ਗੁਰਦਾਸਪੁਰ

ਸਵਰਨ ਸਲਾਰੀਆ ਨੇ ਦਿੱਤੀ ਆਪਣੇ ਸਮਰਥਕਾ ਨੂੰ 11 ਮਈ ਦੀ ਤਰੀਕ

ਸਵਰਨ ਸਲਾਰੀਆ ਨੇ ਦਿੱਤੀ ਆਪਣੇ ਸਮਰਥਕਾ ਨੂੰ 11 ਮਈ ਦੀ ਤਰੀਕ
  • PublishedMay 3, 2024

ਗੁਰਦਾਸਪੁਰ, 3 ਮਈ 2024 (ਦੀ ਪੰਜਾਬ ਵਾਇਰ)। ਟਿਕਟ ਨਾ ਮਿਲਣ ਤੋਂ ਨਾਰਾਜ ਭਾਜਪਾ ਦੇ ਸੀਨੀਅਰ ਨੇਤਾ, ਉਘੇ ਸਮਾਜ ਸੇਵੀ ਅਤੇ ਧਾਰਮਿਕ ਆਗੂ ਸਵਰਨ ਸਲਾਰੀਆ ਵੱਲੋਂ ਆਪਣੇ ਵਰਕਰਾਂ ਅਤੇ ਸਮਰਥਕਾ ਨੂੰ 11 ਮਈ ਦੀ ਤਰੀਕ ਦੇ ਦਿੱਤੀ ਗਈ ਹੈ। ਸਲਾਰੀਆ ਇਸ ਦਿਨ ਆਪਣੇ ਵਰਕਰਾਂ ਅਤੇ ਸਮਰਥਕਾ ਨਾਲ ਪਰਮਾਨੰਦ ਵਿੱਚ ਬੈਠਕ ਕਰਨਗੇ ਅਤੇ ਅੱਗੇ ਦੀ ਰਣਨੀਤੀ ਤਿਆਰ ਕਰਨਗੇ।

ਸਵਰਨ ਸਲਾਰੀਆ ਵੱਲੋਂ ਵੀਡੀਓ ਪਾ ਕੇ ਸੰਦੇਸ਼ ਦਿੱਤਾ ਗਿਆ ਹੈ ਕਿ ਜਿੱਦਾ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਮੈਂ ਕਦੋ ਕੀ ਕਰਾਂਗਾ। ਉਨ੍ਹਾਂ ਕਿਹਾ ਕਿ ਜਿਹੜ੍ਹਾ ਵੀ ਸਲਾਰੀਆ ਨੂੰ ਗੁਰਦਾਸਪੁਰ ਦਾ ਸਾਂਸਦ ਵੇਖਣਾ ਚਾਹੁੰਦਾ ਹੈ ਉਹ ਉੱਥੇ ਪਹੁੰਚਣ ਤਾਂ ਜੋ ਉਨ੍ਹਾਂ ਦੀ ਰਾਏ ਲਈ ਜਾ ਸਕੇ। ਇਸ ਦਿਨ ਕਾਗਜ ਦਾਖਲ ਕਰਨ ਦੀ ਵੀ ਤਰੀਕ ਤੇ ਵਿਚਾਰ ਕੀਤਾ ਜਾਵੇਗਾ। ਹਾਲਾਕਿ ਉਨ੍ਹਾਂ ਕਿਹਾ ਕਿ ਮੀਡੀਆ ਇਸ ਵਿੱਚ ਨਹੀਂ ਸੱਦੀ ਜਾ ਰਹੀ ਅਤੇ ਇਸ ਤੋਂ ਅਗਲੇ ਦਿਨ ਬਾਅਦ ਪੱਤਰਕਾਰ ਵਾਰਤਾ ਕਰ ਸਾਰੀ ਗੱਲ ਦੱਸੀ ਜਾਵੇਗੀ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਗਰ ਸਲਾਰੀਆ ਚੋਣ ਲੜਣ ਦਾ ਫੈਸਲਾ ਲੈਂਦੇ ਹਨ ਤਾਂ ਗੁਰਦਾਸਪੁਰ ਅੰਦਰ ਸਾਰੇ ਸਮੀਕਰਨ ਬਦਲ ਜਾਣਗੇ ਅਤੇ ਵੋਟਾ ਦਾ ਵੱਡਾ ਹੇਰ ਫੇਰ ਹੋਵੇਗਾ।

Written By
The Punjab Wire