ਗੁਰਦਾਸਪੁਰ, 3 ਮਈ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਇਸ ਵੇਲੇ ਮੁੱੜ ਫੇਰ ਚਰਚਾ ਵਿੱਚ ਹਨ। ਇਸ ਦਾ ਕਾਰਨ ਦਿਨੇਸ਼ ਕੁਮਾਰ ਬੱਬੂ ਦੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਨਹੀਂ, ਯਾਂ ਉਨ੍ਹਾਂ ਦੇ ਸਮਰਥਕਾ ਵੱਲੋਂ ਕਰਵਾਈ ਜਾ ਰਹੀ ਬੱਬੇ ਬੱਲੇ ਨਹੀ। ਬਲਕਿ ਉਨ੍ਹਾਂ ਲਈ ਸ਼ੋਸ਼ਲ ਮੀਡੀਆ ਤੇ ਪੈਸੇ ਦੇ ਕੇ ਪ੍ਰਚਾਰ ਕਰ ਰਿਹਾ ਗੋਸਟ ਮੀਡੀਆ (GHOST MEDIA) ਦਾ ਨਾਮ ਹੈ। ਪੰਜਾਬੀ ਵਿੱਚ ਗੋਸਟ ਨੂੰ ਭੂਤ ਕਿਹਾ ਜਾਂਦਾ ਹੈ।
ਇਸ ਸਬੰਧੀ ਆਮ ਲੋਕਾਂ ਵਿੱਚ ਚਰਚਾ ਅਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਸੱਚ ਵਿੱਚ ਮੀਡੀਆ ਨੂੰ ਖਰੀਦਿਆ ਗਿਆ ਹੈ, ਜੋ ਉਹ ਆਪਣੇ ਖਾਤੇ ਵਿੱਚੋ ਪੈਸੇ ਲਗਾ ਕੇ ਭਾਜਪਾ ਲਈ ਪ੍ਰਚਾਰ ਕਰ ਰਹੀ ਹੈ ਯਾਂ ਇਹ ਭਾਜਪਾ ਵੱਲੋਂ ਹੀ ਮੀਡੀਆ ਨੂੰ ਬਦਨਾਮ ਕਰਨ ਲਈ ਇੰਜ ਕੀਤਾ ਗਿਆ ਹੈ। ਉਥੇ ਲੋਕਾਂ ਵੱਲੋਂ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਕਿ ਇਹ ਕੋਈ ਕੰਪਨੀ ਹੋਵੇ ਜਿਸ ਨੇ ਆਪਣਾ ਨਾਮ ਰੱਖਿਆ ਹੋਵੇ।
ਹਾਲਾਕਿ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਾਲੇ ਤੱਕ ਉਮੀਦਵਾਰ ਵੱਲੋਂ ਕਾਗਜ ਦਾਖਿਲ ਨਹੀਂ ਕੀਤੇ ਗਏ ਹਨ ਅਤੇ ਕੋਈ ਵੀ ਇਸ ਸਬੰਧੀ ਪ੍ਰਚਾਰ ਕਰ ਸਕਦਾ ਹੈ। ਪਰ ਇਸ ਵਿੱਚ ਮੀਡੀਆ ਦੇ ਨਾਮ ਨੂੰ ਲੈ ਕੇ ਲੋਕਾਂ ਅੰਦਰ ਸ਼ੰਕੇ ਖੜ੍ਹੇ ਹੋਏ ਹਨ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਹੋ ਸਕਦਾ ਹੋਵੇ ਕਿ ਉਮੀਦਵਾਰ ਦਿਨੇਸ਼ ਬੱਬੂ ਦਾ ਇਸ ਵੱਲ ਖਿਆਲ ਹਾਲੇ ਤੱਕ ਨਹੀਂ ਗਿਆ ਹੋਵੇ। ਪਰ ਇਸ ਨੇ ਲੋਕਾਂ ਵਿੱਚ ਚਰਚਾ ਛੇੜ ਦਿੱਤੀ ਹੈ।