ਗੁਰਦਾਸਪੁਰ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਆਂਗਣਵਾੜੀ ਵਰਕਰਾਂ ਲਈ ਫ਼ਸਟ ਏਡ ਦੀ ਟਰੇਨਿੰਗ ਸਬੰਧੀ ਵਿਸ਼ੇਸ਼ ਕੈਂਪ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਆਂਗਣਵਾੜੀ ਵਰਕਰਾਂ ਲਈ ਫ਼ਸਟ ਏਡ ਦੀ ਟਰੇਨਿੰਗ ਸਬੰਧੀ ਵਿਸ਼ੇਸ਼ ਕੈਂਪ
  • PublishedJune 26, 2024

ਗੁਰਦਾਸਪੁਰ, 26 ਜੂਨ 2024 (ਦੀ ਪੰਜਾਬ ਵਾਇਰ )। ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਗੁਰਦਾਸਪੁਰ ਦੇ ਸਹਿਯੋਗ ਨਾਲ ਉਨ੍ਹਾਂ ਦੇ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਦਾ ਇੱਕ ਰੋਜ਼ਾ ਵਿਸ਼ੇਸ਼ ਕੈਪ ਫ਼ਸਟ ਏਡ ਦੀ ਸਿੱਖਿਆ ਸਬੰਧੀ ਨਾਰੀ ਸ਼ਕਤੀ ਕੇਂਦਰ, ਜੇਲ੍ਹ ਰੋਡ, ਗੁਰਦਾਸਪੁਰ ਵਿਚ ਲਗਾਇਆ ਗਿਆ।

ਫ਼ਸਟ ਏਡ ਦੇ ਵਿਸ਼ੇ ਸਬੰਧੀ ਇਸ ਦੀ ਜਾਣਕਾਰੀ ਸ੍ਰੀ ਰਾਜੀਵ ਸਿੰਘ, ਸਕੱਤਰ ਕਮ ਜ਼ਿਲ੍ਹਾ ਟਰੇਨਿੰਗ ਅਫ਼ਸਰ, ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਵੱਲੋਂ ਕਰਵਾਈ ਗਈ ਅਤੇ ਕਿਹਾ ਕਿ ਅੱਜ ਕੱਲ੍ਹ ਦੀ ਰਫ਼ਤਾਰ ਭਰੀ ਜ਼ਿੰਦਗੀ ਵਿਚ ਹਰ ਇੱਕ ਵਿਅਕਤੀ ਟੈਨਸ਼ਨ ਨਾਲ ਭਰਿਆ ਹੋਇਆ ਹੈ ਅਤੇ ਉਹ ਇਸ ਦੌੜ ਦੇ ਵਿਚ ਆਪਣੇ ਸਰੀਰ ਦਾ ਜ਼ਿਆਦਾ ਧਿਆਨ ਨਹੀਂ ਰੱਖਦਾ ਹੈ ਅਤੇ ਜ਼ਿਆਦਾਤਰ ਮੌਤਾਂ ਦਿਲ ਦੇ ਦੌਰੇ ਕਾਰਨ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦਿਲ ਦੌਰਾ ਪੈ ਜਾਂਦਾ ਹੈ ਅਤੇ ਉਸ ਦੇ ਨਾਲ ਵਾਲੇ ਵਿਅਕਤੀ ਨੂੰ ਇਸ ਦੀ ਸਹੀ ਜਾਣਕਾਰੀ ਹੋਵੇ ਤਾਂ ਮੌਕੇ ਤੇ ਹੀ ਉਸ ਦੀ ਵਡਮੁੱਲੀ ਜਾਨ ਬਚਾਈ ਜਾ ਸਕਦੀ ਹੈ ਜਾ ਬਚਾਉਣ ਵਿਚ ਮਦਦ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਉਨ੍ਹਾਂ ਇਹਨਾਂ ਨੂੰ ਦਿਲ ਦਾ ਦੌਰਾ ਪੈਣ ਤੋ ਪਹਿਲਾ ਦੇ ਲੱਛਣਾਂ, ਕਾਰਨਾਂ ਅਤੇ ਇਸ ਤੋ ਬਾਅਦ ਦਿੱਤੀ ਜਾਣ ਵਾਲੀ ਸਹਾਇਤਾ ਭਾਵ ਸੀ.ਪੀ.ਆਰ./ ਬਨਾਵਟੀ ਸਾਹ ਦੇਣ ਬਾਰੇ ਵਿਸਤਾਰਪੂਰਵਕ ਜਾਣਕਾਰੀ ਅਤੇ ਪ੍ਰੈਕਟੀਕਲ ਕਰਕੇ ਦੱਸੇ। ਇਸ ਲਈ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦੀ ਟਰੇਨਿੰਗ ਜ਼ਰੂਰ ਪ੍ਰਾਪਤ ਕੀਤੀ ਜਾਵੇ ਜੀ। ਇਸ ਦੌਰਾਨ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੇਕਰ ਵਿਅਕਤੀ ਦੇ ਨੱਕ ਮੂੰਹ ਵਿਚੋਂ ਖ਼ੂਨ ਆ ਰਿਹਾ ਹੋਵੇ ਜਾਂ ਵਿਅਕਤੀ ਬੇਹੋਸ਼ ਹੋਵੇ ਅਤੇ ਉਸ ਦਾ ਸਾਹ ਚੱਲ ਰਿਹਾ ਹੋਵੇ ਤਾਂ ਉਸ ਵਿਅਕਤੀ ਨੂੰ ਰਿਕਵਰੀ ਪੁਜ਼ੀਸ਼ਨ ਭਾਵ ਵੱਖੀ ਵਾਲੇ ਪਾਸੇ ਕਰਕੇ ਹਸਪਤਾਲ ਲੈਕੇ ਆਉਣਾ ਚਾਹੀਦਾ ਹੈ। ਇਸ ਤਰਾਂ ਕਰਨ ਦੇ ਨਾਲ ਉਸ ਵਿਅਕਤੀ ਦੇ ਫੇਫੜਿਆਂ ਵਿਚ ਖ਼ੂਨ ਨਹੀਂ ਜਾਂਦਾ ਅਤੇ ਉਸ ਨੂੰ ਸਾਹ ਲੈਣ ਵਿਚ ਆਸਾਨੀ ਹੁੰਦੀ ਹੈ। ਇਸ ਤੋ ਇਲਾਵਾ ਉਨ੍ਹਾਂ ਵਲੋ ਦੱਸਿਆ ਗਿਆ ਕਿ ਅਗਰ ਕਿਸੇ ਵਿਅਕਤੀ ਦੇ ਗਲੇ ਵਿਚ ਕੋਈ ਚੀਜ਼ ਫਸ ਜਾਵੇ ਤਾਂ ਸਾਨੂੰ ਕਿਹੜੇ ਤਰੀਕੇ ਦੇ ਨਾਲ ਬਾਹਰ ਕੱਢਣੀ ਚਾਹੀਦੀ ਹੈ ਇਸ ਬਾਰੇ ਵਿਸਤਾਰਪੂਰਵਕ ਪੁਰੈਟੀਕਲ ਕਰਕੇ ਦੱਸੇ ਗਏ ਅਤੇ ਸਾਰਿਆ ਨੂੰ ਅਪੀਲ ਕੀਤੀ ਕਿ ਫ਼ਸਟ ਏਡ ਦੀ ਜਾਣਕਾਰੀ ਸਾਨੂੰ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਮੈਡਮ ਸੁਮਨ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਗੁਰਦਾਸਪੁਰ, ਸੀ.ਡੀ.ਪੀ.ਓ, ਗੁਰਦਾਸਪੁਰ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ।

Written By
The Punjab Wire