ਦੇਸ਼ ਪੰਜਾਬ ਮੁੱਖ ਖ਼ਬਰ

ਜਦੋਂ-ਜਦੋਂ ਧਰਤੀ ‘ਤੇ ਪਾਪ ਵਧਦਾ ਹੈ, ਉਦੋਂ-ਉਦੋਂ ਭਗਵਾਨ ਅਵਤਾਰ ਲੈ ਕੇ ਅਧਰਮ ਦਾ ਨਾਸ਼ ਕਰਦੇ ਹਨ – ਕੇਜਰੀਵਾਲ

ਜਦੋਂ-ਜਦੋਂ ਧਰਤੀ ‘ਤੇ ਪਾਪ ਵਧਦਾ ਹੈ, ਉਦੋਂ-ਉਦੋਂ ਭਗਵਾਨ ਅਵਤਾਰ ਲੈ ਕੇ ਅਧਰਮ ਦਾ ਨਾਸ਼ ਕਰਦੇ ਹਨ – ਕੇਜਰੀਵਾਲ
  • PublishedSeptember 4, 2026

ਅੱਜ ਸਾਡੇ ਦੇਸ਼ ਵਿੱਚ ਕਈ ਸਮੱਸਿਆਵਾਂ ਹਨ, ਭਗਵਾਨ ਅੱਗੇ ਪ੍ਰਾਰਥਨਾ ਹੈ, ਉਹ ਦੇਸ਼ ਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ – ਕੇਜਰੀਵਾਲ

ਭਗਵਾਨ ਸ਼੍ਰੀ ਕ੍ਰਿਸ਼ਨ ਹਮੇਸ਼ਾ ਸਭ ਨੂੰ ਧਰਮ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਰਹਿਣ – ਕੇਜਰੀਵਾਲ

 “ਆਪ” ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀ ਬਾਗ ਵਿੱਚ ਆਯੋਜਿਤ ਭਵਿੱਖ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ ਵਿੱਚ ਹੋਏ ਸ਼ਾਮਲ

ਨਵੀਂ ਦਿੱਲੀ, 4 ਸਤੰਬਰ 2026 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਪੰਜਾਬੀ ਬਾਗ ਵਿੱਚ ਆਯੋਜਿਤ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਅਰਚਨਾ ਕੀਤੀ ਅਤੇ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਦੀ ਅਰਦਾਸ ਕੀਤੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਮੇਰੀ ਅਰਦਾਸ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਸਾਰੇ ਭਗਤਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਣ। ਗੀਤਾ ਵਿੱਚ ਲਿਖਿਆ ਹੈ ਕਿ ਜਦੋਂ-ਜਦੋਂ ਧਰਤੀ ‘ਤੇ ਪਾਪ ਵਧਦਾ ਹੈ, ਉਦੋਂ-ਉਦੋਂ ਭਗਵਾਨ ਅਵਤਾਰ ਲੈ ਕੇ ਅਧਰਮ ਦਾ ਨਾਸ਼ ਕਰਦੇ ਹਨ। ਅੱਜ ਸਾਡੇ ਦੇਸ਼ ਵਿੱਚ ਕਈ ਸਮੱਸਿਆਵਾਂ ਹਨ। ਮੇਰੀ ਭਗਵਾਨ ਅੱਗੇ ਅਰਦਾਸ ਹੈ ਕਿ ਉਹ ਸਾਰੇ ਦੇਸ਼ ਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਜਨਮ ਅਸ਼ਟਮੀ ਕਮੇਟੀ ਦਾ ਇਹ 50ਵਾਂ ਪ੍ਰੋਗਰਾਮ ਹੈ ਅਤੇ ਪਿਛਲੇ 50 ਸਾਲਾਂ ਤੋਂ ਉਹ ਲਗਾਤਾਰ ਇੱਥੇ ਜਨਮ ਅਸ਼ਟਮੀ ਮਨਾਉਂਦੇ ਆ ਰਹੇ ਹਨ। ਮੈਂ ਇਸ ਮੌਕੇ ‘ਤੇ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵੱਡੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਬਹੁਤ ਖੁਸ਼ੀ ਨਾਲ ਜਨਮ ਅਸ਼ਟਮੀ ਮਨਾਉਣ ਆਏ ਹਨ ਅਤੇ ਝਾਕੀਆਂ ਦੇਖ ਰਹੇ ਹਨ। ਮੈਂ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਹਾਜ਼ਰ ਸਾਰੇ ਲੋਕਾਂ ਨੂੰ ਬਹੁਤ ਖੁਸ਼ੀਆਂ ਅਤੇ ਆਸ਼ੀਰਵਾਦ ਦੇਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭ ਦੇ ਘਰ ਵਿੱਚ ਸੁੱਖ-ਸ਼ਾਂਤੀ ਦੇਣ ਅਤੇ ਸਭ ਨੂੰ ਤੰਦਰੁਸਤ ਰੱਖਣ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੀਤਾ ਵਿੱਚ ਸ਼ਲੋਕ ਹੈ- ਯਦਾ ਯਦਾ ਹਿ ਧਰਮਸ੍ਯ ਗ੍ਲਾਨਿਰ੍ਭਵਤਿ ਭਾਰਤ। ਜਦੋਂ-ਜਦੋਂ ਪਾਪ ਬਹੁਤ ਜ਼ਿਆਦਾ ਵਧ ਜਾਂਦਾ ਹੈ, ਤਾਂ ਭਗਵਾਨ ਨੂੰ ਧਰਤੀ ‘ਤੇ ਖੁਦ ਜਨਮ ਲੈਣਾ ਪੈਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਭਗਵਾਨ ਆਪਣੀ ਮਾਇਆ ਨਾਲ ਉਸ ਪਾਪ ਦਾ ਅੰਤ ਕਰਦੇ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਚਾਰੇ ਪਾਸੇ ਕਈ ਸਾਰੀਆਂ ਸਮੱਸਿਆਵਾਂ ਹਨ। ਮੈਂ ਇਸ ਮੌਕੇ ‘ਤੇ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਆਪਣੀ ਮਿਹਰ ਦੀ ਨਜ਼ਰ ਕਰਨ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ। ਭਗਵਾਨ ਜਨਤਾ ਨੂੰ ਖੁਸ਼ੀਆਂ ਦੇਣ, ਉਨ੍ਹਾਂ ਨੂੰ ਸੁਖੀ ਰੱਖਣ, ਉਨ੍ਹਾਂ ਦੀਆਂ ਬੀਮਾਰੀਆਂ ਦੂਰ ਕਰਨ ਅਤੇ ਸਾਡਾ ਦੇਸ਼ ਬਹੁਤ ਤਰੱਕੀ ਕਰੇ।

ਇਸ ਤੋਂ ਪਹਿਲਾਂ, ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਜੈ ਕਨ੍ਹੱਈਆ ਲਾਲ ਕੀ। ਆਪ ਸਭ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਭਗਵਾਨ ਸ਼੍ਰੀ ਕ੍ਰਿਸ਼ਨ ਹਮੇਸ਼ਾ ਤੁਹਾਨੂੰ ਧਰਮ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਰਹਿਣ ਅਤੇ ਤੁਹਾਡੇ ਘਰ ਵਿੱਚ ਸੁੱਖ-ਸ਼ਾਂਤੀ ਦਾ ਵਾਸ ਹੋਵੇ, ਮੇਰੀ ਇਹੋ ਅਰਦਾਸ ਹੈ।

Written By
The Punjab Wire