ਗੁਰਦਾਸਪੁਰ, 4 ਅਗਸਤ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਨੂੰ ਫੋਨ ਤੋਂ ਧਮਕੀ ਮਿਲੀ ਹੈ। ਇਸ ਸਬੰਧੀ ਥਾਣਾ ਬਹਿਰਾਮਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਧਮਕੀ ਦੀ ਵਜ਼ਿਹ ਰੰਜਿਸ਼ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸੰਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਕਿ ਸ਼ਿਵਬੀਰ ਸਿੰਘ ਪੁੱਤਰ ਬਹਾਦੂਰ ਸਿੰਘ ਵਾਸੀ ਮਕੌੜਾ ਦੇ ਬਿਆਨਾਂ ਤੇ ਇਹ ਮਾਮਲਾ ਸੁਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਡਾਲਾ ਖਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਭਾਰਤੀ ਜੰਨਤਾ ਪਾਰਟੀ (ਭਾਜਪਾ) ਦਾ ਜਿਲਾ ਪ੍ਰਧਾਨ ਹੈ। 2 ਅਗਸਤ 2023 ਨੂੰ ਉਸ ਦੇ ਮੋਬਾਇਲ ਫੋਨ ਤੇ ਵੱਖ-ਵੱਖ ਮੋਬਾਇਲ ਨੰਬਰਾਂ ਤੋਂ 5/7 ਮਿਸ ਕਾਲਾਂ ਅਤੇ ਵੱਟਸਐਪ ਕਾਲਾਂ ਆਈਆਂ। ਇਸ ਸਬੰਧੀ ਲਾਸਟ ਕਾਲ ਵੱਕਤ ਕਰੀਬ 9.57 ਰਾਤ ਤੇ ਆਈ ਜਿਸਨੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਅਤੇ ਜਾਨੋ ਮਾਰਨ ਦੀਆਂ ਧਕਮੀਆਂ ਦਿੱਤੀਆ ਇਸ ਤੋਂ ਬਾਅਦ ਵੀ ਉਸ ਨੂੰ ਲਗਾਤਾਰ ਕਾਲਾਂ ਆਈਆਂ ਜਿਸਦਾ ਮੁਦਈ ਨੇ ਕੋਈ ਜਵਾਬ ਨਹੀ ਦਿੱਤਾ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉੱਕਤ ਨੰਬਰ ਸੁਰਿੰਦਰ ਸਿੰਘ ਉੱਕਤ ਦਾ ਹੈ। ਜੋਂ ਰੰਜਿਸ ਕਰਕੇ ਉਸ ਨੂੰ ਫੋਨ ਕਰ ਰਿਹਾ ਸੀ ਕਿਉਕਿ 10 ਮਈ 2023 ਨੂੰ ਉਕਤ ਦੋਸੀ ਤੇ ਮਾਈਨਿੰਗ ਐਕਟ ਦਾ ਮੁਕਦਮਾ ਦਰਜ ਹੋਇਆ ਸੀ ਜੋ ਮੁਕਦਮਾ ਦਰਜ ਕਰਵਾਉਣ ਦਾ ਜਿੰਮੇਵਾਰ ਮੁਦਈ ਨੂੰ ਸਮਝਦਾ ਹੈ। ਇੰਸਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਕਿ ਇਸ ਸਬੰਧੀ 66 ਆਈਟੀਐਕਟ ਅਤੇ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।