ਚੰਡੀਗੜ੍ਹ, 25 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਭਤੀਜੇ-ਭਾਣਜੇ ਵੱਲੋਂ ਪੰਜਾਬ ਦੇ ਖਿਲਾਡੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਬੇਨਤੀ ਭਰੇ ਲਹਿਜ਼ੇ ਵਿੱਚ ਮੁੱਖ ਮੰਤਰੀ ਮਾਨ ਵੱਲੋਂ ਸਾਫ਼ ਸ਼ਬਦਾ ਵਿੱਚ 31 ਮਈ 2 ਵਜੇ ਤੱਕ ਇਹ ਜਾਣਕਾਰੀ ਸਾਂਝੀ ਕਰਨ ਦੀ ਗੱਲ਼ ਕਹੀ ਗਈ ਹੈ। ਇਸ ਨੇ ਨਾਲ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਚੰਨੀ 31 ਮਈ 2 ਵਜੇ ਤੱਕ ਜਾਣਕਾਰੀ ਜਨਤਕ ਨਹੀਂ ਕਰਦੇ ਤਾਂ ਮੁੱਖ ਮੰਤਰੀ ਮਾਨ ਦੋਂ ਵਜੇ ਦੁਪਹਿਰ ਤੋਂ ਬਾਅਦ ਫੋਟੋਆਂ…..ਨਾਮ…ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਣਗੇ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਵੱਲੋਂ ਦੱਸਿਆ ਗਿਆ ਸੀ ਕਿ ਧਰਮਸ਼ਾਲਾ ਮੈਚ ਵੇਖਣ ਦੌਰਾਨ ਉਨ੍ਹਾਂ ਨੂੰ ਪੰਜਾਬ ਵੱਲੋਂ ਖੇਡਦਾ ਕਿਕ੍ਰਟ ਦਾ ਖਿਲਾਡੀ ਮਿਲਿਆ ਸੀ, ਜਿਸ ਨੇ ਦੱਸਿਆ ਸੀ ਕਿ ਤੱਤਕਾਲੀਨ ਮੁੱਖ ਮੰਤਰੀ ਚੰਨੀ ਵੱਲੋਂ ਨੌਕਰੀ ਦੇ ਬਦਲੇ ਉਨ੍ਹਾਂ ਦੇ ਭਾਂਜੇ ਨੂੰ ਮਿਲਣ ਲਈ ਕਿਹਾ ਗਿਆ ਸੀ। ਜੱਦ ਖਿਲਾਡੀ ਭਾਂਣਜੇ ਕੋਲ ਪਹੁੰਚਿਆ ਤਾਂ ਉਸ ਨੇ ਦੋ ਦੀ ਮੰਗ ਕੀਤੀ। ਜੱਦ ਖਿਲਾਡੀ ਦੋ ਲੱਖ ਲੈ ਕੇ ਗਿਆ ਤਾਂ ਭਾਣਜੇ ਵੱਲੋਂ ਖਿਲਾਡੀ ਨਾਲ ਬਦਸਲੂਕੀ ਕਰ ਦੋ ਦਾ ਮਤਲਬ ਦੋ ਕਰੋੜ ਦੱਸਦੇ ਹੋਏ ਖਰੀ ਖੋਟੀ ਸੁਣਾਈ ਗਈ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਕਰਪਸ਼ਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜਿਸਦੇ ਚਲਦੀਆਂ ਅੱਜ ਮੁੱਖ ਮੰਤਰੀ ਵੱਲੋਂ ਚਰਨਜੀਤ ਚੰਨੀ ਨੂੰ ਇਹ ਮੌਕਾ ਦਿੱਤਾ ਗਿਆ ਹੈ। ਹਾਲਾਕਿ ਚੰਨੀ ਵੱਲੋਂ ਇਸ ਨੂੰ ਪਹਿਲ੍ਹਾ ਮਹਿਜ਼ ਪਬਲਿਸਿਟੀ ਸਟੰਟ ਕਰਾਰ ਦਿੱਤਾ ਗਿਆ। ਪਰ ਮੁੱਖ ਮੰਤਰੀ ਦਾ ਇਹ ਜਨਤੱਕ ਸੰਦੇਸ਼ ਕੋਈ ਸਟੰਟਬਾਜੀ ਨਹੀਂ ਸ਼ੋ ਕਰ ਰਿਹਾ । ਮੁੱਖ ਮੰਤਰੀ ਦੇ ਇਸ ਸੰਦੇਸ਼ ਨਾਲ ਹੋਰਾਂ ਨੂੰ ਵੀ ਹੱਥਾ ਪੈਰਾਂ ਦੀ ਪੈ ਗਈ ਹੈ ਜਿਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਰਪਸ਼ਨ ਨੂੰ ਸ਼ਹਿ ਦਿੱਤੀ ਸੀ ਯਾ ਰਿਸ਼ਵਤ ਲਈ ਸੀ।