ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕੰਪਨੀ ਵਿੱਚ ਹੋਈ ਚੋਣ

ਗੁਰਦਾਸਪੁਰ, 24 ਨਵੰਬਰ (ਮੰਨਣ ਸੈਣੀ)। ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਵਾਈਸ-ਚਾਂਸਲਰ ਡਾ: ਸੁਸ਼ੀਲ ਮਿੱਤਲ ਅਤੇ ਰਜਿਸਟਰਾਰ ਡਾ: ਰਾਜੀਵ ਬੇਦੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਯੂਨੀਵਰਸਿਟੀ ਦੇ ਟਰੇਨਿੰਗ ਪਲੇਸਮੈਂਟ ਵਿਭਾਗ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ। ਜਿਸ ਵਿੱਚ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਕੰਪਨੀ ਵਿਚ ਸਾਲ 2018 ਬੈਚ ਦੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ਵਿੱਚ ਹਰਸ਼ ਲਾਬਾ, ਹਾਰਦਿਕ ਸਿੰਘ, ਹਨੀ ਸੋਨੀ, ਮੋਹਿਤ ਸਿੰਘ, ਮੁਨੀਸ਼ ਕੁਮਾਰ, ਰਜਤ ਕੁਮਾਰ, ਸਮਰਪ੍ਰੀਤ ਸਿੰਘ, ਯੁਵੀ ਭਗਤ, ਵੈਭਵ ਮਹਾਜਨ ਅਤੇ ਵਿਕਰਮ ਸ਼ਾਮਲ ਹਨ।

ਪਲੇਸਮੈਂਟ ਅਫ਼ਸਰ ਡਾ: ਸਰਬਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਕਈ ਬਹੁਕੌਮੀ ਕੰਪਨੀਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਹੋਰ ਕੰਪਨੀਆਂ ਯੂਨੀਵਰਸਿਟੀ ਵਿੱਚ ਪਲੇਸਮੈਂਟ ਕਰਨਗੀਆਂ। ਇਸ ਮੌਕੇ ਡਾ: ਸੁਸ਼ੀਲ ਮਿੱਤਲ, ਰਾਜੀਵ ਬੇਦੀ, ਪਲੇਸਮੈਂਟ ਅਫ਼ਸਰ ਡਾ: ਸਰਬਜੀਤ ਸਿੰਘ, ਡਾ: ਆਰ.ਕੇ. ਅਵਸਥੀ ਅਤੇ ਤਰੁਣ ਮਹਾਜਨ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ

Print Friendly, PDF & Email
www.thepunjabwire.com Contact for news and advt :-9814147333