ ਗੋਇਲ, ਆਈ.ਏ.ਐਸ. (2023), ਉੱਪ ਮੰਡਲ ਮੈਜਿਸਟਰੇਟ, ਤਪਾ — ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮਾਨਸਾ (ਸ੍ਰੀਮਤੀ ਪੂਨਮ ਸਿੰਘ, ਪੀ.ਸੀ.ਐਸ. ਦੀ ਥਾਂ ਤੇ)।
  19. ਸ੍ਰੀਮਤੀ ਪੱਲਵੀ ਮਿਸ਼ਰਾ, ਆਈ.ਏ.ਐਸ. (2023), ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਅੰਮ੍ਰਿਤਸਰ — ਵਧੀਕ ਡਿਪਟੀ ਕਮਿਸ਼ਨਰ (ਜਨਰਲ), ਅੰਮ੍ਰਿਤਸਰ (ਖਾਲੀ ਥਾਂ ਤੇ)।
  20. ਸ੍ਰੀਮਤੀ ਸ਼੍ਰੇਯਾਂਸੀ ਜੈਨ, ਆਈ.ਏ.ਐਸ. (2023), ਵਧੀਕ ਡਿਪਟੀ ਕਮਿਸ਼ਨਰ (ਜਨਰਲ), ਲੁਧਿਆਣਾ — ਵਧੀਕ ਡਿਪਟੀ ਕਮਿਸ਼ਨਰ, ਜਗਰਾਓਂ (ਸ੍ਰੀ ਵਿਨੀਤ ਕੁਮਾਰ, ਪੀ.ਸੀ.ਐਸ. ਦੀ ਥਾਂ ਤੇ)।
Written By
The Punjab Wire