ਹੋਰ ਗੁਰਦਾਸਪੁਰ ਪੰਜਾਬ

ਮੁੱਖ ਮੰਤਰੀ ਦੀਆਂ ਹਦਾਇਤਾਂ `ਤੇ ਐੱਸ.ਡੀ.ਐੱਮ. ਕਲਾਨੌਰ ਨੇ ਸਰਹੱਦੀ ਪਿੰਡ ਕਮਾਲਪੁਰ ਜੱਟਾਂ ਵਿਖੇ ਲਗਾਇਆ ਜਨ ਸੁਣਵਾਈ ਕੈਂਪ

ਮੁੱਖ ਮੰਤਰੀ ਦੀਆਂ ਹਦਾਇਤਾਂ `ਤੇ ਐੱਸ.ਡੀ.ਐੱਮ. ਕਲਾਨੌਰ ਨੇ ਸਰਹੱਦੀ ਪਿੰਡ ਕਮਾਲਪੁਰ ਜੱਟਾਂ ਵਿਖੇ ਲਗਾਇਆ ਜਨ ਸੁਣਵਾਈ ਕੈਂਪ
  • PublishedNovember 24, 2022

ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਦਿੱਤੇ ਨਿਰਦੇਸ਼

ਕਲਾਨੌਰ/ਗੁਰਦਾਸਪੁਰ, 24 ਨਵੰਬਰ ( ਮੰਨਣ ਸੈਣੀ)। ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਪਿੰਡਾਂ ਵਿੱਚ ‘ਜਨ ਸੁਣਵਾਈ’ ਕੈਂਪ ਲਗਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਉਨ੍ਹਾਂ ਦੇ ਘਰਾਂ ਕੋਲ ਜਾ ਕੇ ਮੌਕੇ `ਤੇ ਹੀ ਨਿਪਟਾਰਾ ਕਰਨ ਦੇ ਉਪਰਾਲੇ ਅਰੰਭ ਕਰ ਦਿੱਤੇ ਹਨ। ਇਸ ਲੜੀ ਤਹਿਤ ਅੱਜ ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਵੱਲੋਂ ਕਲਾਨੌਰ ਦੇ ਸਰਹੱਦੀ ਪਿੰਡ ਕਮਾਲਪੁਰ ਜੱਟਾਂ ਵਿਖੇ ਜਨ ਸੁਣਵਾਈ, ਜਨ ਸੁਵਿਧਾ ਤੇ ਮਾਲ ਸੁਵਿਧਾ ਕੈਂਪ-ਕਮ-ਫੀਲਡ ਡੇਅ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਕਮਾਲਪੁਰ ਜੱਟਾਂ ਦੇ ਵਸਨੀਕਾਂ ਤੋਂ ਇਲਾਵਾ ਬੋਹੜ ਵਡਾਲਾ, ਚੰਦੂ ਵਡਾਲਾ, ਰੋਸਾ, ਮੋਮਨਪੁਰ ਅਤੇ ਚੌੜਾਂ ਕਲਾਂ ਪਿੰਡਾਂ ਦੇ ਵਸਨੀਕਾਂ ਨੇ ਵੀ ਭਾਗ ਲਿਆ।

ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਗੱਲਬਾਤ ਦੌਰਾਨ ਦੱਸਿਆ  ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਕਲਾਨੌਰ ਤਹਿਸੀਲ ਦੇ ਪਿੰਡ ਕਮਾਲਪੁਰ ਜੱਟਾਂ ਵਿੱਚ ਜਨ ਸੁਣਵਾਈ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜਨ ਸੁਵਿਧਾ, ਜਨ ਸੁਣਵਾਈ ਤੇ ਮਾਲ ਸੁਵਿਧਾ ਕੈਂਪ ਦੌਰਾਨ ਬੁਢਾਪਾ ਜਾਂ ਹੋਰ ਪੈਨਸ਼ਨਾਂ, ਹੋਰ ਵਿੱਤੀ ਸਹਾਇਤਾ ਸਕੀਮਾਂ, ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਇਲਾਵਾ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਸੁਣੀਆਂ ਸਾਰੀਆਂ ਸ਼ਿਕਾਇਤਾਂ ਦੇ ਹੱਲ ਲਈ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋਰ ਪਿੰਡਾਂ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ।

Written By
The Punjab Wire