Close

Recent Posts

ਹੋਰ ਪੰਜਾਬ ਮੁੱਖ ਖ਼ਬਰ

ਪੰਜਾਬ ‘ਚ ਸੜਕਾਂ ਦਾ ਹੋਵੇਗਾ ਸੁਧਾਰ; 26 ਪ੍ਰਾਜੈਕਟ 2023-24 ਦੌਰਾਨ 1851 ਕਰੋੜ ਰੁਪਏ ਨਾਲ ਮੁਕੰਮਲ ਹੋਣਗੇ

ਪੰਜਾਬ ‘ਚ ਸੜਕਾਂ ਦਾ ਹੋਵੇਗਾ ਸੁਧਾਰ; 26 ਪ੍ਰਾਜੈਕਟ 2023-24 ਦੌਰਾਨ 1851 ਕਰੋੜ ਰੁਪਏ ਨਾਲ ਮੁਕੰਮਲ ਹੋਣਗੇ
  • PublishedAugust 11, 2022

ਸੂਬੇ ਦਾ 388 ਕਿਲੋਮੀਟਰ ਸੜਕੀ ਨੈੱਟਵਰਕ ਅਪਗ੍ਰੇਡ ਅਤੇ ਮਜਬੂਤ ਹੋਵੇਗਾ: ਹਰਭਜਨ ਸਿੰਘ ਈ.ਟੀ.ਓ.

ਚੰਡੀਗੜ, 11 ਅਗਸਤ (ਦ ਪੰਜਾਬ ਵਾਇਰ)।ਸੂਬੇ ਦੇ ਸੜਕੀ ਨੈੱਟਵਰਕ ਨੂੰ ਬਿਹਤਰ ਬਣਾਉਣ ਲਈ, ਪੰਜਾਬ ਵਿੱਚ 26 ਪ੍ਰਾਜੈਕਟ ਪ੍ਰਕਿਰਿਆ ਅਧੀਨ ਹਨ ਅਤੇ ਇਨਾਂ ਨੂੰ 2023-24 ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਇਹ ਜਾਣਕਾਰੀ ਦਿੱਤੀ।

ਉਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਵਾਨਤ 1851 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇਨਾਂ ਪ੍ਰਾਜੈਕਟਾਂ ਵਿੱਚ 8 ਵੱਡੇ ਤੇ ਛੋਟੇ ਪੁੱਲ, 388 ਕਿਲੋਮੀਟਰ ਕੌਮੀ ਮਾਰਗਾਂ ਦੀ ਅਪਗ੍ਰੇਡੇਸਨ ਦੇ ਕੰਮ ਪ੍ਰਗਤੀ ਅਧੀਨ ਹਨ, ਜੋ ਕਿ ਵਿੱਤੀ ਸਾਲ 2023-24 ਦੌਰਾਨ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। 

ਉਨਾਂ ਦੱਸਿਆ ਕਿ ਨੰਗਲ ਵਿਖੇ 58.77 ਕਰੋੜ ਰੁਪਏ ਅਤੇ 123.8 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਰੇਲਵੇ ਓਵਰ ਬਿ੍ਰਜ, ਮੋਗਾ-ਕੋਟ ਈਸੇ ਖਾਂ-ਮੱਖੂ-ਹਰੀਕੇ-ਖਾਲੜਾ ਮਾਰਗ ਨੂੰ 293.64 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਮੱਖੂ-ਹਰੀਕੇ ਮਾਰਗ ਨੂੰ 192.48 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨ ਦੇ ਨਾਲ-ਨਾਲ ਇੱਕ ਸਾਂਝੇ ਪੁੱਲ ਅਤੇ ਦੋ ਰੇਲਵੇ ਅੰਡਰ ਬਿ੍ਰਜਾਂ ਦੀ ਉਸਾਰੀ ਕਰਨੀ, ਟੋਹਾਣਾ (ਪੰਜਾਬ/ਹਰਿਆਣਾ ਸਰਹੱਦ) ਤੋਂ ਮੂਨਕ-ਜਾਖਲ-ਬੁੱਢਲਾਡਾ-ਭੀਖੀ ਮਾਰਗ ਨੂੰ 293.1 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਅਤੇ ਅਪਗ੍ਰੇਡ ਕਰਨਾ ਅਤੇ ਪਿੰਡ ਜੰਡੂ ਸਿੰਘਾ ਤੋਂ ਪਿੰਡ ਮਦਾਰਾ (ਕੌਮੀ ਮਾਰਗ 03) ਨੂੰ 15.04 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਕਰਨ ਕੀਤਾ ਜਾ ਰਿਹਾ ਹੈ।

ਸ. ਈ.ਟੀ.ਓ. ਨੇ ਦੱਸਿਆ ਕਿ ਕੌਮੀ ਮਾਰਗ 703-ਏ ਵਿਖੇ 6.06 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਛੋਟੇ ਪੁੱਲਾਂ ਦੀ ਉਸਾਰੀ ਕਰਨੀ, ਸਲਾਬਤਪੁਰਾ-ਫੂਲ ਮਾਰਗ ਦੀ 84.09 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਮੱਖੂ ਮਾਰਗ ਦੀ 39.68 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰਨਾ ਅਤੇ ਚਾਰ ਮਾਰਗੀਕਰਨ ਕਰਨਾ, 22.71 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ ’ਤੇ ਪੁੱਲ ਦੀ ਉਸਾਰੀ, ਪਠਾਨਕੋਟ-ਬਨੀਖੇਤ ਮਾਰਗ ਦਾ 32.14 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਕਰਨਾ ਅਤੇ 67.19 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਨਕੋਦਰ-ਮੋਗਾ ਮਾਰਗ ਨੂੰ ਚੌੜਾ ਅਤੇ ਚਾਰ ਮਾਰਗੀ ਕੀਤਾ ਜਾ ਰਿਹਾ ਹੈ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ 2.22 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਕਪੂਰਥਲਾ-ਮੱਖੂ ਮਾਰਗ ‘ਤੇ ਛੋਟੇ ਪੁੱਲ ਦੀ ਉਸਾਰੀ, 29.75 ਕਰੋੜ ਰੁਪਏ ਦੀ ਲਾਗਤ ਨਾਲ ਫਿਰੋਜਪੁਰ ਤੋਂ ਭਾਰਤ-ਪਾਕ ਸਰਹੱਦ ਤੱਕ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ, 15.77 ਕਰੋੜ ਰੁਪਏ ਦੀ ਲਾਗਤ ਨਾਲ ਸੁਤਰਾਣਾ ਬੱਸ ਸਟੈਂਡ ਵਿਖੇ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ, 10.35 ਕਰੋੜ ਰੁਪਏ ਦੀ ਲਾਗਤ ਨਾਲ ਟੈਕਸ ਬੈਰੀਅਰ ਜੀਕਰਪੁਰ-ਅੰਬਾਲਾ ਮਾਰਗ ਵਿਖੇ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ ਅਤੇ 80 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ-ਬੰਗਾ-ਨਵਾਂਸਹਿਰ-ਰੋਪੜ ਮਾਰਗ ਵਿਖੇ ਸਟੀਲ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਬਰਨਾਲਾ-ਮਾਨਸਾ-ਸਰਦੂਲਗੜ ਮਾਰਗ ਦਾ 84.59 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਕਰਨਾ, ਹੁਸੈਨੀਵਾਲਾ-ਫਿਰੋਜਪੁਰ ਕੈਂਟ-ਮਲਵਾਲ ਮਾਰਗ ਦਾ 22.31 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਕਰਨਾ, ਅਬੋਹਰ ਬਾਈਪਾਸ ਮਾਰਗ ਦਾ 7.85 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਲੋਹੀਆਂ-ਮੱਖੂ ਮਾਰਗ ਦਾ 19.34 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਕਰਨਾ, ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮਾਰਗ ਦਾ  41.92 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਕਰਨਾ ਅਤੇ ਪਠਾਨਕੋਟ ਤੋਂ ਜੰਮੂ ਮਾਰਗ ਦਾ 12.19 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ 17.32 ਕਰੋੜ ਰੁਪਏ ਦੀ ਲਾਗਤ ਨਾਲ ਪੱਤੋਂ-ਜਵਾਹਰ ਸਿੰਘ ਵਾਲਾ ਤੋਂ ਕਾਂਗੜ ਸੜਕ ਨੂੰ ਚੌੜਾ ਅਤੇ ਅਪਗ੍ਰੇਡੇਸਨ ਕਰਨ ਲਈ ਭੌਂ ਪ੍ਰਾਪਤੀ ਦੀ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ।

ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ 263.19 ਕਰੋੜ ਰੁਪਏ ਦੀ ਲਾਗਤ ਨਾਲ ਅਰਿਫਕੇ-ਫਿਰੋਜਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਮਾਰਗ ਨੂੰ ਚੌੜਾ ਅਤੇ ਅਪਗ੍ਰੇਡ ਕਰਨ ਅਤੇ 15.72 ਕਰੋੜ ਦੀ ਲਾਗਤ ਨਾਲ ਬਿਸਤ ਦੁਆਬ ਕੈਨਾਲ ’ਤੇ ਫਗਵਾੜਾ-ਬੰਗਾ-ਨਵਾਂਸਹਿਰ-ਰੋਪੜ ਮਾਰਗ ਵਿਖੇ ਪੁੱਲ ਦੇ ਨਿਰਮਾਣ ਦਾ ਕੰਮ ਛੇਤੀ ਹੀ ਸੁਰੂ ਹੋਣ ਦੀ ਸੰਭਾਵਨਾ ਹੈ।

Written By
The Punjab Wire