Close

Recent Posts

ਗੁਰਦਾਸਪੁਰ

ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਵੱਲੋਂ ਹਲਕਾ ਸਵੀਪ ਨੋਡਲ ਅਫ਼ਸਰਾਂ ਨਾਲ ਮੀਟਿੰਗ

ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਵੱਲੋਂ ਹਲਕਾ ਸਵੀਪ ਨੋਡਲ ਅਫ਼ਸਰਾਂ ਨਾਲ ਮੀਟਿੰਗ
  • PublishedNovember 2, 2026

ਗੁਰਦਾਸਪੁਰ, 2 ਨਵੰਬਰ 2026 (ਮੰਨਨ ਸੈਣੀ )— ਜ਼ਿਲ੍ਹਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਅੱਜ ਜ਼ਿਲ੍ਹਾ ਸਵੀਪ ਟੀਮ ਗੁਰਦਾਸਪੁਰ ਅਤੇ ਸਮੂਹ ਚੋਣ ਵਿਧਾਨ ਸਭਾ ਹਲਕੇ ਦੇ ਨੋਡਲ ਅਫ਼ਸਰ ਸਵੀਪ ਨਾਲ ਅਹਿਮ ਮੀਟਿੰਗ ਕਰਕੇ ਸਕੂਲਾਂ/ਕਾਲਜਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਸਵੀਪ ਗਤੀਵਿਧੀਆਂ ਬਾਰੇ ਯੋਜਨਾਬੰਦੀ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ/ਕਾਲਜਾਂ ਵਿੱਚ ਵੋਟਰ ਜਾਗਰੂਕਤਾ ਫੈਲਾਉਣ ਲਈ ਬਲਾਕ ਨੋਡਲ ਸਵੀਪ ਅਫਸਰ ਵੱਲੋਂ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਸਾਰਣੀ ਬਣਾ ਕੇ ਸਕੂਲਾਂ/ਕਾਲਜਾਂ ਵਿੱਚ ਗਤੀਵਿਧੀਆਂ ਕਰਵਾਉਣ ਅਤੇ ਇਹ ਦੀ ਹਫਤਾਵਾਰੀ ਰਿਪੋਰਟ ਤਿਆਰ ਕਰਕੇ ਜ਼ਿਲ੍ਹਾ ਸਵੀਪ ਟੀਮ ਨੂੰ ਭੇਜੀ ਜਾਵੇ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ 18 ਸਾਲ ਤੋਂ ਵੱਧ ਉਮਰ ਵਾਲੇ ਵਿਦਿਆਰਥੀਆਂ ਦੀ ਸੂਚੀ ਤਿਆਰ ਕੀਤੀ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਘੱਟ ਵੋਟਿੰਗ ਵਾਲੇ ਬੂਥ ਸਵੀਪ ਟੀਮ ਵੱਲੋਂ ਵਿਜ਼ਟ ਕਰਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਇਸ ਮੌਕੇ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਡਾਕਟਰ ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ), ਜ਼ਿਲ੍ਹਾ ਸ਼ੋਸ਼ਲ ਮੀਡੀਆ ਇੰਚਾਰਜ ਸਵੀਪ ਗਗਨਦੀਪ ਸਿੰਘ, ਕੰਪਿਊਟਰ ਫੈਕੀਲਟੀ ਗਗਨਦੀਪ ਸਿੰਘ, ਮੈਡਮ ਗੀਤਿਕਾ ਗੋਸਵਾਮੀ, ਨੋਡਲ ਅਫਸਰ ਜਸਕਰਨਜੀਤ ਸਿੰਘ, ਮੈਡਮ ਰਜਨੀ,ਮੈਡਮ ਸੁਨੀਤਾ ਕੋਸ਼ਲ, ਮੈਡਮ ਤਜਿੰਦਰ ਕੌਰ, ਮੈਡਮ ਨੀਨਾ ਅਤੇ ਮੈਡਮ ਰੁਪਿੰਦਰਜੀਤ ਧਾਲੀਵਾਲ ਹਾਜ਼ਰ ਸਨ।

Written By
The Punjab Wire