ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਵਿਰੁੱਧ ਵਿਸ਼ਾਲ ਰੋਸ ਧਰਨਾ

ਹਟਾਏ ਗਏ ਤਿੰਨ ਸਿੰਘ ਸਾਹਿਬਾਨਾਂ ਨੂੰ 15 ਤਕ ਬਹਾਲ ਨਾ ਕੀਤਾ ਤਾਂ ਹੋਵੇਗਾ ਸੰਘਰਸ਼- ਬਾਬਾ ਹਰਨਾਮ ਸਿੰਘ ਖ਼ਾਲਸਾ।
ਅੰਮ੍ਰਿਤਸਰ, 28 ਮਾਰਚ 2025 (ਦੀ ਪੰਜਾਬ ਵਾਇਰ)– ਤਿੰਨ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਬਹਾਲੀ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰੋਸ ਧਰਨੇ ’ਚ ਪਹੁੰਚ ਕੇ ਇਕ ਮੈਮੋਰੰਡਮ ਹਾਸਲ ਕੀਤਾ , ਜਿਸ ’ਚ ਜਥੇਦਾਰਾਂ ਦੀ ਬਹਾਲੀ ਦੀ ਮੰਗ ਕੀਤੀ ਗਈ ਅਤੇ 15 ਅਪ੍ਰੈਲ ਤਕ ਮੰਗਾਂ ਨਾ ਮੰਨੇ ਜਾਣ ’ਤੇ ਅਗਲਾ ਪ੍ਰੋਗਰਾਮ ਉਲੀਕਣ ਦਾ ਐਲਾਨ ਕੀਤਾ ਗਿਆ।
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੇ ਤਿੰਨ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਮਨ ਚਾਹੇ ਤਰੀਕੇ ਨਾਲ ਕੀਤੇ ਗਏ ਫੇਰ-ਬਦਲ ਕਰਨ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ 14 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸ. ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਰੋਸ ਧਰਨੇ ਦਾ ਐਲਾਨ ਕੀਤਾ ਗਿਆ ਸੀ।
ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਅੱਜ ਸੰਤ ਸਮਾਜ ਅਤੇ ਸਮੂਹ ਸਿੱਖ ਜਥੇਬੰਦੀਆਂ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਨਿਹੰਗ ਸਿੰਘ ਜਥੇਬੰਦੀਆਂ, ਪੰਥਕ ਜਥੇਬੰਦੀ ਅਤੇ ਸੰਗਤਾਂ ਦਾ ਭਾਰੀ ਇਕ ਪਹਿਲਾਂ ਨਿਊ ਅੰਮ੍ਰਿਤਸਰ ਦੇ ਗੋਲਡਨ ਗੇਟ ’ਤੇ ਕੀਤਾ ਗਿਆ ਫਿਰ ਇੱਥੋਂ ਕਾਫ਼ਲੇ ਦੇ ਰੂਪ ਵਿਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਲ ਸ਼ਾਂਤਮਈ ਰੋਸ ਮਾਰਚ ਕੀਤਾ ਗਿਆ। ਪੰਥਕ ਜਥੇਬੰਦੀਆਂ ਦਾ ਕਾਫ਼ਲਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਨੇੜੇ ਸਰਾਵਾਂ ਦੇ ਬਾਹਰ ਪਹੁੰਚ ਗਿਆ ਹੈ ਜਿੱਥੇ ਪੁਲਿਸ ਵੱਲੋਂ ਇਸ ਕਾਫ਼ਲੇ ਨੂੰ ਰੋਕ ਲਏ ਜਾਣ ਉਪਰੰਤ ਧਰਨਾ ਦੇ ਦਿੱਤਾ ਗਿਆ ਹੈ ਅਤੇ ਉੱਥੇ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰ ਦਿੱਤੇ ਗਏ ਹਨ। ਅਤੇ ਜਾਪ ਕੀਤਾ ਗਿਆ।
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ ਅਤੇ ਸਮੂਹ ਜਥੇਬੰਦੀਆਂ ਅਤੇ ਸਿੱਖ ਸੰਤ ਸਮਾਜ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਨਿਹੰਗ ਸਿੰਘ ਜਥੇਬੰਦੀਆਂ, ਪੰਥਕ ਜਥੇਬੰਦੀ, ਸੰਗਤਾਂ ਦੀ ਅਗਵਾਈ ਵਿਚ ਹੇਠ ਤਿੰਨ ਮਤੇ ਪਾਸ ਕੀਤੇ ਗਏ। ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਗਿਆ। ਪਹਿਲੇ ਮਤੇ ਰਾਹੀ ਰੋਸ ਧਰਨੇ ਵਿੱਚ ਸ਼ਾਮਿਲ ਸਮੂਹ ਸੰਗਤਾਂ ਅਤੇ ਸੰਤ ਮਹਾਂਪੁਰਸ਼ਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਪੰਥਕ ਇਕੱਠ ਮਿਤੀ 14 ਮਾਰਚ 2025 ਦੇ ਮਤਾ ਨੰਬਰ ਇੱਕ ਦੀ ਪ੍ਰੋੜ੍ਹਤਾ ਕਰਦਾ ਹੈ। ਜਿਸ ਰਾਹੀਂ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਦੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਵਜੋਂ ਨਿਯੁਕਤੀ ਰੱਦ ਕੀਤੀ ਗਈ ਸੀ।
ਮਤਾ 2ਰਾਹੀਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਵਜੋਂ ਤੁਰੰਤ ਸੇਵਾ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਕਿਹਾ ਗਿਆ। ਤੀਜੇ ਮਤੇ ਰਾਹੀਂ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਸੇਵਾ ਸੌਂਪਣ ਦਾ ਅਤੇ ਸੇਵਾ ਮੁਕਤ ਕਰਨ ਦਾ ਵਿਧੀ ਵਿਧਾਨ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਚੀਫ਼ ਖ਼ਾਲਸਾ ਦੀਵਾਨ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਅਤੇ ਸਿੱਖ ਵਿਦਵਾਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਬਣਾਉਣ ਦੀ ਮੰਗ ਕੀਤੀ ਗਈ। ਸਿੱਖ ਜਥੇਬੰਦੀਆਂ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਤਿੰਨੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੂੰ 15 ਅਪ੍ਰੈਲ ਦਿਨ ਮੰਗਲਵਾਰ 2025 ਤੋਂ ਪਹਿਲਾਂ ਪਹਿਲਾਂ ਬਹਾਲ ਕੀਤਾ ਜਾਵੇ ਅਤੇ ਨਵੀਂਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਵੇ। ਅਗਰ 15 ਅਪ੍ਰੈਲ 2025 ਤੱਕ ਸਿੰਘ ਸਾਹਿਬਾਨਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤਾਂ ਅਗਲਾ ਪ੍ਰੋਗਰਾਮ ਉਲੀਕਣ ਵਾਸਤੇ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਚੀਫ਼ ਖ਼ਾਲਸਾ ਦੀਵਾਨ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਰਾਏ ਮਸ਼ਵਰੇ ਨਾਲ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।
ਰੋਸ ਮਾਰਚ ਦੀ ਅਗਵਾਈ ਕਰ ਰਹੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਉਹਨਾਂ ਦਾ ਇਹ ਰੋਸ ਮਾਰਚ ਨਿਰੋਲ ਧਾਰਮਿਕ ਹੈ, ਜਿਸ ਤਹਿਤ ਮੁੱਖ ਮੰਗ ਸੇਵਾ ਮੁਕਤ ਕੀਤੇ ਗਏ ਜਥੇਦਾਰਾਂ ਦੀ ਬਹਾਲੀ ਕਰਨਾ ਹੈ।ਉਹਨਾਂ ਮੀਡੀਆ ਨੂੰ ਕਿਹਾ ਕਿ ਇਸ ਰੋਸ ਮਾਰਚ ਦਾ ਕੋਈ ਰਾਜਸੀ ਮੰਤਵ ਨਹੀਂ ਹੈ ਅਤੇ ਇਹ ਸ਼ਾਂਤਮਈ ਰੋਸ ਵਿਖਾਵਾ ਹੈ। ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਤਖ਼ਤਾਂ ਦੇ ਜਥੇਦਾਰਾਂ ਨੂੰ ਜਿਸ ਢੰਗ ਦੇ ਨਾਲ ਸੇਵਾ ਮੁਕਤ ਕੀਤਾ ਗਿਆ ਉਸ ਦਾ ਸਮੁੱਚੇ ਸਿੱਖ ਜਗਤ ਦੇ ਅੰਦਰ ਬਹੁਤ ਵੱਡਾ ਰੋਸ ਆਇਆ ਗਿਆ । ਮੈਂ ਇਹ ਗੱਲ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ਾ ਦੇ ਜਾਣਾ ਵੀ ਇੱਕ ਵੱਡਾ ਕਾਰਨ ਬਣਿਆ ਜਿਸ ਨਾਲ ਹਰ ਸਿੱਖ ਦਾ ਹਿਰਦਾ ਦੁਖੀ ਹੈ ਤੇ ਸਿੱਖ ਸੰਗਤ ਦੇ ਅੰਦਰ ਬਹੁਤ ਵੱਡਾ ਰੋਸ ਹੈ। ਸੰਤ ਸਮਾਜ ਵੱਲੋਂ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਠ ਰੱਖਿਆ ਗਿਆ ਜਿਸ ਵਿੱਚ ਹਟਾਏ ਗਏ ਜਥੇਦਾਰ ਸਾਹਿਬਾਨ ਨੂੰ ਬਹਾਲ ਕਰਨ ਪ੍ਰਤੀ ਮਤਾ ਪਾਸ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਧਾਰਮਿਕ ਕਾਰਜ ’ਤੇ ਕੁਝ ਲੋਕ ਦੂਸ਼ਣਬਾਜ਼ੀ ਕਰ ਰਹੇ ਹਨ ਜੋ ਕਿ ਠੀਕ ਨਹੀਂ ਹੈ। ਜਦੋਂ ਜਦੋਂ ਵੀ ਧਾਰਮਿਕ ਮਸਲੇ ਅੱਗੇ ਆਏ ਹਨ ਤਾਂ ਪੰਥਕ ਜਥੇਬੰਦੀਆਂ ਨੇ ਸਮਾਜ ਨੇ ਤੇ ਪੰਥ ਨੇ ਅੱਗੇ ਹੋ ਕੇ ਆਵਾਜ਼ ਉਠਾਈ ਹੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਨੇ ਪੰਥ ਦੀ ਸੇਵਾ ਦੇ ਅੰਦਰ ਧਾਰਮਿਕ ਤੌਰ ਤੇ ਬਹੁਤ ਵੱਡੀ ਸੇਵਾ ਕਰ ਰਹੀ ਹੈ। ਅਸੀਂ ਸ਼੍ਰੋਮਣੀ ਕਮੇਟੀ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਕ ਗੱਲ ਮੈਂ ਪੁੱਛਣੀ ਚਾਹੁੰਦਾ ਹਾਂ ਕਿ ਅਕਾਲੀਆਂ ਨੂੰ ਕਿਸ ਨੇ ਕਿਹਾ ਸੀ ਸਿੰਘ ਸਾਹਿਬਾਨ ਨੂੰ ਮਨ ਮਰਜ਼ੀ ਨਾਲ ਸੇਵਾ ਮੁਕਤ ਕਰੋ? ਕੀ ਦਿੱਲੀ ਸਰਕਾਰ ਨੇ ਕਿਹਾ ਸੀ? ਤੁਸੀਂ ਗ਼ਲਤ ਫ਼ੈਸਲਾ ਵੀ ਕਰੋ ਤੇ ਤੁਸੀਂ ਗ਼ਲਤ ਫ਼ੈਸਲੇ ਦਾ ਦੋਸ਼ ਦਿੱਲੀ ਸਰਕਾਰ ਨੂੰ ਦਿਓ ਜਿਨ੍ਹਾਂ ਨਾਲ ਤੁਹਾਡੀ 30 ਸਾਲ ਭਾਈਵਾਲੀ ਰਹੀ ਤੇ ਦਿੱਲੀ ਵਾਲਿਆਂ ਨਾਲ ਹੀ ਮਿਲ ਕੇ ਰਾਜਭਾਗ ਕੀਤਾ। ਅਸੀਂ ਸੰਤ ਸਮਾਜ ਨੇ ਦਮਦਮੀ ਟਕਸਾਲ ਨੇ ਇਹਨਾਂ ਲੋਕਾਂ ਦਾ ਦੋ ਵਾਰੀ ਪੰਜਾਬ ਦੇ ਵਿੱਚ ਰਾਜ ਸਥਾਪਿਤ ਕਰਨ ਵਿੱਚ ਸਭ ਤੋਂ ਵੱਡੀ ਅਹਿਮ ਭੂਮਿਕਾ ਨਿਭਾਈ।
ਦਿਲੀ ਅਕਾਲੀ ਦਲ ਦੇ ਆਗੂ ਪ੍ਰਮਜੀਤ ਸਰਨਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸਰਨਿਆਂ ਨੂੰ ਕਾਂਗਰਸ ਦਾ ਦਲਾਲ ਕਿਹਾ, ਜਿਨ੍ਹਾਂ ਨੇ 15 ਸਾਲ ਇਹਨਾਂ ਨੇ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ, ਜਦੋਂ ਪੰਥ ਨੇ ਇਹਨਾਂ ਨੂੰ ਦਿੱਲੀ ਦੇ ਵਿੱਚੋਂ ਬਾਹਰ ਕੱਢਿਆ ਔਰ ਅੱਜ ਨਕਾਰਿਆ ਬੰਦਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਸਤੇ ਅਕਾਲੀ ਦਲ ਵਿੱਚ ਘੁਸਪੈਠ ਕਰ ਚੁੱਕਾ ਹੈ।
ਇਸ ਮੌਕੇ ਹਰਿਆਣਾ ਕਮੇਟੀ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ, ਜਿਸ ਨੇ ਇਸ ਟਕਰਾਅ ਨੂੰ ਰੋਕਣਾ ਹੁੰਦਾ ਹੈ। ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਟਕਰਾ ਨਹੀਂ , ਪਰ ਬਾਦਲ ਪਰਿਵਾਰ ਵੱਲੋਂ ਜਦੋਂ ਹਾਲਾਤ ਇੰਨੇ ਬਦ ਤੋਂ ਬਦਤਰ ਬਣਾ ਦਿੱਤੇ ਜਾਣ ਅਤੇ ਸਾਡੀਆਂ ਸਾਰੀਆਂ ਸੰਸਥਾਵਾਂ ਅਤੇ ਸਿਧਾਂਤਾਂ ਦਾ ਘਾਣ ਕਰ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਦੀਆਂ ਮਾਣ ਮਰਿਆਦਾਵਾਂ ਪਰੰਪਰਾਵਾਂ ਨੂੰ ਵੀ ਇਸ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ ਤਾਂ ਪਿੱਛੇ ਸਾਡੇ ਕੋਲ ਬਚਦਾ ਕੀ ਹੈ। ਸੋ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਅੱਜ ਵੱਡੇ ਗੁਨਾਹ ਹੋਏ ਆ ਤਾਂ ਕਰਕੇ ਹੀ ਉਹਨਾਂ ਦੇ ਸਾਰੇ ਸਾਥੀ ਇੱਕ ਇੱਕ ਕਰਕੇ ਪਾਸੇ ਹੋਏ। ਅੱਜ ਜੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੀ ਉਹਨਾਂ ਤੋਂ ਪਾਸੇ ਹੋ ਕੇ ਪੰਥ ਨੂੰ ਅਪੀਲ ਕਰ ਰਿਹਾ ਕਿ ਸਿਧਾਂਤ ਮਲੀਆਮੇਟ ਕਰ ਰਿਹਾ ਆਪਾਂ ਇਹਨਾਂ ਨੂੰ ਬਚਾਉਣਾ ਤਾਂ ਕੋਈ ਵੱਡੀ ਗੁਣਾ ਤਾਂ ਜ਼ਰੂਰ ਹੋਏ ਹਨ। ਸੋ ਇਸ ਕਾਰਨ ਕਰਕੇ ਅੱਜ ਉਹਨਾਂ ਨੇ ਆਵਾਜ਼ ਦਿੱਤੀ ਹੈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਦੋ ਇਲੈਕਟਡ ਸੰਸਥਾਵਾਂ ਨੇ ਐਸਜੀਪੀਸੀ ਤੋਂ ਬਾਅਦ ਉਹਨਾਂ ਨੇ ਵੀ ਇਸ ਕਾਲ ਦਾ ਸਮਰਥਨ ਕੀਤਾ ਕਿ ਜੋ ਦਮਦਮੀ ਟਕਸਾਲ ਵੱਲੋਂ ਸੱਦਾ ਦਿੱਤਾ ਗਿਆ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਆਪਣੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਜਨਰਲ ਹਾਊਸ ਨੂੰ ਮੈਂਬਰ ਸਾਹਿਬਾਨਾਂ ਨੂੰ ਇਹ ਅਪੀਲ ਕਰਨੀ ਹੈ। ਐਗਜ਼ੈਕਟਿਵ ਵੱਲੋਂ ਪਿਛਲੇ ਸਮੇਂ ਪਾਸ ਕੀਤੇ ਗਏ ਮਤੇ ਪਹਿਲਾਂ ਵੀ ਰੱਦ ਹੁੰਦੇ ਆਏ ਹਨ। ਜਦੋਂ ਸੌਦਾ ਸਾਧ ਦਾ ਮਾਫ਼ੀਨਾਮਾ ਸੀ ਉਹ ਵੀ ਪੰਥ ਦੇ ਦਬਾ ਕੇ ਰੱਦ ਕਰਨਾ ਪਿਆ ਔਰ ਜਿਸ ਤਰ੍ਹਾਂ 90 ਲੱਖ ਤੋਂ ਵੱਧ ਰੁਪਈਆ ਗੁਰੂ ਦੀਆਂ ਗੋਲਕਾਂ ਦਾ ਉਹ ਵੀ ਪੰਥ ਦੇ ਦਬਾਅ ਅਤੇ ਅਕਾਲ ਤਖ਼ਤ ਦੇ ਹੁਕਮ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਗੁਰੂ ਕੀ ਗੋਲਕ ’ਚ ਵਾਪਸ ਭਰਨਾ ਪਿਆ ।
ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਾਰੀ ਦੁਨੀਆ ਨੂੰ ਪਤਾ ਕਿ ਪਿਛਲੇ ਸਮਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਹੱਦਾਂ ਦੇ ਵਿੱਚ ਖੇਡ ਰਹੀ ਹੈ, ਜਿੱਥੋਂ ਉਹਦਾ ਸੰਚਾਲਨ ਹੋ ਰਿਹਾ ਔਰ ਜਿਹੜੇ ਜਿਹੜੇ ਉਹਨਾਂ ਨੇ ਫ਼ੈਸਲੇ ਲਏ ਨੇ ਅੱਜ ਪੂਰੇ ਸੰਸਾਰ ਭਰ ਦੇ ਸਿੱਖਾਂ ਦੇ ਵਿੱਚ ਅੱਜ ਰੋਸ ਦਾ ਕਾਰਨ ਬਣ ਰਿਹਾ ਹੈ। ਮੈਂ ਕਹਿ ਸਕਦਾ ਹਾਂ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਹੁਣਾਂ ਨੇ ਰੋਸ ਧਰਨੇ ਦਾ ਸਦਾ ਦਿੱਤਾ ਹੈ ਉਹ ਸਹੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰਾਂ ਦੇ ਖਿਲਾਫ ਜੋ ਫ਼ੈਸਲੇ ਲਏ ਗਏ ਹਨ ਤੇ ਜਥੇਦਾਰਾਂ ਨੂੰ ਹਟਾਉਣ ਦਾ ਜਿਹੜਾ ਵਿਧੀ ਵਿਧਾਨ ਹੈ ਉਹਨੂੰ ਛਿੱਕੇ ਟੰਗਿਆ ਹੋਇਆ ਹੈ। ਅਸੀਂ ਆਪਣਾ ਫ਼ਰਜ਼ ਸਮਝਦੇ ਹੋਏ ਉਹਨਾਂ ਜਥੇਬੰਦੀਆਂ ਦੇ ਨਾਲ ਆ ਕੇ ਖੜੇ ਹੋਏ ਹਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਦੀ ਸਿਧਾਂਤਾਂ ਦੇ ਪੈਰਾ ਦਿੰਦੀਆਂ ਹਨ।
ਇਸ ਮੌਕੇ ਦਿਲੀ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਪ੍ਰਧਾਨ , ਹਰਿਆਣਾ ਕਮੇਟੀ ਦੇ ਆਗੂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਅਮਰਦੀਪ ਸਿੰਘ ਮੁਖੀ ਟਕਸਾਲ ਭਾਈ ਮਨੀ ਸਿੰਘ ਜੀ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ, ਭਾਈ ਮਨਜੀਤ ਸਿੰਘ ਭੀਮਾ, ਸ ਜਸਬੀਰ ਸਿੰਘ ਘੁੰਮਣ, ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਢੋਟ, ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਵੱਲੋਂ ਜਥੇਦਾਰ ਬਾਬਾ ਸੁਖਵਿੰਦਰ ਸਿੰਘ, ਸੰਤ ਬਾਬਾ ਹਰੀ ਸਿੰਘ ਰੰਧਾਵਾ ਦੇ ਸਪੁੱਤਰ ਬਾਬਾ ਗੁਰਪ੍ਰੀਤ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਵੱਲੋਂ ਬਾਬਾ ਰੌਸ਼ਨ ਸਿੰਘ ਧਬਲਾਨ , ਸੰਤ ਬਾਬਾ ਗੁਰਮੁਖ ਸਿੰਘ ਜੀ ਆਲੋਵਾਲ, ਭਾਈ ਰਣਧੀਰ ਸਿੰਘ ਸੈਕਟਰੀ ਰਾੜਾ ਸਾਹਿਬ ,ਸੰਤ ਬਾਬਾ ਕਸ਼ਮੀਰਾ ਸਿੰਘ ਅਲਹੋਰਾ ਸਾਹਿਬ ਵੱਲੋਂ ਗਿਆਨੀ ਤਰਲੋਚਨਪਾਲ ਸਿੰਘ ਜੀ, ਡਾ: ਹਰਭਜਨ ਸਿੰਘ ਦੇਹਰਾਦੂਨ, ਸੰਤ ਬਾਬਾ ਧਰਮਪਾਲ ਸਿੰਘ ਜੀ ਧਮੋਟ, ਸੰਤ ਬਾਬਾ ਵਿਸਾਖਾ ਸਿੰਘ ਜੀ ਕਲਿਆਣ ਦੇ ਪੁੱਤਰ ਸੰਤ ਬਾਬਾ ਮਨਦੀਪ ਸਿੰਘ ਜੀ ਗੁਰਦੁਆਰਾ ਅਤਰ ਸਰ ਸਾਹਿਬ, ਸੰਤ ਬਾਬਾ ਹਰੀ ਸਿੰਘ ਜੀ ਤਰਨਾ ਦਲ ਗੁਰਦਾਸਪੁਰ, ਭੁਪਿੰਦਰ ਸਿੰਘ ਸੇਖੂਪੁਰ, ਸੰਤ ਬਾਬਾ ਵਰਿੰਦਰ ਮੁਨੀ ਜੀ ਫੇਰੂਮਾਨ, ਬਾਬਾ ਮੇਜਰ ਸਿੰਘ ਸੋਢੀ, ਦਸਮੇਸ਼ ਤਰਨਾ ਦਲ, ਸੰਤ ਬਾਬਾ ਸਜਣ ਸਿੰਘ ਗੁਰੂ ਕੀ ਬੇਰ, ਸੰਤ ਬਾਬਾ ਗੁਰਦੇਵ ਸਿੰਘ ਤਰਸਿਕਾ, ਬਾਬਾ ਮਨਮੋਹਨ ਸਿੰਘ ਭੰਗਾਲੀ ਕਲਾਂ, ਬਾਬਾ ਬੀਰ ਭੰਗਾਲੀ ਕਲਾਂ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ, ਸੰਤ ਬਾਬਾ ਕਾਕਾ ਸਿੰਘ ਮਸਤੂਆਣਾ ਤਲਵੰਡੀ ਸਾਬੋ ਅਤੇ ਜਥੇਦਾਰ ਕੁਲਦੀਪ ਸਿੰਘ ਗੁਰਦੁਆਰਾ ਦਮਦਮਾ ਸਾਹਿਬ ਹਰਿਆਣਾ, ਡਾ ਹਰੀ ਪਰਵੇਜ਼ ਸਿੰਘ, ਜਥੇਦਾਰ ਝੋਕ ਮੋਹੜੇ ਜਥੇਦਾਰ ਅਜੀਤ ਸਿੰਘ ਲਖੀਆਂ ਗੰਗਾਨਗਰ, ਜਥੇਦਾਰ ਗੁਰਚਰਨ ਸਿੰਘ ਗੰਗਾਨਗਰ, ਸੰਤ ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ, ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਸੰਤ ਬਾਬਾ ਜੋਗਿੰਦਰ ਸਿੰਘ ਲੋਪੋਕੇ ਵਾਲੇ, ਸੰਤ ਬਾਬਾ ਗੁਰਜੀਤ ਸਿੰਘ ਕੁਲੀ ਵਾਲੇ, ਸੰਤ ਬਾਬਾ ਮਲਕੀਤ ਸਿੰਘ ਜਬੋਵਾਲ, ਮਾਤਾ ਜਸਪ੍ਰੀਤ ਕੌਰ ਮਾਹਿਲਪੁਰ ਵਾਲੇ, ਗਿਆਨੀ ਹਰਦੀਪ ਸਿੰਘ, ਸੰਤ ਬਾਬਾ ਦਿਲਬਾਗ ਸਿੰਘ ਫ਼ਿਰੋਜਪੁਰ, ਸੰਤ ਬਾਬਾ ਸੁਬਾ ਸਿੰਘ ਕੁਹਾੜਕੇ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਜੀ ਸੋਧੀ ਲਧਾਈਕੇ, ਸੰਤ ਬਾਬਾ ਗੁਰਮਿੰਦਰ ਸਿੰਘ ਝੁਲਣੇ ਮਹਿਲ, ਸੰਤ ਬਾਬਾ ਭਗਤ ਮਿਲਖਾ ਸਿੰਘ ਫ਼ਿਰੋਜ਼ਪੁਰ, ਸੰਤ ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ ਚੰਡੀਗੜ੍ਹ, ਸੰਤ ਅਜੀਤ ਸਿੰਘ ਜੀ ਤਰਨਾ ਦਲ ਮਹਿਤਾ ਚੌਕ, ਸੰਤ ਬਾਬਾ ਸੁਖਚੈਨ ਸਿੰਘ ਜੀ ਰਾਜਪੁਰਾ 96ਕਰੋੜੀ, ਬਾਬਾ ਪੰਜਾਬ ਸਿੰਘ ਬਾਬਾ ਰਾਜ ਸਿੰਘ ਵਟੂਵਾਲੇ, ਬਾਬਾ ਪਰਮਜੀਤ ਸਿੰਘ ਜੰਡਿਆਲਾ, ਬਾਬਾ ਬਬੇਕ ਸਿੰਘ ਜੰਡਿਆਲਾ ਗੁਰੂ ਨਾਨਕਸਰ, ਬਾਬਾ ਜਗਮੋਹਨ ਸਿੰਘ ਮਹਾਂਕਾਲ, ਜਥੇਦਾਰ ਗੁਰਪ੍ਰੀਤ ਸਿੰਘ ਵੈਦ, ਜਥੇਦਾਰ ਤਰਲੋਚਨ ਸਿੰਘ ਹੁਸ਼ਿਆਰਪੁਰ, ਜਥੇਦਾਰ ਬਾਬਾ ਜੱਜ ਸਿੰਘ, ਜਥੇਦਾਰ ਚਮਕੌਰ, ਜਥੇਦਾਰ ਬਾਬਾ ਸਖੀਰਾ ਸਿੰਘ ਦਿੱਲੀ, ਜਥੇਦਾਰ ਬੋਹੜ ਸਿੰਘ, ਜਥੇਦਾਰ ਜਗਤਾਰ ਸਿੰਘ, ਜਥੇਦਾਰ ਬਲਵਿੰਦਰ ਸਿੰਘ ਨੋਨਾ ਤਰਨਤਾਰਨ ਸਾਹਿਬ, ਜਥੇਦਾਰ ਰਛਪਾਲ ਸਿੰਘ ਝੋਕ ਮੋਹੜੇ, ਜਥੇਦਾਰ ਸੁਖਦੀਪ ਸਿੰਘ ਸਾਬੂ ਫ਼ਤਿਹਗੜ੍ਹ ਸਾਹਿਬ , ਭਾਈ ਦਇਆ ਸਿੰਘ ਯੂਕੇ, ਪ੍ਰਧਾਨ ਗੁਰਦੁਆਰਾ ਹਰਿਰਾਏ ਸਾਹਿਬ ਜੀ ਵੈਸਟਬਰੋਮਿਚ, ਭਾਈ ਬਲਵਿੰਦਰ ਸਿੰਘ ਚਹੇੜੂ , ਭਾਈ ਬੋਹੜ ਸਿੰਘ, ਜਥੇਦਾਰ ਚਮਕੌਰ ਸਿੰਘ, ਗਿਆਨੀ ਤਰਲੋਚਨ ਸਿੰਘ ਮਹੰਤ, ਗਿਆਨੀ ਸਾਹਿਬ ਸਿੰਘ, ਜਥੇਦਾਰ ਜਗਤਾਰ ਸਿੰਘ, ਜਥੇਦਾਰ ਸਖੀਰਾ ਸਿੰਘ, ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਭਾਈ ਗੁਰਦੇਵ ਸਿੰਘ ਕਲਿਆਣ, ਭਾਈ ਦਿਲਪ੍ਰੀਤ ਸਿੰਘ, ਭਾਈ ਕੁਲਦੀਪ ਸਿੰਘ ਧਾਰੜ, ਭਾਈ ਰਜਿੰਦਰ ਸਿੰਘ ਮੁਗਲਵਾਲ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ ਆਦਿ ਹਾਜ਼ਰ ਸਨ।