ਚੰਡੀਗੜ੍ਹ, 23 ਨਵੰਬਰ 2021 – ਹਾਈ ਕੋਰਟ ਨੇ ਔਰਬਿਟ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣ ‘ਤੇ ਰੋਕ ਅਤੇ ਜ਼ਬਤ ਕੀਤੀਆਂ ਬੱਸਾਂ ‘ਤੇ ਸਟੇਅ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਜ਼ਬਤ ਆਰਬਿਟ ਬੱਸਾਂ 1 ਘੰਟੇ ਦੇ ਅੰਦਰ ਛੱਡਣ ਦੇ ਆਦੇਸ਼ ਦਿੱਤੇ ਹਨ।
ਇਸ ਤੋਂ ਪਹਿਲਾਂ, ਇੱਕ ਹੋਰ ਮਾਮਲੇ ਵਿੱਚ, 22 ਨਵੰਬਰ ਨੂੰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਪਟੀਸ਼ਨ ‘ਤੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਸਿਆਸੀ ਬਦਲਾਖੋਰੀ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਹਨ।