ਸਿੱਖਿਆ ਗੁਰਦਾਸਪੁਰ

ਪਰੀਕਸ਼ਾਂ ਪੇ ਚਰਚਾ’ ਤਹਿਤ ਵੱਧ ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕ ਦੀ ਰਜਿਸਟਰੇਸ਼ਨ ਕੀਤੀ ਜਾਵੇ : ਡੀ.ਈ.ਓ. ਜਗਵਿੰਦਰ ਸਿੰਘ

ਪਰੀਕਸ਼ਾਂ ਪੇ ਚਰਚਾ’ ਤਹਿਤ ਵੱਧ ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕ ਦੀ ਰਜਿਸਟਰੇਸ਼ਨ ਕੀਤੀ ਜਾਵੇ : ਡੀ.ਈ.ਓ. ਜਗਵਿੰਦਰ ਸਿੰਘ
  • PublishedJanuary 10, 2025

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਵੱਲੋਂ `ਪਰੀਕਸ਼ਾਂ ਪੇ ਚਰਚਾ’ ਤਹਿਤ ਸਕੂਲ ਮੁਖੀਆਂ ਨਾਲ ਆਨ-ਲਾਈਨ ਮੀਟਿੰਗ ਕੀਤੀ `

ਗੁਰਦਾਸਪੁਰ, 9 ਜਨਵਰੀ 2025 (ਦੀ ਪੰਜਾਬ ਵਾਇਰ ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ, ਮਾਤਾ ਪਿਤਾ ਤੇ ਅਧਿਆਪਕਾਂ ਨੂੰ ਉੱਚ ਸਿੱਖਿਆ ਦੇ ਟਿਪਸ ਦੇਣ ਲਈ `ਪਰੀਕਸ਼ਾਂ ਪੇ ਚਰਚਾ’ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਵਿਦਿਆਰਥੀ, ਉਨ੍ਹਾਂ ਦੇ ਮਾਤਾ ਪਿਤਾ ਤੇ ਅਧਿਆਪਕ 12 ਜਨਵਰੀ ਤੱਕ ਰਜਿਸਟਰੇਸ਼ਨ ਕਰ ਸਕਦੇ ਹਨ।

ਇਸ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਵਿੰਦਰ ਸਿੰਘ ਵੱਲੋਂ ਸਕੂਲ ਮੁਖੀਆਂ ਨਾਲ ਆਨ-ਲਾਈਨ ਮੀਟਿੰਗ ਕਰਕੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੀ.ਈ.ਓ. ਸੈਕੰ: ਨੇ ਕਿਹਾ ਕਿ ਵਿਦਿਆਰਥੀਆਂ, ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵੱਖ-ਵੱਖ ਪ੍ਰੀਖਿਆਵਾਂ ਵਿੱਚ ਵਿੱਦਿਅਕ ਸਫ਼ਲਤਾ ਹਾਸਲ ਕਰਨ ਤੇ ਦਬਾਅ ਮੁਕਤ ਪ੍ਰੀਖਿਆਵਾਂ ਨੂੰ ਸੁਖਾਲਾ ਬਣਾਉਣ ਲਈ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ `ਪਰੀਕਸ਼ਾਂ ਪੇ ਚਰਚਾ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਪਹਿਲੇ ਫੇਜ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ 14 ਜਨਵਰੀ ਤੱਕ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਦੇ ਨਾਲ ਨਾਲ ਦੂਸਰਾ ਫੇਜ 12 ਜਨਵਰੀ ਤੋਂ 23 ਜਨਵਰੀ ਤੱਕ ਹੋਵੇਗਾ ਅਤੇ ਇਸ ਅੱਠਵੇਂ ਸੈਸ਼ਨ ਤਹਿਤ ਸਕੂਲਾਂ ਵਿੱਚ ਵਿਕਸਤ ਭਾਰਤ ਥੀਮ ਸਬੰਧੀ ਵੱਖ-ਵੱਖ ਪੇਂਟਿੰਗ ਮੁਕਾਬਲੇ, ਮੈਰਾਥਨ ਰੇਸ, ਨੁੱਕੜ ਨਾਟਕ, ਸੰਗੀਤ ਮੁਕਾਬਲੇ’ ਚਲੋ ਸਕੂਲ, ਯੋਗਾ ਸੈਸ਼ਨ ਆਦਿ ਕਰਵਾਏ ਜਾਣਗੇ ਅਤੇ ਇਨ੍ਹਾਂ ਦੀਆਂ ਵੀਡੀਓ ਬਣਾ ਕੇ ਭੇਜੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਚੁਣੇ ਗਏ ਵਿਦਿਆਰਥੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ `ਪਰੀਕਸ਼ਾਂ ਪੇ ਚਰਚਾ’ ਤਹਿਤ ਆਪਣੇ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਦਸਿਆ ਕਿ `ਪਰੀਕਸ਼ਾਂ ਪੇ ਚਰਚਾ’ ਦਾ ਨੋਡਲ ਇੰਚਾਰਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਸ਼੍ਰੀਮਤੀ ਪਰਮਜੀਤ ਕੌਰ ਨੂੰ ਲਗਾਇਆ ਗਿਆ ਹੈ। ਉਨ੍ਹਾਂ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੱਚਿਆਂ ਦੀ ਰਜਿਸਟਰੇਸ਼ਨ ਕਰਵਾ ਕੇ ਇਸ ਦਾ ਲਾਭ ਲੈਣ। ਇਸ ਮੌਕੇ ਡੀ.ਆਰ.ਸੀ. ਸੈਕੰ: ਅਮਰਜੀਤ ਸਿੰਘ ਪੁਰੇਵਾਲ ਵੱਲੋਂ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਡੀ.ਈ.ਓ. ਐਲੀ ਡਾ. ਅਨਿਲ ਸ਼ਰਮਾ, ਡੀ.ਈ.ਓ. ਦਫ਼ਤਰ ਤੋਂ ਅਮਨ ਗੁਪਤਾ ਵੀ ਹਾਜ਼ਰ ਸਨ।

Written By
The Punjab Wire