ਅੰਮ੍ਰਿਤਸਰ, 9 ਜਨਵਰੀ, 2025 (ਦੀ ਪੰਜਾਬ ਵਾਇਰ)। ਅੰਮ੍ਰਿਤਸਰ ਦੇ ਏਅਰਪੋਰਟ ਰੋਡ ‘ਤੇ ਗੁਮਟਾਲਾ ਪੁਲਿਸ ਚੌਕੀ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਅਫਵਾਹਾਂ ਤੋਂ ਪਰਦਾ ਉਠਿਆ ਹੈ।
ਦੀ ਪੰਜਾਬ ਵਾਇਰ ਨਾਲ ਗੱਲ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਵੀਡੀਓ ਜਾਰੀ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਨੇ ਕਿ ਪੁਲਿਸ ਸਟੇਸ਼ਨ ਦੇ ਬਾਹਰ ਖੜੀ ਏਐਸਆਈ ਦੀ ਗੱਡੀ ਦਾ ਰੇਡੀਏਟਰ ਫਟ ਗਿਆ। ਰੇਡੀਏਟਰ ਫਟਣ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਖ਼ਬਰ ਆਈ ਸੀ ਕਿ ਪੁਲਿਸ ਚੌਕੀ ਦੇ ਅੰਦਰ ਧਮਾਕਾ ਹੋਇਆ ਹੈ। ਜਦੋਂ ਕਿ ਹੁਣ ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਧਮਾਕਾ ਕਾਰ ਦੇ ਰੇਡੀਏਟਰ ਦੇ ਫਟਣ ਕਾਰਨ ਹੋਇਆ ਹੈ।