ਮੁੱਖ ਖ਼ਬਰ

LIC ਦੀ ਕਿਸ਼ਤ ਜਮ੍ਹਾ ਕਰਵਾਉਣ ਜਾ ਰਹੀ ਔਰਤ ਤੋਂ ਮੋਟਰ ਸਾਇਕਲ ਸਵਾਰਾਂ ਨੇ 75000 ਰੁਪਏ ਖੋਹੇ

LIC ਦੀ ਕਿਸ਼ਤ ਜਮ੍ਹਾ ਕਰਵਾਉਣ ਜਾ ਰਹੀ ਔਰਤ ਤੋਂ ਮੋਟਰ ਸਾਇਕਲ ਸਵਾਰਾਂ ਨੇ 75000 ਰੁਪਏ ਖੋਹੇ
  • PublishedJanuary 10, 2022

ਗੁਰਦਾਸਪੁਰ, 10 ਜਨਵਰੀ (ਮੰਨਣ ਸੈਣੀ)। ਪੁਲਿਸ ਲਾਈਨ ਰੋਡ ‘ਤੇ LIC ਦੀ ਕਿਸ਼ਤ ਜਮ੍ਹਾ ਕਰਵਾਉਣ ਜਾ ਰਹੀ ਔਰਤ ਤੋਂ ਮੋਟਰ ਸਾਇਕਲ ਸਵਾਰ ਦੋ ਨੌਜਵਾਨਾਂ ਨੇ ਪਰਸ ਖੋਹ ਲਿਆ। ਔਰਤ ਸੜਕ ‘ਤੇ ਡਿੱਗ ਪਈ ਅਤੇ ਉਸ ਦੇ ਰੌਲਾ ਪਾਉਣ ‘ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਉਦੋ ਤੱਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਾਈਕ ਸਵਾਰ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਔਰਤ ਦੀ ਪਛਾਨ ਸੁਦੇਸ਼ ਮਹਾਜਨ ਪਤਨੀ ਮਨਮੋਹਨ ਮਹਾਜਨ ਤੇ ਹੋਈ ਜਿਸਦੇ ਅਨੁਸਾਰ ਪਰਸ ‘ਚ ਐਲਆਈਸੀ ਦੀ ਕਿਸ਼ਤ ਜਮਾ ਕਰਵਾਉਣ ਲਈ 75000 ਰੁਪਏ ਸਨ। ਮੁਹੱਲਾ ਸ਼ੰਕਰ ਨਗਰ ਗੁਰਦਾਸਪੁਰ ਦੀ ਰਹਿਣ ਵਾਲੀ ਸੁਦੇਸ਼ ਮਹਾਜਨ ਨੇ ਦੱਸਿਆ ਕਿ ਉਹ ਐਲ.ਆਈ.ਸੀ ਦਫਤਰ ਵਿਚ ਕੰਮ ਕਰਦੀ ਹੈ ਅਤੇ ਸੋਮਵਾਰ ਸ਼ਾਮ 4:30 ਵਜੇ ਮੁਹੱਲਾ ਸ਼ੰਕਰ ਨਗਰ ਤੋਂ ਪੈਸੇ ਜਮ੍ਹਾ ਕਰਵਾਉਣ ਲਈ ਪੁਲਸ ਲਾਈਨ ਰੋਡ ਤੋਂ ਦਫਤਰ ਜਾ ਰਹੀ ਸੀ। ਜਿਵੇਂ ਹੀ ਉਹ ਪੁਲਿਸ ਲਾਈਨ ਦੇ ਬਾਹਰ ਪਹੁੰਚੀ ਤਾਂ ਅਚਾਨਕ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸਦਾ ਪਰਸ ਖੋਹ ਲਿਆ ਜਿਸ ਵਿੱਚ 75000 ਰੁਪਏ ਸਨ। ਮਾਮਲੇ ਸੰਬੰਧੀ ਥਾਣਾ ਸਿਟੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦੇਈਏ ਕਿ ਚੋਣ ਜ਼ਾਬਤਾ ਲਾਗੂ ਹੈ। ਦੂਜੇ ਪਾਸੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਸ਼ਿਕਾਇਤ ਮਿਲ ਗਈ ਹੈ, ਜਲਦ ਹੀ ਮੁਲਜ਼ਮਾਂ ਤੱਕ ਪਹੁੰਚ ਕੀਤੀ ਜਾਵੇਗੀ।

Written By
The Punjab Wire