ਪੰਜਾਬ

ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਸਰਕਾਰੀ ਟੈਂਡਰਾਂ ਵਿਚ ’ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ: ਸੁਖਬੀਰ ਸਿੰਘ ਬਾਦ ਲ

ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਸਰਕਾਰੀ ਟੈਂਡਰਾਂ ਵਿਚ ’ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ: ਸੁਖਬੀਰ ਸਿੰਘ ਬਾਦ ਲ
  • PublishedNovember 2, 2026

ਇਹ ਵੀ ਐਲਾਨ ਕੀਤਾ ਕਿ ਸਾਰੀਆਂ ਨਵੀਂਆਂ ਇਕਾਈਆਂ ਨੂੰ ਸੂਬੇ ਦਾ ਜੀ ਐਸ ਟੀ ਰਿਟੇਨ ਕਰਨ ਦਿੱਤਾ ਜਾਵੇਗਾ

ਫਤਿਹਗੜ੍ਹ ਸਾਹਿਬ ਅਤੇ ਨਾਭਾ ਵਿਚ ਵਪਾਰ ਤੇ ਉਦਯੋਗ ਨੂੰ ਅਪੀਲ ਕੀਤਾ ਕਿ ਉਹ ਪੰਜਾਬ ਨੂੰ ਅੱਗੇ ਲਿਜਾਣ ਲਈ ਅਗਲਾ ਮੁੱਖ ਮੰਤਰੀ ਚੁਣਨ ਵਾਸਤੇ ਸਹੀ ਫੈਸਲਾ ਲੈਣ

ਫਤਿਹਗੜ੍ਹ ਸਾਹਿਬ/ਨਾਭਾ/ਚੰਡੀਗੜ੍ਹ,2 ਨਵੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਦੇ ਉਦਯੋਗਾਂ ਨੂੰ ਹੁਲਾਰਾ ਦੇਣ ਵਾਸਤੇ ਸਾਰੀ ਸਰਕਾਰੀ ਖਰੀਦ ਵਿਚ ’ਮੇਡ ਇਨ ਪੰਜਾਬ’ ਪ੍ਰਾਜੈਕਟਾਂ ਲਈ ਵਿਸ਼ੇਸ਼ ਕੋਟਾ ਰੱਖੇਗੀ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਫਤਿਹਗੜ੍ਹ ਸਾਹਿਬ ਅਤੇ ਨਾਭਾ ਵਿਚ ਵਪਾਰ ਤੇ ਉਦਯੋਗ ਦੇ ਮੈਂਬਰਾਂ ਨਾਲ ਸਫਲ ਮੀਟਿੰਗਾਂ ਕੀਤੀਆਂ, ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਵੱਡੀ ਪੱਧਰ ’ਤੇ ਉਤਸ਼ਾਹਿਤ ਕਰੇਗੀ। ਉਹਨਾਂ ਕਿਹਾ ਕਿ ਅਸੀਂ ਇਹਨਾਂ ਵਰਗਾਂ ਦੀਆਂ ਸਾਰੀਆਂ ਨਵੀਂਆਂ ਇਕਾਈਆਂ ਨੂੰ ਸੂਬੇ ਦਾ ਜੀ ਐਸ ਟੀ ਰਿਟੇਨ ਕਰਨ ਦੀ ਆਗਿਆ ਦੇਵਾਂਗੇ। ਉਹਨਾਂ ਕਿਹਾ ਕਿ ਅਸੀਂ ਇੰਸਪੈਕਟਰੀ ਰਾਜ ਦਾ ਖ਼ਾਤਮਾ ਕਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਸੂਬੇ ਵਿਚ ਉਦਯੋਗਿਕ ਖੇਤਰ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਮਿਲੇਗੀ ਅਤੇ ਰਾਹਤ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ। ਉਹਨਾਂ ਐਲਾਨ ਕੀਤਾ ਕਿ ਸਕੀਮ ਵਪਾਰੀਆਂ ਲਈ ਖ਼ਾਤੇ ਰੱਖਣ ਦੀ ਲੋੜ ਖ਼ਤਮ ਕਰੇਗੀ ਅਤੇ ਵਪਾਰੀ ਯਕਮੁਸ਼ਤ ਟੈਕਸ ਦੇ ਕੇ ਆਪਣਾ ਟੈਕਸ ਤਾਰਨ ਦੇ ਸਮਰਥ ਹੋਣਗੇ।

ਫਤਿਹਗੜ੍ਹ ਸਾਹਿਬ ਅਤੇ ਨਾਭਾ ਦੇ ਹਲਕਾ ਇੰਚਾਰਜਾਂ ਬਲਜੀਤ ਸਿੰਘ ਭੁੱਟਾ ਤੇ ਮੱਖਣ ਸਿੰਘ ਲਾਲਕਾ ਨੇ ਵਪਾਰੀਆਂ ਨਾਲ ਗੱਲਬਾਤ ਦੌਰਾਨ ਮੰਚ ਸੰਚਾਲਨ ਕੀਤਾ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੂੰ ਆਪਣੇ ਨਾਗਰਿਕਾਂ ’ਤੇ ਪੂਰਨ ਵਿਸ਼ਵਾਸ ਹੈ। ਅਸੀਂ ਇੰਸਪੈਕਟਰੀ ਰਾਜ ਨੂੰ ਹਮੇਸ਼ਾ ਹਮੇਸ਼ਾ ਵਾਪਸ ਖ਼ਤਮ ਕਰਾਂਗੇ। ਕੋਈ ਵੀ ਸਰਕਾਰੀ ਅਫਸਰ ਤੁਹਾਡੇ ਅਦਾਰਿਆਂ ਵਿਚ ਆ ਕੇ ਤੁਹਾਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗਾ।

ਉਹ ਫਤਿਹਗੜ੍ਹ ਸਾਹਿਬ ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਬਲਵੰਤ ਸਿੰਘ ਸਮੇਤ ਇੰਡਸਟਰੀ ਐਸੋਸੀਏਸ਼ਨ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।

ਸਰਦਾਰ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਰਹਿੰਦ ਵਿਖੇ ਫੋਕਲ ਪੁਆਇੰਟ ਸਥਾਪਿਤ ਕਰੇਗੀ। ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਸ਼ਹਿਰ ਨੂੰ ਸਥਾਨਕ ਲਾਭ ਹਨ ਤੇ ਇਥੇ ਇਕ ਹਜ਼ਾਰ ਏਕੜ ਵਿਚ ਅਸੀਂ ਫੋਕਲ ਪੁਆਇੰਟ ਬਣਾ ਕੇ ਇਹ ਲਾਭ ਉਠਾਵਾਂਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਚੋਣ ਕਰੋ। ਉਹਨਾਂ ਕਿਹਾ ਕਿ ਤੁਹਾਨੂੰ ਸਹੀ ਫੈਸਲਾ ਕਰਨਾ ਪਵੇਗਾ ਕਿ ਤੁਹਾਡਾ ਅਗਲਾ ਮੁੱਖ ਮੰਤਰੀ ਕੌਣ ਹੋਵੇ। ਉਹਨਾਂ ਕਿਹਾ ਕਿ ਇਕ ਗਲਤ ਫੈਸਲੇ ਨਾਲ ਪੰਜ ਸਾਲ ਹੋਰ ਬਰਬਾਦ ਹੋ ਜਾਣਗੇ। ਉਹਨਾਂ ਨੇ ਵਪਾਰ ਤੇ ਉਦਯੋਗ ਨੂੰ ਅਪੀਲ ਕੀਤੀ ਕਿ ਉਹ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਵਿਸ਼ਲੇਸ਼ਣ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨਾਲ ਕਰਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਤੇ ਵਿਸ਼ਵ ਪੱਧਰੀ ਸੜਕ ਨੈਟਵਰਕ ਬਣਾਇਆ, ਹਵਾਈ ਅੱਡੇ ਬਣਾਏ, ਸੂਬੇ ਵਿਚ ਨਿਵੇਸ਼ ਲਿਆਂਦਾ, ਇਸੇ ਲਈ ਤੁਹਾਨੂੰ ਅਕਾਲੀ ਦਲ ਦੀ ਸਰਕਾਰ ਅਗਲੀਆਂ ਚੋਣਾਂ ਵਿਚ ਲਿਆਉਣੀ ਚਾਹੀਦੀ ਹੈ।

ਜਿਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਇਸ ਮੌਕੇ ਗੱਲਬਾਤ ਕੀਤੀ ਉਹਨਾਂ ਵਿਚ ਟਰੱਕ ਬਿਲਡਰਜ਼ ਐਸੋਸੀਏਸ਼ਨ ਦੇ ਮੈਂਬਰ ਵੀ ਸਨ, ਜਿਹਨਾਂ ਨੇ ਰੋਡ ਟੈਕਸ ਵਿਚ ਕਟੌਤੀ ਦੀ ਮੰਗ ਕੀਤੀ। ਫਤਿਹਗੜ੍ਹ ਸਾਹਿਬ ਆੜ੍ਹਤੀਆ ਐਸੋਸੀਏਸ਼ਨ ਦੇ ਸਾਧੂ ਸਿੰਘ ਭੱਟਮਾਜਰਾ ਨੇ ਮੰਗ ਕੀਤੀ ਕਿ ਕਮਿਸ਼ਨ ਏਜੰਟਾਂ ਨੂੰ 2.5 ਫੀਸਦੀ ਕਮਿਸ਼ਨ ਮਿਲਣੀ ਯਕੀਨੀ ਬਣਾਈ ਜਾਵੇ। ਪੈਸਟੀਸਾਈਡ ਐਸੋਸੀਏਸ਼ਨ ਦੇ ਰਾਕੇਸ਼ ਸਿੰਘ ਨੇ ਅਪੀਲ ਕੀਤੀ ਕਿ ਪੈਸਟੀਸਾਈਡ ਡੀਲਰਾਂ ਨੂੰ ਘਟੀਆ ਕਵਾਲਟੀ ਦੀਆਂ ਦਵਾਈਆਂ ਜਾਂ ਬੀਜ ਵੇਚਣ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੰਦੀਪ ਵਰਮਾ ਨੇ ਜੀ ਐਸ ਟੀ ਤਰਕਸੰਗਤ ਬਣਾਉਣ ਦੀ ਮੰਗ ਕੀਤੀ ਜਦੋਂ ਕਿ ਸੁਨਿਆਰਾ ਯੂਨੀਅਨ ਦੇ ਚਰਨਜੀਤ ਸਹਿਦੇਵ ਨੇ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਸੁਰੱਖਿਆ ਦੀ ਮੰਗ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਭਾ ਸੁਨਿਆਰਾ ਯੂਨੀਅਨ ਦੇ ਜੌਨੀ ਬੱਗਾ, ਨਾਭਾ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਮੋਦ ਗੁਪਤਾ, ਨਾਭਾ ਬਰਤਨ ਐਸੋਸੀਏਸ਼ਨ ਦੇ ਵਿਪਿਨ ਸ਼ਰਮਾ ਅਤੇ ਨਾਭਾ ਟਾਇਰ ਐਸੋਸੀਏਸ਼ਨ ਦੇ ਧਰਮੇਂਦਰ ਗੁਪਤਾ ਨੇ ਵੀ ਆਪਣੇ ਵਿਚਾਰ ਰੱਖੇ।

Written By
The Punjab Wire