ਸ਼੍ਰੀ ਸਨਾਤਨ ਚੇਤਨਾ ਮੰਚ ਦੇ ਜਨਮ ਅਸ਼ਟਮੀ ਸਮਾਗਮ ਵਿੱਚ ਬਾਲ ਕਲਾਕਾਰਾਂ ਨੇ ਪੇਸ਼ ਕੀਤੀਆਂ ਖੂਬਸੂਰਤ ਪੇਸ਼ਕਾਰੀਆਂ
ਦੇਰ ਰਾਤ ਤੱਕ ਵੱਡੇ ਇਕੱਠ ਨੇ ਮਾਣਿਆ ਸਮਾਗਮ ਦਾ ਆਨੰਦ
ਗੁਰਦਾਸਪੁਰ, 5 ਸਤੰਬਰ 2026 (ਮੰਨਨ ਸੈਣੀ)।ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਸਥਾਨਕ ਕੱਦਾਂ ਵਾਲੀ ਮੰਡੀ ਵਿਖੇ ਜਨਮ ਅਸ਼ਟਮੀ ਨਾਲ ਸੰਬੰਧਿਤ ਇੱਕ ਬੇਹੱਦ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਪੂਰੀ ਤਰ੍ਹਾਂ ਧਾਰਮਿਕ ਰੰਗਤ ਵਿੱਚ ਰੰਗਿਆ ਹੋਇਆ ਸੀ ਅਤੇ ਇਸ ਮੌਕੇ ਸ਼ਹਿਰ ਨਿਵਾਸੀਆਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਛੋਟੇ-ਛੋਟੇ ਬਾਲ ਕਲਾਕਾਰਾਂ ਨੇ ਬੇਹੱਦ ਖੂਬਸੂਰਤ ਪੇਸ਼ਕਾਰੀਆਂ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਸਮਾਂ ਬੰਨ੍ਹਿਆ।

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਸਮੇਤ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਸ਼ਹਿਰ ਦੇ ਪਤਵੰਤੇ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰ ਸਨ। ਦੇਰ ਰਾਤ ਤੱਕ ਚੱਲਿਆ ਜਨਮ ਅਸ਼ਟਮੀ ਸਮਾਗਮ ਪੂਰੀ ਤਰ੍ਹਾਂ ਧਾਰਮਿਕ ਰੰਗਤ ਵਿੱਚ ਰੰਗਿਆ ਹੋਇਆ ਸੀ। ਸ਼੍ਰੀ ਰਾਧਾ ਕ੍ਰਿਸ਼ਨ ਦੀਆਂ ਲੀਲਾਵਾਂ ਅਤੇ ਗੋਪੀਆਂ ਦੇ ਪ੍ਰੇਮ ਨਾਲ ਸੰਬੰਧਿਤ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕਰਨ ਵਾਲੇ ਬੱਚਿਆਂ ਦਾ ਉਤਸਾਹ ਦੇਖਣ ਹੀ ਬਣਦਾ ਸੀ। ਸਮਾਗਮ ਦੇਰ ਰਾਤ ਤੱਕ ਚੱਲਿਆ ਅਤੇ 12 ਵਜੇ ਦੇ ਕਰੀਬ ਸ਼੍ਰੀ ਕ੍ਰਿਸ਼ਨ ਦੇ ਜਨਮ ਤੋਂ ਬਾਅਦ ਸੰਕੀਰਤਨ ਅਤੇ ਆਰਤੀ ਨਾਲ ਸਮਾਗਮ ਦਾ ਸਮਾਪਨ ਹੋਇਆ। ਸਮਾਗਮ ਦੇ ਅੰਤ ਵਿੱਚ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਸਾਰੇ ਹਾਜ਼ਰ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ।

ਸਮਾਗਮ ਵਿੱਚ ਇਹ ਰਹੇ ਹਾਜ਼ਰ:
ਪ੍ਰਧਾਨ ਅਨੂ ਗੰਡੋਤਰਾ, ਰਿੰਕੂ ਮਹਾਜਨ, ਭਰਤ ਗੱਬਾ, ਅਤੁਲ ਮਹਾਜਨ, ਰਾਕੇਸ਼ ਕੁਮਾਰ, ਸੁਭਾਸ਼ ਭੰਡਾਰੀ, ਸੁਰਿੰਦਰ ਮਹਾਜਨ, ਜੁਗਲ ਕਿਸ਼ੋਰ, ਅਨਮੋਲ ਸ਼ਰਮਾ, ਵਿਸ਼ਾਲ ਅਗਰਵਾਲ, ਵਿਸ਼ਾਲ ਸ਼ਰਮਾ, ਤ੍ਰਿਭੁਵਨ ਮਹਾਜਨ, ਗਿਰੀਸ਼ ਬਾਮੋਤਰਾ, ਮੋਹਿਤ ਅਗਰਵਾਲ, ਕਰਨ ਮਹਾਜਨ, ਕੇਵਲ ਪੁਰੀ, ਮਮਤਾ ਗੋਇਲ, ਸੋਨੀਆ, ਦਾਮਿਨੀ, ਪਰਮਜੀਤ ਕੌਰ, ਆਸ਼ਾ ਬਾਮੋਤਰਾ, ਮੁਸਕਾਨ, ਰੌਸ਼ਨੀ, ਨਿਖਿਲ ਮਹਾਜਨ, ਹੀਰੋ ਮਹਾਜਨ, ਅਸ਼ਵਨੀ ਮਹਾਜਨ, ਅਸ਼ੋਕ ਮਹਾਜਨ, ਅਭੈ ਮਹਾਜਨ, ਨਿਤਿਨ ਸ਼ਰਮਾ, ਵਿਕਾਸ ਮਹਾਜਨ, ਅਮਿਤ ਭੰਡਾਰੀ, ਧਰੁਵ ਅਗਰਵਾਲ, ਜਲੁਜ ਅਰੋੜਾ, ਮਨੂ ਅਗਰਵਾਲ, ਪ੍ਰਬੋਧ ਗਰੋਵਰ ਅਤੇ ਰਾਜੇਸ਼ ਸਲਹੋਤਰਾ ਹਾਜ਼ਰ ਸਨ।