ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਆਗੁਆ ਵੱਲੋ ਅਰੂਸਾ ਆਲਮ ਉਪਰ ਕਥਿਤ ਤੌਰ ਤੋ ਆਈਐਸਆਈ ਏਜੰਟ ਹੋਣ ਸੰਬੰਧੀ ਚੁੱਕੇ ਸਵਾਲ ਤੇ ਅਰੂਸਾ ਆਲਮ ਦੀਆ ਫੋਟੋਆ ਸਾਂਝੀਆ ਕੀਤੀਆ ਹਨ। ਜਿਸ ਵਿੱਚ ਕੈਪਟਨ ਨੇ ਬਿਨਾ ਕਿਸੇ ਦਾ ਨਾਮ ਯਾ ਪਾਰਟੀ ਦਾ ਨਾਮ ਲਏ ਸਵਾਲ ਕਿਤਾ ਹੈ ਕਿ ਮੈਂ ਸ਼੍ਰੀਮਤੀ ਅਰੂਸਾ ਆਲਮ ਦੀਆਂ ਵੱਖ -ਵੱਖ ਪਤਵੰਤੇ ਸੱਜਣਾਂ ਦੇ ਨਾਲ ਤਸਵੀਰਾਂ ਦੀ ਲੜੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਉਹ ਸਾਰੇ ਵੀ ਆਈਐਸਆਈ ਦੇ ਏਜੰਟ ਹਨ। ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।












