ਗੁਰਦਾਸਪੁਰ, 23 ਨਵੰਬਰ। ਕਿਸਾਨੀ ਸੰਘਰਸ਼ ਵਿੱਚ ਬਹੁਤ ਸਰਗਰਮੀ ਨਾਲ ਭੂਮਿਕਾ ਨਿਭਾਅ ਰਹੇ ਅਤੇ ਕਈ ਵਾਰ ਦਿੱਲੀ ਹੋ ਕੇ ਆਏ ਕਿਸਾਨ ਬਲਬੀਰ ਸਿੰਘ ,ਫਤਹਿ ਨੰਗਲ ਦੀ ਅੱਜ ਮੌਤ ਹੋ ਗਈ । ਇਸ ਜਾਣਕਾਰੀ ਕਿਸਾਨ ਆਗੁਆ ਵੱਲੋ ਦਿੱਤੀ ਗਈ। ਜਾਨਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਗੁਰਦਾਸਪੁਰ ਤੇ ਇਕੱਤਰ ਹੋਏ ਕਿਸਾਨਾਂ ਦੇ ਮੋਰਚੇ ਵਿੱਚ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਮੱਖਣ ਸਿੰਘ ਕੁਹਾੜ, ਬਲਬੀਰ ਸਿੰਘ ਕੱਤੋਵਾਲ, ਗੁਰਦੀਪ ਸਿੰਘ ਮੁਸਤਫਾਬਾਦ, ਸੂਬੇਦਾਰ ਐੱਸ ਪੀ ਸਿੰਘ ਗੋਸਲ ,ਅਮਰਜੀਤ ਸਿੰਘ ਪੰਨੂੰ ,ਮਲਕੀਤ ਸਿੰਘ ਬੁੱਢਾ ਕੋਟ , ਕਪੂਰ ਸਿੰਘ ਘੁੰਮਣ ਪਿਆਰਾ ਸਿੰਘ ਡਟਵਾਂ ਪ੍ਰਕਾਸ਼ ਚੰਦ ਧਾਲੀਵਾਲ ਕਰਨੈਲ ਸਿੰਘ ਪੰਛੀ ਰਘਬੀਰ ਸਿੰਘ ਲਖਵਿੰਦਰ ਸਿੰਘ ਸੋਹਲ ਬਾਪੂ ਮਹਿੰਦਰ ਸਿੰਘ ਲੱਖਣ ਖੁਰਦ ਸੁਖਦੇਵ ਸਿੰਘ ਭੋਜਰਾਜ ਆਦਿ ਨੇ ਦੱਸਿਆ ਕਿ ਬਲਬੀਰ ਸਿੰਘ ਫਤਿਹਨੰਗਲ ਲਗਾਤਾਰ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਵੀ ਆਉਂਦੇ ਸਨ ਭੁੱਖ ਹੜਤਾਲ ਵਿੱਚ ਹਿੱਸਾ ਲੈਂਦੇ ਸਨ।
ਅਕਸਰ ਕਈ ਰਾਤਾਂ ਵੀ ਇੱਥੇ ਰਹਿੰਦੇ ਸਨ ਅਤੇ ਜਥਿਆਂ ਨਾਲ ਦਿੱਲੀ ਸਿੰਧੂ ਬਾਰਡਰ ਤੇ ਵੀ ਕਈ ਵਾਰ ਗਏ ਸਨ । ਉਹ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੈਂਬਰ ਸਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਤਨਦੇਹੀ ਨਾਲ ਲਾਗੂ ਕਰਦੇ ਸਨ ।ਆਗੂਆਂ ਕਿਹਾ ਕਿ ਇਸ ਵਾਰ ਜਦੋਂ ਮੱਖਣ ਸਿੰਘ ਕੁਹਾੜ ਅਤੇ ਬਲਵਿੰਦਰ ਸਿੰਘ ਰਵਾਲ ਮੱਖਣ ਸਿੰਘ ਤਿੱਬਡ਼ ਹੋਣਾਂ ਦੀ ਅਗਵਾਈ ਵਿਚ ਇਕ ਵੱਡਾ ਜਥਾ ਦਿੱਲੀ ਸਿੰਧੂ ਬਾਰਡਰ ਤੇ ਗਿਆ ਤਦ ਉਨ੍ਹਾਂ ਨਾਲ ਬਲਬੀਰ ਸਿੰਘ ਫਤਿਹਨੰਗਲ ਵੀ ਸ਼ਾਮਲ ਸਨ ।
ਦਿੱਲੀ ਤੋਂ ਆਉਂਦੇ ਹੀ ਉਹ ਸਖ਼ਤ ਬਿਮਾਰ ਹੋ ਗਏ ਲਗਾਤਾਰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਰਹੇ ਪ੍ਰੰਤੂ ਬਚ ਨਹੀਂ ਸਕੇ।ਅੱਜ ਤੇਈ ਨਵੰਬਰ ਦੀ ਸੁਬ੍ਹਾ ਇੱਕ ਵਜੇ ਉਹ ਸਦੀਵੀ ਵਿਛੋੜਾ ਦੇ ਗਏ ।ਉਹ ਪਿੱਛੇ ਆਪਣੀ ਪਤਨੀ ਇਕ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ ।ਉਹ ਬਹੁਤ ਗ਼ਰੀਬ ਪਰਿਵਾਰ ਨਾਲ ਸਬੰਧਤ ਸਨ ।ਅੱਜ ਉਨ੍ਹਾਂ ਦੀ ਯਾਦ ਵਿੱਚ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਸੋਗ ਸਮਾਗਮ ਕੀਤਾ ਗਿਆ ਅਤੇ ਬਾਅਦ ਵਿੱਚ ਸਾਰੇ ਆਗੂ ਉਨ੍ਹਾਂ ਦੇ ਸਸਕਾਰ ਵਿੱਚ ਫਤਿਹ ਨੰਗਲ ਸ਼ਾਮਲ ਹੋਏ ।ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਤਾਂ ਘਾਟਾ ਪਿਆ ਹੀ ਹੈ ਜੱਥੇਬੰਦੀ ਜਮੂਹਰੀ ਕਿਸਾਨ ਸਭਾ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਬਹੁਤ ਘਾਟਾ ਪਿਆ ਹੈ ।ਆਗੂਆਂ ਨੇ ਇਸ ਮੌਕੇ ਫਤਿਹ ਨੰਗਲ ਵਿਖੇ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਵਾਲੀਆ ਅਤੇ ਅੰਕ ਉਂਕਾਰ ਸਿੰਘ ਦਵਿੰਦਰ ਸਿੰਘ ਖਹਿਰਾ ਕਰਮ ਸਿੰਘ ਔਜਲਾ ਮਦਨ ਸਿੰਘ ਮਨਜੀਤ ਸਿੰਘ ਸ਼ੇਰਬੀਰ ਸਿੰਘ ਘਰਾਲਾ ਗੁਰਮੇਜ ਸਿੰਘ ਲੰਬੜਦਾਰ ਫਤਹਿ ਨੰਗਲ ਹਾਜ਼ਰ ਸਨ।ਆਗੂਆਂ ਕਿਹਾ ਕਿ ਉਨ੍ਹਾਂ ਨਮਿੱਤ ਭੋਗ ਅਤੇ ਦੋ ਦਸੰਬਰ ਨੂੰ ਵੀਰਵਾਰ ਫਤਿਹਨੰਗਲ ਗੁਰਦੁਆਰਾ ਮਾਤਾ ਗੁਜਰੀ ਸਾਹਿਬ ਵਿਖੇ ਪਵੇਗਾ ।