ਗੁਰਦਾਸਪੁਰ

2 ਮਾਰਚ ਨੂੰ ਮੌਸਮ ਦੀ ਸੰਭਾਵੀ ਖ਼ਰਾਬੀ ਦੇ ਮੱਦੇਨਜ਼ਰ ਵਿਰਸਾ ਉਤਸਵ ਗੁਰਦਾਸਪੁਰ ਮੁਲਤਵੀ ਕੀਤਾ

2 ਮਾਰਚ ਨੂੰ ਮੌਸਮ ਦੀ ਸੰਭਾਵੀ ਖ਼ਰਾਬੀ ਦੇ ਮੱਦੇਨਜ਼ਰ ਵਿਰਸਾ ਉਤਸਵ ਗੁਰਦਾਸਪੁਰ ਮੁਲਤਵੀ ਕੀਤਾ
  • PublishedFebruary 29, 2024

ਵਿਰਸਾ ਉਤਸਵ ਦੀ ਨਵੀਂ ਤਰੀਕ ਦਾ ਜਲਦ ਕੀਤਾ ਜਾਵੇਗਾ ਐਲਾਨ

ਗੁਰਦਾਸਪੁਰ, 29 ਫਰਵਰੀ 2024(ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ ਗੁਰਦਾਸਪੁਰ ਵਿਖੇ 2 ਮਾਰਚ ਸ਼ਾਮ ਨੂੰ ਕਰਵਾਇਆ ਜਾਣ ਵਾਲਾ ਵਿਰਸਾ ਉਤਸਵ ਮੌਸਮ ਦੀ ਸੰਭਾਵੀ ਖ਼ਰਾਬੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਤਹਿਤ 2 ਮਾਰਚ ਨੂੰ ਮੌਸਮ ਦੇ ਖ਼ਰਾਬ ਰਹਿਣ ਦਾ ਅਨੁਮਾਨ ਹੈ ਅਤੇ ਇਸ ਦਿਨ ਬਾਰਸ਼ ਹੋ ਸਕਦੀ ਹੈ। ਮੌਸਮ ਦੀ ਖ਼ਰਾਬੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ 2 ਮਾਰਚ ਸ਼ਾਮ ਨੂੰ ਹੋਣ ਵਾਲਾ ਵਿਰਸਾ ਉਤਸਵ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰਸਾ ਉਤਸਵ ਦੀ ਨਵੀਂ ਤਰੀਕ ਦਾ ਐਲਾਨ ਜਲਦ ਕੀਤਾ ਜਾਵੇਗਾ।

Written By
The Punjab Wire