ਗੁਰਦਾਸਪੁਰ ਪੰਜਾਬ

ਕੀ ਸਵਰਨ ਸਲਾਰੀਆ ਇਸ ਵਾਰ ਹੌਸਲਾ ਦਿਖਾਉਣਗੇ ਯਾਂ ਬੱਸ ਫੜ੍ਹਲੋ ਫੜ੍ਹਲੋ ਹੀ ਕੀਤੀ ਜਾ ਰਹੀ ਹੈ ?

ਕੀ ਸਵਰਨ ਸਲਾਰੀਆ ਇਸ ਵਾਰ ਹੌਸਲਾ ਦਿਖਾਉਣਗੇ ਯਾਂ ਬੱਸ ਫੜ੍ਹਲੋ ਫੜ੍ਹਲੋ ਹੀ ਕੀਤੀ ਜਾ ਰਹੀ ਹੈ ?
  • PublishedMay 1, 2024

ਆਜਾਦ ਲੜ੍ਹ ਕੇ ਗੁਰਦਾਸਪੁਰ ਦੀ ਰਾਜਨੀਤੀ ਵੱਡਾ ਹੇਰਫੇਰ ਕਰ ਸਕਦੇ ਹਨ ਸਲਾਰੀਆ

ਗੁਰਦਾਸਪੁਰ, 1 ਮਈ 2024 (ਮੰਨਨ ਸੈਣੀ)। ਭਾਜਪਾ ਤੋਂ ਪੰਜਾਬ ਦੇ ਤਤਕਾਲੀਨ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖਿਲਾਫ਼ ਚੋਣ ਲੜ੍ਹ ਚੁੱਕੇ ਨੇਤਾ ਸਵਰਨ ਸਲਾਰੀਆ ਕੀ ਇਸ ਵਾਰ ਹੌਸਲਾ ਦਿਖਾਉਣਗੇਂ ਯਾ ਮਹਿਜ਼ ਉਨ੍ਹਾਂ ਵੱਲੋਂ ਫੜ੍ਹਲੋ ਫੜ੍ਹਲੋ ਹੀ ਕੀਤੀ ਜਾ ਰਹੀ ਹੈ। ਇਹ ਸਵਾਲ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਦਾ ਕਾਰਨ ਸਲਾਰੀਆ ਦਾ ਇੱਕ ਚੰਗਾ ਨਾਮ ਅਤੇ ਵੱਖ ਹੋਂਦ ਦੱਸਿਆ ਜਾ ਰਿਹਾ।

ਗੁਰਦਾਸਪੁਰ ਅੰਦਰ ਇੱਕ ਚੰਗਾ ਵੋਟ ਬੈਂਕ ਹੈ ਜੋਕਿ ਸਵਰਨ ਸਲਾਰੀਆ ਨੂੰ ਇੱਕ ਵੱਡੇ ਧਰਮ ਪ੍ਰਚਾਰਕ ਅਤੇ ਵੱਡੇ ਸਮਾਜ ਸੇਵੀ ਦੇ ਰੂਪ ਵਿੱਚ ਮੰਨਦਾ ਹੈ। ਉਸ ਨੂੰ ਲਗਦਾ ਹੈ ਕਿ ਸਲਾਰੀਆ ਅਗਰ ਲੋਕ ਸਭਾ ਦੀਆਂ ਚੋਣਾ ਲੜ੍ਹਨਗੇ ਤਾਂ ਗੁਰਦਾਸਪੁਰ ਦੀ ਸਿਆਸਤ ਅੰਦਰ ਭੂਚਾਲ ਵੀ ਲਿਆ ਸਕਦੇ ਹਨ। ਜਿਸ ਦਾ ਕਾਰਨ ਇਸ ਵਾਰ ਸਾਰੀਆ ਪਾਰਟੀਆਂ ਦਾ ਵੱਖੋ ਵੱਖ ਚੋਣ ਅਖਾੜੇ ਵਿੱਚ ਲੜ੍ਹਨਾ ਹੈ। ਉਧਰ ਕੁਝ ਕੂ ਲੋਕਾਂ ਦਾ ਕਹਿਣਾ ਹੈ ਕਿ ਉਹ ਬੱਸ ਗੱਲਾ ਕਰਦੇ ਹਨ ਅਤੇ ਭਾਜਪਾ ਖਿਲਾਫ਼ ਚੋਣ ਕਦੇ ਨਹੀਂ ਲੜ੍ਹਨਗੇ ਕਿਓਕਿ ਉਹ ਇੱਕ ਵੱਡੇ ਕਾਰੋਬਾਰੀ ਹਨ।

ਪਰ ਸਲਾਰੀਆ ਵੱਲੋਂ ਜਾਰੀ ਅੱਜ ਬਿਆਨ ਵਿੱਚ ਬੇਸ਼ੱਕ ਫਿਰ ਦੋ ਚਿੱਤੀ ਵਾਲੀ ਸਥਿਤੀ ਦਰਸ਼ਾਈ ਦਿੱਤੀ ਗਈ ਹੈ ਅਤੇ ਲੱਗ ਰਿਹਾ ਹੈ ਕਿ 2019 ਦੀਆਂ ਚੋਣਾਂ ਵੇਲੀ ਰਣਨੀਤੀ ਹੀ ਅਪਣਾਈ ਜਾ ਰਹੀ ਹੈ ਕਿ ਕੋਈ ਮਨਾ ਲਵੇ। ਸਲਾਰੀਆ ਵੱਲੋਂ ਅੱਜ ਲਾਈਵ ਹੋ ਕੇ ਵਰਕਰਾਂ ਅੱਗੇ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਹਜਾਰਾਂ ਲੋਕਾਂ ਦੇ ਫੋਨ ਆਏ ਹਨ ਕਿ ਲੋਕ ਸਭਾ ਦੀ ਚੋਣ ਲੜੋ। ਉਨ੍ਹਾਂ ਕਿਹਾ ਕਿ 48 ਘੰਟੇ ਇੰਤਜਾਰ ਕਰੋ, ਜੋ ਤੁਸੀਂ ਚਾਹੁੰਦੇ ਹੋ ਉਹ ਹੀ ਹੋਵੇਗਾ।

ਹੁਣ ਵੇਖਣਾ ਹੋਵੇਗਾ ਕਿ ਪੋਟਲੀ ਅੰਦਰੋ ਕੀ ਨਿਕਲਣਾ, ਪਰ ਇੱਥੇ ਇਹ ਦੱਸਣਾ ਲਾਜਮੀ ਹੈ ਕਿ ਸਵਰਨ ਸਲਾਰੀਆ ਅਗਰ ਚੋਣ ਲੜ੍ਹਨ ਦਾ ਫੈਸਲਾ ਕਰਦੇ ਹਨ ਤਾਂ ਸਾਰੀਆ ਪਾਰਟੀਆਂ ਦੇ ਸਮੀਕਰਨ ਵਿਗਾੜ ਸਕਦੇ ਹਨ। ਜਿਸਦਾ ਕਾਰਨ ਉਨ੍ਹਾਂ ਦੀ ਧਰਮ ਪ੍ਰਤੀ ਨਿਸ਼ਠਾ, ਲੋਕਾਂ ਦੇ ਮੁੱਦਿਆ ਦੀ ਗੱਲ ਚੁੱਕਣਾ, ਚੰਗੇ ਸਮਾਜ ਸੁਧਾਰਕ ਵਾਲੀ ਛਵੀ ਨੂੰ ਮੰਨੀਆ ਜਾ ਰਿਹਾ ਹੈ।

Written By
The Punjab Wire