ਗੁਰਦਾਸਪੁਰ ਪੰਜਾਬ

ਸੁਖਜਿੰਦਰ ਰੰਧਾਵਾ ਦੇ ਹੱਕ ਵਿੱਚ ਇੱਕਠੇ ਨਿੱਤਰੇ ਸਾਰੇ ਕਾਂਗਰਸੀ, ਸੰਨੀ ਦਿਓਲ, ਆਪ ਤੇ ਲਾਏ ਨਿਸ਼ਾਨੇ

ਸੁਖਜਿੰਦਰ ਰੰਧਾਵਾ ਦੇ ਹੱਕ ਵਿੱਚ ਇੱਕਠੇ ਨਿੱਤਰੇ ਸਾਰੇ ਕਾਂਗਰਸੀ, ਸੰਨੀ ਦਿਓਲ, ਆਪ ਤੇ ਲਾਏ ਨਿਸ਼ਾਨੇ
  • PublishedMay 3, 2024

ਗੁਰਦਾਸਪੁਰ, 3 ਅਪ੍ਰੈਲ 2024 (ਮੰਨਨ ਸੈਣੀ)। ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਪਠਾਨਕੋਟ ਅੰਦਰ ਇੱਕ ਪ੍ਰੈਸ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਇੱਕੋ ਪਲੇਟਫਾਰਮ ਤੋਂ ਸਾਰੀ ਹੀ ਸੀਨੀਅਰ ਲੀਡਰਸ਼ਿਪ ਇੱਕ ਜੁੱਟ ਨਜ਼ਰ ਆਈ।

ਇਕ ਮੰਚ ਤੇ ਇੱਕਠੇ ਹੋਏ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਦਲ ਦੇ ਨੇਤਾ ਅਤੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ, ਗੁਰਦਾਸਪੁਰ ਤੋਂ ਮੌਜੂਦਾ ਵਿਧਾਇਕ ਬਰਿੰਦਰਮੀਤ ਪਾਹੜਾ, ਪਠਾਨਕੋਟ ਤੋਂ ਸਾਬਕਾ ਵਿਧਾਇਕ ਅਮਿਤ ਵਿਜ, ਗੁਰਦਾਸਪੁਰ ਯੂਥ ਕਾਂਗਰਸ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਸੀਨੀਅਰ ਕਾਂਗਰਸੀ ਦਿਨੇਸ਼ ਮਹਾਜਨ ਆਦਿ ਇੱਕੋ ਮੰਚ ਤੋਂ ਸੁਖਜਿੰਦਰ ਰੰਧਾਵਾ ਅਤੇ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆਏ।

ਇਸ ਪਲੇਟਫਾਰਮ ਦੌਰਾਨ ਕਾਂਗਰਸ ਵੱਲੋਂ ਭਾਜਪਾ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕੀਤੇ ਗਏ। ਇਸ ਦੌਰਾਨ ਭਾਜਪਾ ਦੇ ਸਾਂਸਦ ਸਨੀ ਦਿਓਲ ਨੂੰ ਵੀ ਕਰੜੇ ਹੱਥੀ ਲਿਆ ਗਿਆ। ਪ੍ਰਤਾਪ ਬਾਜਵਾ ਵੱਲੋਂ ਪ੍ਰਧਾਨਮੰਤਰੀ ਮੋਦੀ ਤੇ ਸਵਾਲ ਚੁੱਕਦੇ ਹੋਏ ਰਾਜਪੂਤਾ ਦੇ ਭਾਜਪਾ ਖਿਲਾਫ਼ ਵਿਰੋਧ ਦੀ ਵੀ ਗੱਲ ਕਹੀ ਗਈ। ਉਕਤ ਆਗੂਆ ਵੱਲੋਂ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਨੂੰ ਲੋਕਾਂ ਅੱਗੇ ਰੱਖਿਆ ਗਿਆ।

ਇੱਥੇ ਦੱਸਣਯੋਗ ਹੈ ਕਿ ਬਰਿੰਦਰਮੀਤ ਸਿੰਘ ਪਾਹੜਾ ਅਤੇ ਅਮਿਤ ਵਿਜ ਵੀ ਟਿਕਟ ਦੀ ਰੇਸ ਵਿੱਚ ਸਨ। ਪਰ ਉਨ੍ਹਾਂ ਵੱਲੋਂ ਵੀ ਪਾਰਟੀ ਹਾਈਕਮਾਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹੋਏ ਲਗਾਤਾਰ ਸੁਖਜਿੰਦਰ ਰੰਧਾਵਾ ਦਾ ਸਾਥ ਦਿੱਤਾ ਜਾ ਰਿਹਾ ਹੈ। ਬਰਿੰਦਰਮੀਤ ਪਾਹੜਾ, ਅਮਿਤ ਵਿਜ, ਦੀਨਨਗਰ ਦੇ ਵਿਧਾਇਕ ਅਰੂਣਾ ਚੌਧਰੀ, ਸੁਜਾਨਪੁਰ ਤੋਂ ਵਿਧਾਇਕ ਨਰੇਸ਼ ਵਿਜ, ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਵੀ ਫੈਸਲੇ ਨੂੰ ਪ੍ਰਵਾਨ ਕਰਦੇ ਹੋਏ ਕਾਂਗਰਸ ਲਈ ਕੰਮ ਕਰ ਰਿਹਾ। ਹਾਲਾਕਿ ਇਕ ਤੋਂ ਪਹਿਲ੍ਹਾ ਇਨ੍ਹਾਂ ਵਿੱਚ ਗੁਟਬੰਦੀ ਦੀ ਗੱਲ ਦੱਸੀ ਜਾ ਰਹੀ ਸੀ।

Written By
The Punjab Wire