ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਵਲੋਂ ਸਾਬਕਾ ਸਰਪੰਚ ਚੌਧਰੀ ਨੰਦ ਲਾਲ ਸੈਣੀ ਦੀ 31ਵੀਂ ਬਰਸੀ ‘ਤੇ ਖੂਨਦਾਨ ਕੈਂਪ ਦਾ ਆਯੋਜਨ
ਦੀਨਾਨਗਰ, 30 ਅਕਤੂਬਰ 2026 (ਮੰਨਨ ਸੈਣੀ)। ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਬਲਾਕ ਦੀਨਾਨਗਰ ਇਕਾਈ ਅਤੇ ਸੈਣੀ ਪਰਿਵਾਰ ਨੇ ਸਾਂਝੇ ਤੌਰ ‘ਤੇ ਸਾਬਕਾ ਸਰਪੰਚ ਚੌਧਰੀ ਨੰਦ ਲਾਲ ਸੈਣੀ ਦੀ 31ਵੀਂ ਬਰਸੀ 28 ਅਕਤੂਬਰ ਨੂੰ ਮਨਾਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਇੱਕ ਖੂਨਦਾਨ ਕੈਪ ਲਗਾਇਆ ਗਿਆ ਜੋਕਿ ਦਯਾਨੰਦ ਮੱਠ ਨੇੜੇ ਸੈਣੀ ਧਰਮਕੰਡਾ ਵਿਖੇ ਲੱਗਿਆ। ਸਮਾਗਮ ਦੀ ਸ਼ੁਰੂਆਤ ਹਵਨ ਯਗ ਨਾਲ ਹੋਈ। ਇਸ ਮੌਕੇ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ ਨੇ ਖੂਨਦਾਨ ਕੀਤਾ।ਸਮਾਗਮ ਚ ਮੁੱਖ ਮਹਿਮਾਨ ਵਜੋਂ ਐਸਪੀ ਜਗਦੀਸ਼ ਰਾਜ ਅਤਰੀ ਨੇ ਸ਼ਿਰਕਤ ਕੀਤੀ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੈਣੀ ਸਮਾਜ ਸਭਾ ਬਲਾਕ ਦੀਨਾਨਗਰ ਦੇ ਪ੍ਰਧਾਨ ਅਤੇ ਸਾਬਕਾ ਈਟੀਓ ਜਗਦੀਸ਼ ਰਾਜ ਸੈਣੀ ਅਤੇ ਸੀਨੀਅਰ ਮੀਤ ਪ੍ਰਧਾਨ ਰਘੂਵੀਰ ਸਿੰਘ ਸੈਣੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੇ ਪਿਤਾ, ਸਾਬਕਾ ਸਰਪੰਚ ਚੌਧਰੀ ਨੰਦ ਲਾਲ ਸੈਣੀ ਜੀ ਦੀ 31ਵੀਂ ਬਰਸੀ ‘ਤੇ ਉਹਨਾਂ ਦੀ ਯਾਦ ਵਿੱਚ ਨਵੀਂ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਖੂਨਦਾਨ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਸਮੇਤ ਲੋਕਾਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ। ਉਨ੍ਹਾਂ ਇਲਾਕੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਲ ਵਿੱਚ ਇੱਕ ਵਾਰ ਖੂਨਦਾਨ ਜਰੂਰ ਕਰਨ ਤਾਂ ਜੋ ਸਮੇਂ ਸਿਰ ਕਿਸੇ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਤੇ ਐਸਪੀ ਜਗਦੀਸ਼ ਰਾਜ ਅਤਰੀ ਨੇ ਸੈਣੀ ਸਮਾਜ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਗੁਰੂ ਦਾ ਅਟੁੱਟ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਐਸਐਸਐਮ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਵਿੰਦਰ ਸਿੰਘ ਸ਼ਾਸਤਰੀ, ਪ੍ਰਿੰਸੀਪਲ ਡਾ.ਮੁਖਵਿੰਦਰ ਸਿੰਘ ਰੰਧਾਵਾ, ਸਰਪੰਚ ਸਤਪਾਲ ਸੈਣੀ, ਐਡਵੋਕੇਟ ਗੌਰਵ ਸੈਣੀ, ਈਸ਼ਵਰ ਸੈਣੀ, ਆਸ਼ੂ ਕੁਮਾਰ ਗੈਰੀ, ਸੰਜੀਵ ਸੈਣੀ, ਗੁਰਨਾਮ ਸਿੰਘ ਸੈਣੀ, ਰਮੇਸ਼ ਅਗਰਵਾਲ, ਡਾ. ਸੁਨੀਲ ਮਹਾਜਨ, ਰਾਜਨ ਗੁਪਤਾ, ਹਰਦੀਪ ਸਿੰਘ ਸੈਣੀ, ਸਰਪੰਚ ਨਾਰਾਇਣ ਸਿੰਘ ਸੈਣੀ, ਅਸ਼ੋਕ ਸੈਣੀ, ਸਰਪੰਚ ਰਾਜੀਵ ਸੈਣੀ, ਸੁਦੇਸ਼ ਸੈਣੀ, ਮਨਦੀਪ ਸੈਣੀ, ਅੰਮ੍ਰਿਤ, ਸੰਧੂ, ਰਾਜੂ ਸਰਪੰਚ, ਬੰਟੀ ਵਰਮਾ, ਅਮਿਤ ਬਾਲੀ, ਸੋਨੂੰ ਅਗਰਵਾਲ, ਕਾਕਾ ਅਗਰਵਾਲ ਤੋਂ ਇਲਾਵਾ ਇਲਾਕੇ ਦੇ ਕਈ ਹੋਰ ਪਤਵੰਤੇ ਮੌਜੂਦ ਸਨ।