ਚੰਡੀਗੜ੍ਹ, 2 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਨਾ ਕਿਸੇ ਦਾ ਨਾਂ ਲਏ ਟ੍ਹਵੀਟ ਕਰ ਕਵਿਤਾ ਰਾਹੀਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਤੰਜ ਕੱਸੇ ਗਏ ਹਨ। ਆਪਣੀ ਲਿਖਤ ਵਿੱਚ ਮੁੱਖ ਮੰਤਰੀ ਨੇ ਲਿਖਿਆ ਕਿ,
ਇੱਕ ਜ਼ੁਲਮ ਕਰਦੀ ਐ ਤੇ ਇਕ ਜ਼ੁਲਮ ਨੂੰ ਰੋਕਦੀ ਐ…ਤਲਵਾਰ ਤਲਵਾਰ ਚ ਫ਼ਰਕ ਹੁੰਦੈ
ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ…ਪਰਿਵਾਰ ਪਰਿਵਾਰ ‘ਚ ਫ਼ਰਕ ਹੁੰਦੈ,
ਇਕ ਸਹੂਲਤਾਂ ਦਿੰਦੀ ਐ… ਇਕ ਮਾਫ਼ੀਆ ਪਾਲਦੀ ਐ…ਸਰਕਾਰ ਸਰਕਾਰ ‘ਚ ਫ਼ਰਕ ਹੁੰਦੈ…
ਇਕ ਛਪ ਕੇ ਵਿਕਦੈ… ਇਕ ਵਿਕ ਕੇ ਛਪਦੈ… ਅਖ਼ਬਾਰ ਅਖ਼ਬਾਰ ਚ ਫ਼ਰਕ ਹੁੰਦੈ…’
ਨੋਟ : ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡਕੇ..