ਗੁਰਦਾਸਪੁਰ ਪੰਜਾਬ

ਆਕੰੜ੍ਹੇ- ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ 2019 ਦੇ ਮੁਕਾਬਲੇ 2024 ਚ ਆਮ ਆਦਮੀ ਪਾਰਟੀ ਬੇਹੱਦ ਮਜਬੂਤ

ਆਕੰੜ੍ਹੇ- ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ 2019 ਦੇ ਮੁਕਾਬਲੇ 2024 ਚ ਆਮ ਆਦਮੀ ਪਾਰਟੀ ਬੇਹੱਦ ਮਜਬੂਤ
  • PublishedMay 7, 2024

2019 ਵਿੱਚ ਮਹਿਜ 27744 ਵੋਟਾ ਲੈਣ ਵਾਲੀ ਆਪ ਨੇ 2022 ਦੀਆਂ ਵਿਧਾਨ ਸਭਾ ਅੰਦਰ ਖੜ੍ਹੀਆਂ ਕਰੀਬ ਸਾਡੇ ਤਿੰਨ ਲੱਖ ਵੋਟਾ

ਪ੍ਰਮੁੱਖ ਪਾਰਟੀਆਂ ਵਿੱਚੋ 2 ਪਾਰਟੀਆਂ ਨੇ ਜਿੱਤਣ ਵਾਲੇ ਅਤੇ ਦੋ ਨੇ ਹਾਰਨ ਵਾਲੇ ਉਮੀਦਵਾਰਾਂ ਤੇ ਖੇੜ੍ਹਿਆ ਦਾਅ

ਗੁਰਦਾਸਪੁਰ, 7 ਮਈ 2024 (ਮੰਨਨ ਸੈਣੀ)। ਲੋਕ ਸਭਾ ਚੋਣਾ ਦੇ ਆਖਿਰੀ ਚਰਨ ਦਾ ਵੀ ਬਿਗੁਲ ਵੱਜ ਚੁੱਕਾ ਹੈ। 1 ਜੂਨ ਨੂੰ ਪੰਜਾਬ ਅੰਦਰ ਵੋਟਾਂ ਪੈਣ ਜਾ ਰਹਿਆਂ ਹਨ ਅਤੇ ਸਾਰੇ ਹੀ ਦੇਸ਼ ਦੇ ਚੋਣ ਨਤੀਜੇ 4 ਜੂਨ ਨੂੰ ਆਉਣਗੇਂ। ਗੱਲ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਕਰਿਏ ਤਾਂ ਇਸ ਵਾਰ ਹਲਕਾ ਗੁਰਦਾਸਪੁਰ ਤੋਂ 16 ਲੱਖ 14 ਹਜਾਰ 387 ਵੋਟਰ ਹਨ ਜੋ ਆਪਣੇ ਮੱਤ ਦਾ ਇਸਤੇਮਾਲ ਕਰਨਗੇਂ। ਜਿਸ ਵਿੱਚ 18-19 ਸਾਲ ਵਾਲੇ ਵੋਟਰਾਂ ਦੀ ਸੰਖਿਆ 48 ਹਜਾਰ 104 ਹੈ ਜਦਕਿ 80 ਤੋਂ ਜਿਆਦਾ ਉਮਰ ਦੇ ਵੋਟਰਾਂ ਦੀ ਗਿਣਤੀ 35 ਹਜਾਰ 629 ਹੈ।

2019 ਦੀਆਂ ਚੋਣਾਂ ਤੋਂ ਵਰਤਮਾਨ ਦੀ ਗੱਲ ਕਰੀਏ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ 2019 ਵਿੱਚ ਆਮ ਆਮਦੀ ਪਾਰਟੀ ਬੇਹੱਦ ਮਜਬੂਤੀ ਨਾਲ ਸਾਹਮਣੇ ਆਈ ਅਤੇ 2024 ਵਿੱਚ ਮੰਤਰੀ ਅਤੇ ਪੰਜਾਬ ਦੇ ਚੇਅਰਮੈਨਾ ਬਦੌਲਤ ਕਿੱਤੇ ਅੱਗੇ ਜਾ ਪਹੁੰਚੀ ਹੈ। ਇਸ ਦਾ ਅੰਦਾਜਾ ਆਂਕੜ੍ਹਿਆ ਅਨੁਸਾਰ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ 2019 ਵਿੱਚ ਮਹਿਜ 27 ਹਜਾਰ 744 ਵੋਟਾਂ ਤੇ ਸਿਮਟ ਜਾਣ ਵਾਲੀ ਆਮ ਆਦਮੀ ਪਾਰਟੀ ਨੇ 2022 ਵਿੱਚ ਦੂਸਰੀ ਸੱਭ ਤੋਂ ਵੱਡੀ ਪਾਰਟੀ ਵਜੋ ਜਿੱਤ ਦਰਜ ਕਰਵਾਈ ਅਤੇ ਕਰੀਬ ਸਾਢੇ ਤਿੰਨ ਲੱਖ ਵੋਟ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪ੍ਰਾਪਤ ਕੀਤੀਆ। ਇਸ ਦੌਰਾਨ ਅਕਾਲੀ ਦੂਸਰੇ ਅਤੇ ਭਾਜਪਾ ਚੌਥੇ ਸਥਾਨ ਤੇ ਰਹੀ। ਪਰ ਮੌਜੂਦਾ ਸਮੇਂ ਦੌਰਾਨ ਆਪ ਸੱਤਾ ਵਿੱਚ ਹੈ।

2022 ਦੇ ਆਂਕੜਿਆ ਅਨੁਸਾਰ ਸੱਭ ਤੋਂ ਵੱਡੀ ਪਾਰਟੀ ਵਜੋਂ ਕਾਂਗਰਸ ਉਭਰੀ ਜਿਸ ਨੇ 4 ਲੱਖ 943 ਵੋਟਾਂ ਹਾਸਿਲ ਕੀਤੀਆਂ ਅਤੇ ਆਮ ਆਮਦੀ ਪਾਰਟੀ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ 3 ਲੱਖ 48 ਹਜਾਰ 649 ਵੋਟਾਂ ਲੈ ਕੇ ਦੂਜੇ ਸਥਾਨ ਤੇ ਰਹੀ। ਅਕਾਲੀ ਦਲ ਨੇ 1 ਲੱਖ 82 ਹਜਾਰ 919 ਵੋਟਾਂ ਲੈ ਕੇ ਤੀਜਾ ਅਤੇ ਭਾਜਪਾ ਨੇ 1 ਲੱਖ 64 ਹਜਾਰ 852 ਲੱਖ ਵੋਟਾਂ ਲੈ ਕੇ ਚੌਥਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਅਕਾਲੀ ਅਤੇ ਭਾਜਪਾ ਨੇ ਵੱਖ ਵੱਖ ਚੋਣਾ ਲੜ੍ਹਿਆਂ ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਜਾਹਿਰ ਹੋਇਆ। ਜਦਕਿ 2019 ਦਿਆਂ ਲੋਕ ਸਭਾ ਚੋਣਾ ਵਿੱਚ ਜੱਦ ਇਨ੍ਹਾਂ ਦਾ ਗਠਬੰਧਨ ਸੀ ਤਾਂ ਇਹ ਗਠਬੰਧਨ ਬਤੋਰ ਫਿਲਮੀ ਚੇਹਰੇ ਸੰਨੀ ਦਿਓਲ ਦੀ ਬਦੌਲਤ ਸੱਭ ਤੋਂ ਵੱਡੇ ਚੇਹਰੇ ਦੇ ਤੌਰ ਤੇ ਉਭਰੀਆਂ ਅਤੇ 5 ਲੱਖ 58 ਹਜਾਰ 719 ਵੋਟਾਂ ਹਾਸਿਲ ਕੀਤੀਆਂ। ਇਸ ਸਮੇਂ ਦੌਰਾਨ ਕਾਂਗਰਸ ਨੇ ਦੀ ਝੋਲੀ 4 ਲੱਖ 76 ਹਜਾਰ 260 ਵੋਟਾਂ ਹਾਸਿਲ ਕੀਤੀਆਂ। ਜਿਸ ਵਿੱਚ ਸੁਨੀਲ ਜਾਖੜ੍ਹ ਕਾਂਗਰਸ ਤੋਂ ਲੜ੍ਹ ਰਹੇ ਹਨ ਜੋ ਹੁਣ ਭਾਜਪਾ ਦੇ ਪ੍ਰਧਾਨ ਹਨ।

ਪਰ ਅਸਲੀਅਤ ਹੈ ਕਿ 2019 ਤੋਂ ਬਾਅਦ ਹੁਣ 2024 ਅੰਦਰ ਸਾਰੇ ਸਮੀਕਰਨ ਬਦਲ ਗਏ ਹਨ। 2022 ਦੌਰਾਨ ਜਿੱਥੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਬਦਲਾਵ ਲਿਆਦੇ ਹੋਏ ਪੂਰੇ ਪੰਜਾਬ ਅੰਦਰ ਸਰਕਾਰ ਬਣਾਈ, ਉੱਥੇ ਹੀ ਕਾਂਗਰਸ ਦੇ ਨਾਮੀ ਕਦਵਾਰ ਨੇਤਾਵਾਂ ਦੀ ਬਦੌਲਤ ਗੁਰਦਾਸਪੁਰ ਅੰਦਰ ਦੂਸਰੇ ਸਥਾਨ ਤੇ ਰਹੀ। ਕਿਸਾਨ ਅੰਦੋਲਨ ਨੇ ਜਿੱਥੇ ਪਹਿਲ੍ਹਾਂ ਅਕਾਲੀ (ਨਹੂੰ ) ਭਾਜਪਾ (ਮਾਸ) ਦਾ ਰਿਸ਼ਤਾ ਅੱਡ ਕੀਤਾ ਉਥੇ ਹੀ 2024 ਅੰਦਰ ਇਹ ਰਿਸ਼ਤਾ ਮੁੱੜ ਨਾ ਬਹਾਲ ਹੋਵੇ ਇਸ ਤੇ ਵੀ ਧਿਆਨ ਦਿੱਤਾ। ਰਹਿ ਸਹਿ ਕਸਰ ਮੁੱੜ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਭਾਜਪਾ ਨੇ ਆਪ ਖਰਾਬ ਕਰ ਲਈ। ਜਿਸ ਦੇ ਸਿੱਟੇ ਵੱਜੋ ਅੱਜ ਭਾਜਪਾ ਦਾ ਕਿਸਾਨਾਂ ਵੱਲੋਂ ਵਿਰੋਧ ਹੋ ਰਿਹਾ ਅਤੇ ਅਕਾਲੀ ਦੱਲ ਵੀ 2027 ਨੂੰ ਮੁੱਖ ਰੱਖਦੇ ਹੋਏ ਆਪਣੀ ਹੋਂਦ ਦੀ ਲੜ੍ਹਾਈ ਲੜ੍ਹ ਰਿਹਾ।

ਗੱਲ ਅਗਰ ਉਮੀਦਵਾਰਾਂ ਦੀ ਕਰੀਏ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਅੰਦਰ ਜਿੱਤੇ ਹੋਏ ਉਮੀਦਵਾਰਾਂ ਤੇ ਦਾਅ ਖੇੜ੍ਹਿਆ ਜੱਦਕਿ ਭਾਜਪਾ ਅਤੇ ਅਕਾਲੀ ਦਲ ਵੱਲੋਂ ਹਾਰੇ ਹੋਏ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਹਾਲਾਕਿ ਗੁਰਦਾਸਪੁਰ ਹਲਕਾ ਐਸਾ ਹਲਕਾ ਹੈ ਜਿੱਥੇ ਸਾਰੇ ਹੀ ਸੀਨੀਅਰ ਉਮੀਦਵਾਰ ਚੌਣ ਦੰਗਲ ਵਿੱਚ ਹਨ। ਕਾਂਗਰਸ ਵੱਲੋ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਦਾਅ ਖੇੜੀਆ ਗਿਆ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਅਤੇ ਪਾਰਟੀ ਦੇ ਉਪ ਪ੍ਰਧਾਨ ਅਮਨਸ਼ੇਰ ਸਿੰਘ ਕਲਸੀ ਨੂੰ ਚੋਣ ਅਖਾੜੇ ਵਿੱਚ ਉਮੀਦਵਾਰ ਉਤਾਰੀਆਂ ਗਿਆ ਹੈ। ਭਾਜਪਾ ਵੱਲ਼ੋਂ ਤਿੰਨ ਵਾਰ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਦਿਨੇਸ਼ ਬੱਬੂ ਤੇ ਜੋਰ ਆਜਮਾਇਸ ਕੀਤੀ ਜਾ ਰਹੀ ਹੈ ਉੱਥੇ ਹੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਅਤੇ ਸੀਨੀਅਰ ਪਾਰਟੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਦਲਜੀਤ ਚੀਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਪਰ ਸੂਤਰਾਂ ਦੀ ਮੰਨਿਏ ਤਾਂ ਬੇਸ਼ੱਕ ਇਸ ਵਾਰ ਲੜ੍ਹਾਈ ਮੋਦੀ ਨਾਲ ਹੈ ਪਰ ਬੇਸ਼ੱਕ ਇੰਡੀਆ ਗਠਬੰਧਨ ਵੱਲੋ ਪ੍ਰਧਾਨਮੰਤਰੀ ਦੇ ਚੇਹਰੇ ਦਾ ਐਲਾਨ ਨਹੀਂ ਕੀਤਾ ਗਿਆ। ਪਰ ਇਹਨ੍ਹਾਂ ਚੋਣਾ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਚੋਣ ਨਹੀਂ ਲੜ੍ਹ ਰਹੇ ਇਸ ਵਾਰ ਚੋਣ ਲੜ੍ਹ ਰਹੇ ਹਨ ਹਲਕਾ ਇੰਚਾਰਜ। ਜਿਨ੍ਹਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਕਿ ਜਿਸਦੀ ਲੀਡ ਨਹੀਂ ਉਸ ਨੂੰ ਟਿਕਟ ਨਹੀਂ ਸੋ ਸਾਰੀਆਂ ਹੀ ਪਾਰਟੀ ਦੇ ਹਲਕੇ ਇੰਚਾਰਜ਼ਾ ਦੀ ਕਿਸਮਤ ਇਸ ਵੇਲੇ ਦਾਅ ਤੇ ਲੱਗੀ ਹੋਈ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਾਰੇ ਹੀ ਅਣਥੱਕ ਮਿਹਨਤ ਕਰਨ ਦੀ ਗੱਲ ਆਖ ਰਹੇ ਹਨ ਪਰ ਕੌਣ ਲੋਕਾਂ ਦੀ ਕਚਿਹਰੀ ਤੱਕ ਪਹੁੰਚਦੇ ਹੋਏ ਲੋਕਾਂ ਨੂੰ ਆਪਣੇ ਨਾਲ ਜੋੜਦੇ ਹਨ ਇਹ ਅਗਾਮੀ ਸਮੇਂ ਦੌਰਾਨ ਵੇਖਣਾ ਹੋਵੇਗਾ।

ਪਰ ਗੱਲ ਅਗਰ ਵੋਟਰਾਂ ਦੀ ਕਰਿਏ ਤਾਂ ਇਨ੍ਹਾਂ ਚੋਣਾ ਦੌਰਾਨ ਮਹਿੰਗਾਈ, ਬੇਰੋਜਗਾਰੀ, ਭ੍ਰਿਸ਼ਟਾਚਾਰ, ਮੰਦੀ ਮੁੱਖ ਮੁੱਦਾ ਰਹਿ ਸਕਦਾ ਹੈ। ਜਦਕਿ ਦੂਸਰਾ ਮੁੱਦਾ ਨੌਕਰੀਆਂ ਅਤੇ ਆਮ ਲੋਕਾਂ ਨੂੰ ਮਿਲਣ ਵਾਲੀ ਸਹੁਲਤ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਧਾਰਮਿੱਕ ਮੁੱਦਾ ਬੱਸ ਇਕ ਵਰਗ ਤੱਕ ਸੀਮਿਤ ਹੈ ਅਤੇ ਲੋਕ ਮੁੱਖ ਮੁੱਦਿਆ ਨੂੰ ਜਿਆਦਾ ਤਰਜੀਹ ਦੇ ਰਹੇ ਹਨ। 65 ਪ੍ਰਤਿਸ਼ਤ ਲੋਕ ਬਿਜਲੀ ਦੇ ਜੀਰੋਂ ਬਿਲ ਨੂੰ ਲੈ ਕੇ ਗੱਲ ਕਰ ਰਹੇ ਹਨ ਜਦਕਿ 20 ਪ੍ਰਤਿਸ਼ਤ ਲੋਕ ਮੁਫਤ ਮਿਲਣ ਵਾਲੇ ਅਨਾਜ ਅਤੇ ਮਹਿਜ 3 ਤੋਂ 4 ਪ੍ਰਤਿਸ਼ਤ ਲੋਕ ਧਰਮ ਨੂੰ ਪ੍ਰਾਰਥਮਿਕਤਾ ਦੇ ਰਹੇ ਹਨ ਬਾਕਿ ਲੋਕਾਂ ਦੀ ਅਸਲ ਰਾਏ ਵੋਟਾਂ ਤੋਂ ਬਾਅਦ ਹੀ ਸਾਹਮਣੇ ਆਵੇਗੀ। ਇਸ ਦੌਰਾਨ ਕਿਸਾਨਾਂ ਨਾਲ ਜੱਦ ਗੱਲ ਕੀਤੀ ਗਈ ਕਿ ਕੇਂਦਰ ਸਰਕਾਰ ਤੋਂ ਰਾਸ਼ੀ ਮਿਲ ਰਹੀ ਹੈ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਸਾਡੀ ਮਿਹਨਤ ਦਾ ਕੀ ਮੁੱਲ ਲਗਾਇਆ ਜਾ ਰਿਹਾ।

Written By
The Punjab Wire