ਗੁਰਦਾਸਪੁਰ, 23 ਨਵੰਬਰ (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਸਿਹਤ ਅਧਿਕਾਰੀਆਂ ਨੂੰ ਜ਼ਿਲੇ ਅੰਦਰ ਕੋਵਿਡ ਵੈਕਸ਼ੀਨੇਸ਼ਨ ਵਿਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਸਬੰਧੀ ਕਿਸੇ ਪ੍ਰਕਾਰ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵਲੋਂ ਕੋਵਿਡ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ‘ਹਰ ਘਰ ਦਸਤਕ ਵੈਕਸ਼ੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ 30 ਨਵੰਬਰ ਤਕ ਚੱਲੇਗੀ ਅਤੇ ਇਸ ਮੁਹਿੰਮ ਦਾ ਉਦੇਸ਼ 100 ਫੀਸਦ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।
ਇਸ ਮੌਕੇ ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 22,555 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਜ਼ਿਲੇ ਅੰਦਰ 1,41,9538 ਵੈਕਸ਼ੀਨੇਸ਼ਨ ਕੀਤੀ ਜਾ ਚੁੱਕੀ ਹੈ। ਉਨਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ, ਜਿਹੜੀਆਂ ਕੇ ਲੜੀਵਾਰ, ਜਿਨਾਂ ਨੇ ਵੈਕਸ਼ੀਨ ਨਹੀਂ ਲਗਵਾਈ, ਉਨਾਂ ਦੀ ਮੌਕੇ ’ਤੇ ਹੀ ਵੈਕਸ਼ੀਨ ਕਰ ਰਹੀਆਂ ਹਨ ਅਤੇ ਜੇਕਰ ਕਿਸੇ ਦੇ ਮਨ ਵਿਚ ਵੈਕਸੀਨ ਨੂੰ ਲੈ ਕੇ ਕੋਈ ਸ਼ੰਕਾ ਹੈ, ਉਸਦਾ ਸ਼ੰਕਾ ਟੀਮ ਮੈਂਬਰਾਂ ਵਲੋਂ ਦੂਰ ਕੀਤਾ ਜਾਂਦਾ ਹੈ ਤੇ ਵੈਕਸੀਨ ਲਈ ਮੋਟੀਵੇਟ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਕੋਵਿਡ ਸਬੰਧੀ ਹਰ ਤਰਾਂ ਦੀ ਸ਼ੰਕਾ ਦਾ ਨਿਵਾਰਣ ਅਤੇ ਵੈਕਸ਼ੀਨੇਸ਼ਨ ਲੈ ਕੇ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰ 100 ਫੀਸਦ ਵੈਕਸ਼ੀਨੇਸ਼ਨ ਦੇ ਟੀਚੇ ਨੂੰ ਪਾਉਣਾ ਹੀ ਹਰ ਘਰ ਦਸਤਕ ਮੁਹਿੰਮ ਦਾ ਟੀਚਾ ਹੈ।