Close

Recent Posts

ਗੁਰਦਾਸਪੁਰ

ਐਮ.ਸੀ. ਯੋਗੇਸ਼ ਸ਼ਰਮਾ ਨੇ ਦਰਬਾਰ ਸ੍ਰੀ ਧਿਆਨਪੁਰ ਧਾਮ ਵਿਖੇ ਸ੍ਰੀ ਗੁਰੂ ਮਹਾਰਾਜ ਰਾਮ ਸੁੰਦਰ ਦਾਸ ਜੀ ਤੋਂ ਲਿਆ ਅਸ਼ੀਰਵਾਦ

ਐਮ.ਸੀ. ਯੋਗੇਸ਼ ਸ਼ਰਮਾ ਨੇ ਦਰਬਾਰ ਸ੍ਰੀ ਧਿਆਨਪੁਰ ਧਾਮ ਵਿਖੇ ਸ੍ਰੀ ਗੁਰੂ ਮਹਾਰਾਜ ਰਾਮ ਸੁੰਦਰ ਦਾਸ ਜੀ ਤੋਂ ਲਿਆ ਅਸ਼ੀਰਵਾਦ
  • PublishedOctober 27, 2026

ਗੁਰਦਾਸਪੁਰ, 27 ਅਕਤੂਬਰ ( ਮੰਨਨ ਸੈਣੀ)– ਐਮ.ਸੀ. ਯੋਗੇਸ਼ ਸ਼ਰਮਾ ਪਾਵਨ ਦਰਬਾਰ ਸ੍ਰੀ ਧਿਆਨਪੁਰ ਧਾਮ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਮਹਾਰਾਜ ਰਾਮ ਸੁੰਦਰ ਦਾਸ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ।

ਇਸ ਮੌਕੇ ਯੋਗੇਸ਼ ਸ਼ਰਮਾ ਨੇ ਕਿਹਾ ਕਿ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦੀ ਪਾਵਨ ਧਰਤੀ ਧਿਆਨਪੁਰ ਧਾਮ ਦੇਸ਼-ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਅਤੇ ਸ਼ਰਧਾ ਦਾ ਇਕ ਮਹੱਤਵਪੂਰਨ ਕੇਂਦਰ ਹੈ। ਇਸ ਪਵਿੱਤਰ ਅਸਥਾਨ ਨਾਲ ਲੱਖਾਂ ਸ਼ਰਧਾਲੂਆਂ ਦੀ ਡੂੰਘੀ ਆਸਥਾ ਜੁੜੀ ਹੋਈ ਹੈ। ਇੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ, ਜਿਸ ਕਾਰਨ ਦਰਬਾਰ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਸੰਤਾਂ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਮਨੁੱਖ ਨੂੰ ਭਗਤੀ, ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਅਜਿਹੇ ਪਵਿੱਤਰ ਧਾਰਮਿਕ ਅਸਥਾਨ ਮਨੁੱਖ ਦੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਵਿੱਚ ਪਿਆਰ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਦਰਬਾਰ ਸ੍ਰੀ ਧਿਆਨਪੁਰ ਧਾਮ ਵਿਖੇ ਸ਼ਰਧਾ ਨਾਲ ਆਉਣ ਵਾਲੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਸ਼ਰਧਾਲੂਆਂ ਦੀ ਇਸ ਪਾਵਨ ਅਸਥਾਨ ਨਾਲ ਅਟੁੱਟ ਆਸਥਾ ਜੁੜੀ ਹੋਈ ਹੈ।
ਇਸ ਮੌਕੇ ਸਿਕੰਦਰ ਲਾਲ ਸ਼ਰਮਾ, ਸ਼ਿਵ ਪ੍ਰਸਾਦ, ਅਮਨ, ਮਾਨਵ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਸਨ।

Written By
The Punjab Wire