ਕੀਲੇ ਲੱਗਭਗ ਸਾਰੇ ਹੀ ਹਲਕਾ ਇੰਚਾਰਜ, ਸਾਰੀ ਕਾਂਗਰਸ ਨੂੰ ਇੱਕੋ ਗੱਡੀ ਤੇ ਸਵਾਰ ਕਰਨ ਚ ਹੋਏ ਕਾਮਯਾਬ
ਗੁਰਦਾਸਪੁਰ, 1 ਮਈ 2024 (ਮੰਨਨ ਸੈਣੀ)। ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਬੁਧਵਾਰ ਨੂੰ ਚੋਣ ਅਖਾੜੇ ਅੰਦਰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਧਮਾਕੇਦਾਰ ਐਂਟਰੀ ਕੀਤੀ ਗਈ ਹੈ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਲੱਗਭਗ ਸਾਰੇ ਹੀ ਹਲਕਾ ਇੰਚਾਰਜਾਂ ਨੂੰ ਕੀਲ ਲਿਆ ਗਿਆ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਜੋਕਿ ਪਹਿਲ੍ਹਾਂ ਕਾਂਗਰਸ ਦੇ ਜਿਲ੍ਹਾਂ ਪ੍ਰਧਾਨ ਵੀ ਰਹੇ ਹਨ ਵੱਲੋਂ ਲੱਗਭਗ ਸਾਰੀ ਹੀ ਕਾਂਗਰਸ ਪਾਰਟੀ ਨੂੰ ਇੱਕੋ ਗੱਡੀ ਤੇ ਸਵਾਰ ਕਰ ਲਿਆ ਗਿਆ ਹੈ।
ਸੁਖਜਿੰਦਰ ਸਿੰਘ ਰੰਧਾਵਾ ਜੋਕਿ ਰਾਜਸਥਾਨ ਅੰਦਰ ਪ੍ਰਭਾਰੀ ਵੀ ਹਨ ਜਾਣਦੇ ਹਨ ਕਿ ਕਿਸ ਤਰ੍ਹਾਂ ਪਾਰਟੀ ਨੂੰ ਇੱਕਠਿਆ ਰੱਖਿਆ ਜਾ ਸਕਦਾ। ਜਿਸ ਦੀ ਤਾਜਾ ਮਿਸਾਲ ਉਨ੍ਹਾਂ ਵੱਲੋਂ ਟਿਕਟ ਦੇ ਚਾਹਵਾਨ ਵਿਧਾਇਕ ਬਰਿੰਦਰਮੀਤ ਪਾਹੜਾ, ਸਾਬਕਾ ਵਿਧਾਇਕ ਅਮਿਤ ਵਿੱਜ, ਵਿਧਾਇਕ ਅਰੁਣਾ ਚੋਧਰੀ ਅਤੇ ਵਿਧਾਇਕ ਨਰੇਸ਼ ਪੁਰੀ ਨੂੰ ਇੱਕੋਂ ਪਲੇਟਫਾਰਮ ਤੇ ਇੱਕਠਿਆ ਕਰ ਕੇ ਦੇ ਦਿੱਤੀ ਗਈ। ਅੱਜ ਸੁਖਜਿੰਦਰ ਰੰਧਾਵਾ ਦੀ ਗੁਰਦਾਸਪੁਰ ਪਹਿਲ੍ਹੀ ਮੀਟਿੰਗ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਹੀ ਰਖਾਈ ਗਈ। ਜਿਸ ਵਿੱਚ ਪਾਹੜਾ ਨੇ ਟਿਕਟ ਨਾ ਮਿਲਣ ਦੇ ਸਾਰੇ ਹੀ ਗਿਲੇ ਸ਼ਿਕਵੇ ਭੁੱਲ ਕੇ ਰੰਧਾਵਾ ਦੇ ਹੱਕ ਵਿੱਚ ਚੱਲਣ ਦੀ ਗੱਲ ਕਹੀ। ਬਰਿੰਦਰਮੀਤ ਪਾਹੜਾ ਵੱਲੋਂ ਪਹਿਲ੍ਹਾਂ ਵੀ ਰੰਧਾਵਾ ਨੂੰ ਵੱਡੇ ਭਰਾ ਦਾ ਰੁੱਤਬਾ ਦਿੱਤਾ ਗਿਆ ਹੈ ਅਤੇ ਉਹ ਉਸ ਤੇ ਖਰ੍ਹੇ ਵੀ ਉਤਰੇ।
ਉੱਧਰ ਰੰਧਾਵਾ ਦੀ ਫੇਰੀ ਵਿੱਚ ਸੁਜਾਨਪੁਰ ਅਤੇ ਪਠਾਨਕੋਟ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ ਵਿਧਾਇਕ ਨਰੇਸ਼ ਪੁਰੀ ਅਤੇ ਸਾਬਕਾ ਵਿਧਾਇਕ ਅਮਿਤ ਵਿਜ ਵੱਲੋਂ ਵੀ ਪਾਰਟੀ ਦਾ ਆਦੇਸ਼ ਪਰਮੋਧਰਮ ਮੰਨ ਲਿਆ ਗਿਆ ਹੈ ਅਤੇ ਰੋਡ ਸ਼ੋ ਅਤੇ ਮੀਟਿੰਗ ਦੌਰਾਨ ਹਾਜਰੀ ਬਣਾ ਕੇ ਯਕੀਣੀ ਬਣਾ ਦਿੱਤਾ ਗਿਆ।
ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਅਰੂਣਾ ਚੌਧਰੀ ਵੱਲੋਂ ਤਾਂ ਕਈ ਦਿਨ ਪਹਿਲ੍ਹਾਂ ਹੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੀ ਕਿ ਕਾਂਗਰਸ ਹਾਈਕਮਾਨ ਦਾ ਫਰਮਾਨ ਜੋ ਵੀ ਹੋਵੇਗਾ ਸਿਰ ਮੱਥੇ। ਜੋ ਉੰਨਾ ਵੱਲੋਂ ਪੁਰਾਣਾ ਸ਼ਾਲਾ ਅੰਦਰ ਰੋਡ ਸ਼ੋ ਕਰ ਕੇ ਭਰਵਾ ਇਕੱਠ ਕਰ ਕੇ ਦੱਸ ਦਿੱਤੀ ਗਈ। ਬਟਾਲਾ ਤੋਂ ਕਾਂਗਰਸੀ ਆਗੂ ਪੱਪੂ ਜਯਤੀਂਪੁਰਾ ਵੱਲੋਂ ਵੀ ਭਰਵਾਂ ਹੁੰਗਾਰਾ ਦੇ ਦਿੱਤਾ ਗਿਆ
ਅਗਾਮੀ ਸਮੇਂ ਦੌਰਾਨ ਲੱਗ ਰਿਹਾ ਕਿ ਜਲਦੀ ਹੀ ਕਾਦੀਆਂ ਅੰਦਰ ਪ੍ਰਤਾਪ ਬਾਜਵਾ ਜੋਕਿ ਹਾਲ ਫਿਲਹਾਲ ਪੰਜਾਬ ਅੰਦਰ ਪ੍ਰਚਾਰ ਕਰ ਰਹੇ ਹਨ ਵੱਲੋਂ ਯਾਂ ਉਨ੍ਹਾਂ ਦੀ ਪਤਨੀ ਚਰਨਜੀਤ ਬਾਜਵਾ ਅਤੇ ਫਤੇਹਗੜ੍ਹ ਚੂੜੀਆਂ ਦੇ ਮੌਜੂਦਾ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਵੀ ਰੰਧਾਵਾ ਦੇ ਹੱਕ ਵਿੱਚ ਮੀਟਿੰਗਾ ਯਾਂ ਰੋਡ ਸ਼ੋ ਕੀਤੇ ਜਾਣਗੇ।
ਪਰ ਸੁਖਜਿੰਦਰ ਰੰਧਾਵਾ ਵੱਲੋਂ ਕੀਤੇ ਗਏ ਰੋਡ ਸ਼ੋ ਨੇ ਅੱਜ ਵਿਰੋਧੀਆ ਨੂੰ ਪੜ੍ਹਨੇ ਪਾ ਦਿੱਤਾ ਹੈ। ਰੰਧਾਵਾ ਦੇ ਰੋਡ ਸ਼ੋ ਦੌਰਾਨ ਕਈ ਜਰ੍ਹਾ ਟ੍ਰੈਫਿਕ ਜਾਮ ਰਿਹਾ ਅਤੇ ਰੰਧਾਵਾ ਦੇ ਪਹੁਚੰਨ ਤੋਂ ਪਹਿਲ੍ਹਾਂ ਸੁਖਜਿੰਦਰ ਰੰਧਾਵਾ ਦੀ ਵਰਕਰ ਉਡੀਕ ਕਰਦੇ ਨਜ਼ਰ ਆਏ। ਹਾਲਾਕਿ ਅਗਾਮੀ ਸਮੇਂ ਦੌਰਾਨ ਕੀ ਹੁੰਦਾ ਹੈ ਇਹ ਭਵਿੱਖ ਦੇ ਗਰਵ ਵਿੱਚ ਹੈ।