ਚੰਡੀਗੜ, 06 ਅਕਤੂਬਰ:- ਪੰਜਾਬ ਰਾਜ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ 2022 ਦੇ ਲਈ ਚੋਣ ਕਮਿਸ਼ਨਰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਵੱਲੋਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ 18-19 ਸਾਲਾਂ ਦੇ ਨੌਜਵਾਨ ਜੋ ਕਿ ਵੋਟ ਬਣਾਉਣ ਦੇ ਯੋਗ ਹੋ ਗਏ ਹਨ ਅਤੇ ਉਨਾਂ ਦੀ ਵੋਟ ਨਹੀਂ ਬਣੀ, ਉਹ ਆਪਣੀ ਵੋਟ ਬਣਾਉਣ ਲਈ http://www.voteportal.ecl.gov.in/ ਅਤੇ http://www.nvsp.in/ ਤੇ ਰਜਿਸਟਰ ਕਰਵਾਉਣ ਅਤੇ ਜੇਕਰ ਉਨਾਂ ਦੀ ਵੋਟ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤਾਂ ਉਹ e-EPIC ਡਾਊਨਲੋਡ ਕਰਨ।
ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਇਹ ਸੁਵਿਧਾ ਵੀ ਦਿੱਤੀ ਗਈ ਹੈ ਕਿ ਜਿਹੜੇ ਨੌਜਵਾਨ ਆਪਣੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਡਰਾਈਵਿੰਗ ਟੈਸਟ ਦੇਣ ਵਾਸਤੇ ਟੈਸਟਿੰਗ ਸੈਂਟਰਾਂ ਤੇ ਆਉਂਦੇ ਹਨ, ਉਨਾਂ ਨੂੰ ਰਜਿਸਟਰ ਕਰਨ ਵਾਸਤੇ ਉਚੇਚੇ ਤੌਰ ਤੇ ਜਿੱਥੇ ਲਰਨਿੰਗ ਲਾਇਸੈਂਸ ਦੀ ਫੋਟੋ ਹੁੰਦੀ ਹੈ ਉਥੇ ਖਾਲੀ ਪਏ ਕਾਊਂਟਰਾਂ ਤੇ ਵੋਟਰ ਰਜਿਸਟਰ ਕਰਨ ਲਈ ਟਰਾਂਸਪੋਰਟ ਵਿਭਾਗ ਵੱਲੋਂ ਸਟਾਫ ਤੈਨਾਤ ਕਰ ਦਿੱਤਾ ਗਿਆ ਹੈ।
ਇਸ ਲਈ ਮੁੱਖ ਚੋਣ ਅਫਸਰ ਪੰਜਾਬ ਰਾਜ ਦੇ ਸਾਰੇ ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਨੇ ਆਪਣੀ ਵੋਟ ਨਹੀਂ ਬਣਾਈ ਤਾਂ ਵੱਖ ਵੱਖ ਸਥਾਨਾਂ ਤੇ ਵੋਟ ਦੀ ਰਜਿਸਟ੍ਰੇਸ਼ਨ ਕਰਨ ਲਈ ਬਣਾਈਆਂ ਗਈਆਂ ਸੁਵਿਧਾਵਾਂ ਦਾ ਲਾਭ ਉਠਾਉਂਦੇ ਹੋਏ ਆਪਣੀ ਵੋਟ ਜਲਦ ਤੋਂ ਜਲਦ ਬਣਾਉਣ।