ਪੰਜਾਬ ਮੁੱਖ ਖ਼ਬਰ

ਪੰਜਾਬ ਕੋਲ ਜਲਦ ਹੋਣਗੇ ਨਵੇਂ 7 IAS ਅਧਿਕਾਰੀ- UPSC ਨੂੰ ਪੰਜਾਬ ਸਰਕਾਰ ਨੇ 15 PCS ਅਧਿਕਾਰੀਆਂ ਦਾ ਪੈਨਲ ਭੇਜਿਆ: ਪੜ੍ਹੋ ਪੂਰੀ ਖਬਰ

ਪੰਜਾਬ ਕੋਲ ਜਲਦ ਹੋਣਗੇ ਨਵੇਂ 7 IAS ਅਧਿਕਾਰੀ- UPSC ਨੂੰ ਪੰਜਾਬ ਸਰਕਾਰ ਨੇ 15 PCS ਅਧਿਕਾਰੀਆਂ ਦਾ ਪੈਨਲ ਭੇਜਿਆ: ਪੜ੍ਹੋ ਪੂਰੀ ਖਬਰ
  • PublishedJune 28, 2023

ਚੰਡੀਗੜ੍ਹ:, 28 ਜੂਨ (ਦੀ ਪੰਜਾਬ ਵਾਇਰ)।। ਪੰਜਾਬ ਨੂੰ ਨਵੇਂ 7 ਆਈਏਐਸ ਅਧਿਕਾਰੀ ਇਸੇ ਚਾਲੂ ਵਰ੍ਹੇ ਸਾਲ 2023 ਚ ਮਿਲਣ ਜਾ ਜਲਦ ਮਿਲਣ ਜਾ ਰਹੇ ਹਨ, ਇਹ ਅਧਿਕਾਰੀ  ਪੀਸੀਐਸ ਤੋਂ ਪ੍ਰਮੋਟ ਕਰਕੇ ਬਣਾਏ ਜਾਣਗੇ ਦੀ ਪੰਜਾਬ ਵਾਇਰ ਨੂੰ  ਮਿਲੀ ਜਾਣਕਾਰੀ ਅਨੁਸਾਰ UPSC ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸਿਨਿਓਰਿਟੀ ਦੇ ਹਿਸਾਬ ਨਾਲ PCS  ਅਧਿਕਾਰੀਆਂ ਦੇ ਨਾਵਾਂ ਦੀ ਤਰਤੀਬਵਾਰ ਪੈਨਲ ਅਨੁਸਾਰ  ਸੂਚੀ ਮੰਗੀ ਸੀ । ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ  ਚੀਫ਼ ਸੈਕਟਰੀ ਦਫ਼ਤਰ ਵੱਲੋਂ 15 ਸਨਿਓਰਿਟੀ ਦੇ ਹਿਸਾਬ ਨਾਲ ਪੀਸੀਐਸ ਅਧਿਕਾਰੀਆਂ ਦੇ ਨਾਮਾਂ ਦੀ ਸੂਚੀ  ਵਾਲੀ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੋਂ ਕਲੀਅਰ ਹੋਣ ਉਪਰੰਤ ਯੂ ਪੀ ਐਸ ਈ ਨੂੰ ਭੇਜ ਦਿੱਤੀ ਹੈ ।  ਇਸ ਦੀ ਪੁਸ਼ਟੀ ਪੰਜਾਬ ਦੇ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਨੇ ਕਰਦਿਆਂ ਦੱਸਿਆ ਕਿ ਪੰਜਾਬ ਦੇ ਕੋਟੇ ਦੀਆਂ  ਸਾਲ 2021ਦੀਆਂ 3 ਅਤੇ  ਸਾਲ 2022 ਦੀਆਂ 4 ਸੀਟਾਂ PCS ਤੋਂ ਪ੍ਰਮੋਟੀ ਕੋਟੇ ਦੀਆਂ ਸੀਟਾਂ ਹਨ। ਜਿਸ ਦੇ ਤਹਿਤ ਯੂਪੀਐਸਸੀ ਦੀਆਂ ਗਾਈਡਲਾਈਨਾਂ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਪੀਸੀਐਸ ਅਧਿਕਾਰੀਆਂ ਦੀ ਸਨਿਉਰਿਟੀ ਦੇ ਮੁਤਾਬਕ ਲਿਸਟ ਭੇਜ ਦਿੱਤੀ ਗਈ ਹੈ ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਭੇਜੀ ਗਈ ਸੂਚੀ 15 PCS ਅਧਿਕਾਰੀਆਂ  ਨੂੰ UPSC ਆਪਣੀ  ਅਗਲੀ ਮੀਟਿੰਗ ਵਿੱਚ ਪ੍ਰਕਿਰਿਆ ਪੂਰੀ ਕਰਕੇ 7 ਉਮੀਦਵਾਰਾਂ ਨੂੰ IAS  ਬਣਾਵੇਗਾ। ਸੂਤਰਾਂ  ਮੁਤਾਬਕ ਚੀਫ਼ ਸੈਕਟਰੀ ਦਫਤਰ ਵੱਲੋਂ ਸਨਿਓਰਿਟੀ ਮੁਤਾਬਕ ਸਾਲ 2004 ਬੈਚ ਦੇ ਅਧਿਕਾਰੀ ਸ੍ਰੀ ਰਾਹੁਲ ਚਾਬਾ ਤੋਂ ਸੂਚੀ ਸ਼ੁਰੂ ਕੀਤੀ ਗਈ ਹੈ। ਜਿਨ੍ਹਾਂ ਵਿਚ ਜਸਦੀਪ ਸਿੰਘ ਔਲਖ, ਗੁਰਦੀਪ ਸਿੰਘ ਥਿੰਦ, ਜਗਵਿੰਦਰਜੀਤ ਗਰੇਵਾਲ ਦੇ ਨਾਮ ਪ੍ਰਮੁਖ ਤੌਰ ਤੇ ਸ਼ਾਮਿਲ ਹਨ । ਇਸ ਤੋਂ ਇਲਾਵਾ 2004  ਬੈਂਚ ਦੇ ਸੁਭਾਸ਼ ਚੰਦਰ, ਅਨੁਪਮ ਕਲੇਰ, ਦਲਵਿੰਦਰਜੀਤ ਸਿੰਘ, ਸੁਖਜੀਤ ਪਾਲ ਸਿੰਘ, ਜਸਵੀਰ ਸਿੰਘ -2, ਵਿੰਮੀ ਭੁੱਲਰ, ਦਲਜੀਤ ਕੌਰ, ਨਵਜੋਤ ਕੌਰ, ਰਾਜਦੀਪ ਸਿੰਘ ਬਰਾੜ, ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਹਰਸੁਹਿੰਦਰ ਪਾਲ ਸਿੰਘ ਬਰਾੜ  ਦੇ ਨਾਮ ਭੇਜੀ ਗਈ ਮੁਕੰਮਲ ਸੂਚੀ ਵਿੱਚ ਸ਼ਾਮਲ ਹਨ।

Written By
The Punjab Wire