ਪੰਜਾਬ ਮੁੱਖ ਖ਼ਬਰ

ਡੀ ਆਈ ਜੀ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ਾ ਅਧੀਨ ਕੇਸ ਵਿਚ ਕੀਤਾ ਨਾਮਜ਼ਦ

ਡੀ ਆਈ ਜੀ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ਾ ਅਧੀਨ ਕੇਸ ਵਿਚ ਕੀਤਾ ਨਾਮਜ਼ਦ
  • PublishedJune 29, 2023

ਚੰਡੀਗੜ੍ਹ, 29 ਜੂਨ, 2023 (ਦੀ ਪੰਜਾਬ ਵਾਇਰ)। ਵਿਜੀਲੈਂਸ ਬਿਓਰੋ ਵਲੋਂ ਫਿਰੋਜ਼ਪੁਰ ਦੇ ਸਾਬਕਾ ਅਤੇ ਜਲੰਧਰ ਪੀਏਪੀ ਦੇ ਮੌਜੂਦਾ ਡੀ ਆਈ ਜੀ ਇੰਦਰਬੀਰ ਸਿੰਘ ਨੂੰ ਇਕ ਨਸ਼ਾ ਸਪਲਾਇਰ ਤੋਂ 10 ਲੱਖ ਰੁਪਏ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਇਸ ਡੀ ਆਈ ਜੀ ਨੇ ਨਸ਼ਾ ਤਸਕਰ ਦਾ ਨਾਂ ਕੇਸ ਵਿਚ ਸ਼ਾਮਲ ਨਾ ਕਰਨ ਬਦਲੇ ਇਹ ਰਿਸ਼ਵਤ ਲਈ ਸੀ। ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਵਿਚ ਭਿਖੀਵਿੰਡ ਥਾਣੇ ਵਿਚ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤਾ ਗਿਆ ਸੀ। 

ਵਿਜੀਲੈਂਸ ਬਿਊਰੋ ਦੇ ਐਸ ਐਸ ਪੀ ਅੰਮ੍ਰਿਤਸਰ ਰੇਂਜ ਵਰਿੰਦਰ ਸਿੰਘ ਨੇ ਦੱਸਿਆ ਕਿ ਇੰਦਰਬੀਰ ਸਿੰਘ ਨੂੰ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ। ਪਿਛਲੇ 20 ਜੂਨ ਨੂੰ ਭਿਖੀਵਿੰਡ ਥਾਣੇ ਵਿਚ ਸੁਰਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਜਿਸ ਕੋਲੋਂ 900 ਗ੍ਰਾਮ ਅਫੀਮ ਬਰਾਮਦ ਹੋਈ ਸੀ। ਕੇਸ ਵਿਚ ਪਿਸ਼ੋਰਾ ਸਿੰਘ, ਨਿਸ਼ਾਨ ਸਿੰਘ, ਹੀਰਾ ਸਿੰਘ, ਡੀ ਐਸ ਪੀ ਲਖਬੀਰ ਸਿੰਘ ਤੇ ਹੈਡ ਕਾਂਸਟੇਬਲ ਰਸ਼ਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। 

Written By
The Punjab Wire