Close

Recent Posts

ਸਿੱਖਿਆ ਪੰਜਾਬ

ਪੌਦਿਆਂ ਅਤੇ ਜਾਨਵਰਾਂ ਦੀਆਂ 10 ਲੱਖ ਤੋਂ ਵੱਧ ਪ੍ਰਜਾਤੀਆਂ ਸਾਡੇ ਵਿਚੋਂ ਅਲੋਪ ਹੋਣ ਦੀ ਕਗਾਰ ਤੇ

ਪੌਦਿਆਂ ਅਤੇ ਜਾਨਵਰਾਂ ਦੀਆਂ 10 ਲੱਖ ਤੋਂ ਵੱਧ ਪ੍ਰਜਾਤੀਆਂ ਸਾਡੇ ਵਿਚੋਂ ਅਲੋਪ ਹੋਣ ਦੀ ਕਗਾਰ ਤੇ
  • PublishedMay 10, 2022

ਜੈਵਿਕ ਵਿਭਿੰਨਤਾ ਦੇ ਬਚਾਅ ਲਈ ਸਮਝਦਾਰੀ ਨਾਲ ਖਰੀਦ ਕਰੋ

ਕਪੂਰਥਲਾ, 10 ਮਈ (ਦ ਪੰਜਾਬ ਵਾਇਰ)। ਪੁਸ਼ਪਾ ਗੁਰਾਲ ਸਾਇੰਸ ਸਿਟੀ ਵਲੋਂ ਸੰਯੁਕਤ ਰਾਬਟਰ ਦੀਆਂ ਸੇਧ- ਲੀਹਾਂ ਤੇ ਕੌਮਾਂਤਰੀ ਜੈਵਿਕ ਵਿਭਿੰਨਤਾਂ ਦਿਵਸ ਮਨਾਉਣ ਦੇ ਉਲੀਕੇ ਗਏ ਪ੍ਰੋਗਰਾਮਾਂ ਦੇ ਹਿੱਸੇ 01 ਮਈ 2022 ਤੋਂ 22 ਮਈ 2022 ਤੱਕ 22 ਦਿਨ 22 ਕੰਮਾਂ ਦੀ ਸ਼ੁਰੂ ਕੀਤੀ ਮੁਹਿੰਮ ਦੇ ਅਧੀਨ ਗਤੀਵਿਧੀਆ ਅਤੇ ਵੈਬਨਾਰਾਂ ਦੀ ਲੜੀ ਚਲਾਈ ਜਾ ਰਹੀ ਹੈ। ਇਹ ਮੁਹਿੰਮ ਜੈਵਿਕ ਵਿਭਿੰਨਤਾ ਨੂੰ ਬਚਾਉਣ ਅਤੇ ਧਰਤੀ ਨੂੰ ਸਿਹਤਮੰਦ ਰੱਖਣ ਦੇ ਆਸ਼ੇ ਨਾਲ ਚਲਾਈ ਜਾ ਰਹੀ ਹੈ। ਇਸ ਅਧੀਨ ਸਾਰੇ ਪ੍ਰੋਗਰਾਮ ਤੇ ਸਰਗਰਮੀਆਂ ਰਾਸ਼ਟਰੀ ਜੈਵ—ਵਿਭਿੰਨਤਾ ਅਥਾਰਟੀ ਭਾਰਤ ਸਰਕਾਰ ਅਤੇ ਵੈਸਟ ਸੀਡ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਇਸ ਮੁਹਿੰਮ ਦੇ ਉਦੇਸ਼ ਜੈਵਿਕ ਵਿਭਿੰਨਤਾ ਪ੍ਰਤੀ ਲੋਕਾਂ ਦੀ ਰਾਏ ਬਣਾਉਣਾ ਹੈ।ਭਾਰਤ ਇਕ ਵਿਸ਼ਾਲ ਵਿਭਿੰਨਤਾ ਵਾਲਾ ਦੇਸ਼ ਹੈ ਜੈਵਿਕ ਵਿਭਿੰਨਤਾ ਪੱਖੋਂ ਅਮੀਰ ਵਿਰਾਸਤ ਲਈ ਜਾਣਿਆ ਜਾਂਦਾ ਹੈੇ। ਵੱਖ—ਵੱਖ ਜਲਵਾਯੂ ਅਤੇ ਭੂਗੋਲਿਕ ਸਥਿਤੀਆਂ ਅਤੇ ਸਾਲਾਂ ਦੀ ਭੂ—ਵਿਗਿਆਨਕ ਸਥਿਰਤਾ ਦੇ ਨਤੀਜੇ ਵਜੋਂ ਇੱਥੇ ਵਾਤਾਵਰਣ ਪ੍ਰਣਾਲੀਆਂ ਅਤੇ ਸਥਾਨਾਂ ਦੀਆਂ ਵਿਸ਼ਾਲ ਵਿਭਿੰਨਤਾ ਹੈ। ਸਾਡਾ ਦੇਸ਼ ਖੇਤੀਬਾੜੀ ਫ਼ਸਲਾਂ ਦੀ ਉਤਪਤੀ ਲਈ ਇਕ ਵੈਵੇਲੀਅਨ ਕੇਂਦਰ ਵੀ ਹੈੇ।

ਇਸ ਮੁਹਿੰਮ ਦੇ ਦੌਰਾਨ ਪਹਿਲਾ ਵੈਬਨਾਰ “ ਸਵਦੇਸ਼ੀ ਪਸ਼ੂਆਂ ਦੀ ਜੀਵ ਵਿਭਿੰਨਤਾ : ਮੌਜੂਦਾ ਹਲਾਤ ਅਤੇ ਭਵਿੱਖ” ਤੇ ਕਰਵਾਇਆ ਗਿਆ। ਇਸ ਮੌਕੇ ਆਈ.ਸੀ.ਏ ਆਰ, ਰਾਸ਼ਟਰੀ ਬਿਊਰੋ ਆਫ਼ ਐਨੀਮਲ ਜੈਨੇਟਿਕ ਸਰੋਤ ਕਰਨਾਲ ਦੇ ਸੀਨੀ. ਵਿਗਿਆਨੀ ਡਾ. ਰਾਜਾ ਕੇ.ਐਨ ਮੁੱਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਭੂਗੋਲਿਕ ਖੇਤਰ ਦੇ ਹਿਸਾਬ ਨਾਲ ਦੁਨੀਆਂ ਦਾ 7 ਵਾਂ ਵੱਡਾ ਦੇਸ਼ ਹੈ, ਜਿੱਥੇ ਵੱਖ—ਵੱਖ ਤਰ੍ਹਾਂ ਦੇ ਭੌਤਿਕ ਖੇਤਰ, ਜਲਵਾਯੂ ਪ੍ਰਣਾਲੀਆਂ ਅਤੇ ਵਾਤਾਵਰਣ ਸਥਾਨ ਪਾਏ ਜਾਂਦੇ ਹਨ।ਉਨ੍ਹਾ ਦੱਸਿਆ ਕਿ ਇੱਥੇ ਜੰਗਲੀ ਜੀਵਾਂ ਜੰਤੂਆਂ ਦੀ ਵਿਭਿੰਨਤਾਂ ਤੋਂ ਇਲਾਵਾਂ ਪਾਲਤੂ ਜਾਨਵਾਰਾਂ ਦੀ ਵੀ ਬੇਸ਼ੁਮਾਰ ਵਿਭਿੰਨਤਾ ਪਾਈ ਜਾਂਦੀ ਹੈ।ਉਨ੍ਹਾ ਦੱਸਿਆਂ ਕਿ ਭਾਰਤ ਵਿਚ 27 ਪ੍ਰਜਾਤੀਆਂ ਗਾਊਆਂ ਦੀਆਂ,8 ਮੱਝਾਂ, 40 ਕਿਸਮ ਦੀਆਂ ਭੇਡਾਂ 20 ਤਰ੍ਹਾਂ ਬੱਕਰੀਆਂ ਅਤੇ 18 ਪ੍ਰਜਾਤੀਆਂ ਦੀਆਂ ਮੁਰਗੀਆਂ ਪਾਈਆਂ ਜਾਂਦੀਆ ਹਨ।

ਮੁਹਿੰਮ ਦੇ ਦੂਸਰੇ ਵੈਬਨਾਰ ਵਿਚ ਕੰਨਿਆਂ ਮਹਾਂ ਵਿਦਿਆਲਿਆ ਜਲੰਧਰ ਦੇ ਫ਼ੈਸ਼ਨ ਡਿਜ਼ਾਇਨ ਵਿਭਾਗ ਦੀ ਮੁਖੀ ਡਾ. ਹਰਪ੍ਰੀਤ ਕੌਰ ਨੇ “ ਸਮਝਦਾਰ ਖਰੀਦਾਰੀ” ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਲੈਕਚਰ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੜਾ ਉਦਯੋਗ ਵਿਚ ਵਰਤੇ ਜਾਂਦੇ ਹਾਨੀਕਾਰਕ ਰਸਾਇਣਾਂ ਅਤੇ ਰੰਗ ਦੀ ਬਹੁਤ ਰੋਕਣ ਦੀ ਲੋੜ ਹੈ । ਇਹ ਰਸਾਇਣ ਅਤੇ ਰੰਗ ਪਾਣੀ, ਹਵਾ ਤੇ ਮਿੱਟੀ ਵਿਚ ਮਿਲਕੇ ਜੀਵ ਜੰਤੂਆਂ, ਬਨਸਪਤੀ ਅਤੇ ਜੈਵਿਕ ਵਿਭਿੰਨਤਾਂ ਦਾ ਇਹਨਾਂ ਨੁਕਸਾਨ ਕਰਦੇ ਹਨ ਕਿ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ । ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਸ਼ਾਹਤੁਸ਼ ਸ਼ਾਲਾਂ ਅਤੇ ਹਥੀ ਦੇ ਦੰਦਾਂ ਦੀਆਂ ਬਣੀਆਂ ਚੀਜ਼ਾਂ ਦੀ ਵਰਤੋਂ *ਤੇ ਉਦੋਂ ਪਬੰਦੀ ਲਗਾਈ ਗਈ ਜਦੋਂ ਲੋਕ ਇਹਨਾਂ ਜਾਨਵਰਾਂ *ਤੇ ਹੁੰਦੇ ਅੱਤਿਆਚਾਰਾਂ ਪ੍ਰਤੀ ਜਾਗਰੂਕ ਹੋਏ । ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕੇ ਆਓ ਕੁਦਰਤੀ ਰੰਗਾਈ ਵੱਲ ਵਧੀਏ ਕੁਦਰਤੀ ਰੇਸ਼ੇਦਾਰ ਜੈਵਿਕ ਵਿਭਿੰਨਤਾ ਨੂੰ ਖੁਸ਼ਹਾਲ ਰੱਖਦੇ ਹਨ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਜੈਵਿਕ ਵਿਭਿੰਨਤਾ ਧਰਤੀ ਜੀਵਨ ਲਈ ਮੁੱਢਲੀ ਲਈ ਲੋੜ ਹੈ ਇਸ ਲਈ ਇਸ ਦੀ ਮਹੱਹਤਾ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਭਾਵੇ ਹੁਣ ਲੋਕ ਜੈਵਿਕ ਵਿਭਿੰਨਤਾਂ ਲਈ ਜਾਗਰੂਕ ਹੋ ਰਹੇ ਹਨ ਪਰ ਬੀਤੀਆਂ ਕੁਝ ਸਦੀਆ ਤੋਂ ਮਨੁੱਖਤਾਂ ਦੇ ਇਸ ਉਪਰ ਨਾਕਰਾਤਮਕ ਪ੍ਰਭਾਵ ਦੇਖੇ ਗਏ ਹਨ। ਹਲਾਂ ਕਿ ਅਸੀਂ ਜੈਵਿਕ ਵਿਭਿੰਨਤਾਂ ਲਈ ਖਤਰੇ ਦਾ ਕਾਰਨ ਬਣੇ ਹਾਂ ਪਰ ਸਾਡੇ ਲਈ ਜੋ ਇਸ ਦੀ ਕੀਮਤ ਹੈ ਅਤੇ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਲਈ ਇਹ ਬਹੁਤ ਮਹੱਤਵ ਪੂਰਨ ਹੈ।

Written By
The Punjab Wire