ਗੁਰਦਾਸਪੁਰ

ਅੰਤਰਰਾਸ਼ਟਰੀ ਨਸ਼ਾ-ਖੋਰੀ ਅਤੇ ਗੈਰ ਕਨੂੰਨੀ ਤਸਕਰੀ ਵਿਰੋਧੀ ਦਿਵਸ ਜੀਐਨਐਮ ਸਕੂਲ ਬੱਬਰੀ ਵਿੱਖੇ ਕੀਤਾ ਗਿਆ ਸਮਾਗਮ

ਅੰਤਰਰਾਸ਼ਟਰੀ ਨਸ਼ਾ-ਖੋਰੀ ਅਤੇ ਗੈਰ ਕਨੂੰਨੀ ਤਸਕਰੀ ਵਿਰੋਧੀ ਦਿਵਸ ਜੀਐਨਐਮ ਸਕੂਲ ਬੱਬਰੀ ਵਿੱਖੇ ਕੀਤਾ ਗਿਆ ਸਮਾਗਮ
  • PublishedJune 26, 2024

ਗੁਰਦਾਸਪੁਰ, 26 ਜੂਨ 2024 (ਦੀ ਪੰਜਾਬ ਵਾਇਰ)। ਅੰਤਰਰਾਸ਼ਟਰੀ ਨਸ਼ਾ-ਖੋਰੀ ਅਤੇ ਗੈਰ ਕਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਜੀਐਨਐਮ ਸਕੂਲ ਬੱਬਰੀ ਵਿਖੇ ਇੱਕ ਸਮਾਗਮ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿੰਮੀ ਮਹਾਜਨ ਵੱਲੋਂ ਕੀਤੀ ਗਈ, ਜਦਕਿ ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਇਸ ਤੋਂ ਪਹਿਲਾਂ ਸਿਵਲ ਸਰਜਨ ਦਫਤਰ ਵਿਖੇ ਨਸ਼ਾ ਮੁਕਤੀ ਸਬੰਧੀ ਪੋਸਟਰ ਜਾਰੀ ਕੀਤਾ ਗਿਆ ਅਤੇ ਹਾਜਰ ਮੈਂਬਰਾਂ ਨੇ ਨਸ਼ਾ ਮੁਕਤੀ ਲਈ ਸਹੁੰ ਵੀ ਚੁੱਕੀ। ਜੀਐਨਐਮ ਸਕੂਲ ਵਿਖੇ ਸਿਖਿਆਰਥੀਆ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਪਹਿਲੇ ,ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਏਡੀਸੀ ਸੁਭਾਸ਼ ਚੰਦਰ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਜੇਕਰ ਸਮਾਜ ਨੂੰ ਸਿਹਤਮੰਦ ਬਨਾਉਣਾ ਹੈ ਤਾਂ ਨਸ਼ਾ ਨੁੰ ਖਤਮ ਕਰਨਾ ਪੈਣਾ ਹੈ । ਸਾਝੇ ਯਤਨਾਂ ਨਾਲ ਹੀ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ । ਨਸ਼ਾ ਕਰਨ ਵਾਲੇ ਨੂੰ ਸਹੀ ਦਿਸ਼ਾ ਦਿਖਾਉਣ ਦੀ ਜਰੂਰਤ ਹੈ ।ਨਸ਼ਾ ਕਰਨ ਦੇ ਕਾਰਨ ਦਾ ਪਤਾ ਹੋਵੇ ਤਾਂ ਇਸ ਦਾ ਸਮਾਧਾਨ ਜਲਦ ਲਬਿਆ ਜਾ ਸਕਦਾ ਹੈ ।ਨਸ਼ਾ ਮੁਕਤੀ ਲਈ ਸਰਕਾਰ ਬਹੁਤ ਯਤਨ ਕਰ ਰਿਹੀ ਹੈ ।

ਸਿਵਲ ਸਰਜਨ ਡਾਕਟਰ ਵਿੰਮੀ ਮਹਾਜਨ ਨੇ ਕਿਹਾ ਕਿ ਸਰਕਾਰੀ ਨਸ਼ਾ ਮੁਕਤੀ ਕੇੰਦਰਾ ਵਿੱਚ ਮਰੀਜਾਂ ਦਾ ਬਿਹਤਰ ਇਲਾਜ ਹੋ ਰਿਹਾ ਹੈ। ਅੋਟ ਸੈਟਰਾ ਵਿੱਚ ਮਰੀਜਾਂ ਨੂੰ ਸਮੇ ਸਿਰ ਦਵਾਈ ਮਿਲ ਰਹੀ ਹੈ। ਨਸ਼ਾ ਛਡਣ ਲਈ ਮਜ਼ਬੂਤ ਇਛਾ ਸ਼ਕਤੀ ਦੀ ਜਰੂਰਤ ਹੈ।

ਡੀਐਮਸੀ ਡਾ.ਰੋਮੀ ਰਾਜਾ ਮਹਾਜਨ ਨੇ ਕਿਹਾ ਕਿ ਫੀਲਡ ਸਟਾਫ ਵਲੋਂ ਨਸ਼ਾ ਮੁਕਤੀ ਵਿਰੋਧੀ ਇਸ਼ਤਿਹਾਰ ਵੰਡੇ ਗਏ ਹਨ । ਨਸ਼ਾ ਮੁਕਤੀ ਕੇਂਦਰ ਅਤੇ ਓਟ ਸੈਂਟਰ ਵਿਚ ਆਉਣ ਵਾਲਿਆਂ ਦੀ ਨਸ਼ਾ ਛੱਡਣ ਲਈ ਕਾਉਂਸਲਿੰਗ ਅਤੇ ਮੋਟੀਵੇਸ਼ਨ ਕੀਤੀ ਜਾ ਰਿਹੀ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਸੇਵਨ ਨਾਲ ਦੰਦਾਂ ਨੂੰ ਨੁਕਸਾਨ ਹੁੰਦਾ ਹੈ। ਨਸ਼ਿਆਂ ਨਾਲ ਸ਼ਰੀਰ, ਦਿਮਾਗ ਪਰਿਵਾਰ ਅਤੇ ਸਮਾਜ ਤੇ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਪਿ੍ੰਸਿਪਲ ਪਰਮਜੀਤ ਕੌਰ ,ਮਾਸ ਮੀਡੀਆ ਅਫਸਰ ਵਿਜੇ ਠਾਕੁਰ ਆਦਿ ਮੌਜੂਦ ਸਨ

Written By
The Punjab Wire